ਐਨਡੀਪੀ ਨੇਤਾ ਜਗਮੀਤ ਦਾ ਭਰਾ ਬਰੈਂਪਟਨ ਈਸਟ ਤੋਂ ਲੜੇਗਾ ਚੋਣ
Published : Apr 4, 2018, 2:05 pm IST
Updated : Apr 4, 2018, 2:05 pm IST
SHARE ARTICLE
jagmeet singh with brother
jagmeet singh with brother

ਕੈਨੇਡਾ ਦੇ ਓਨਟਾਰੀਓ ਸੂਬੇ ਵਿਚ ਦੋ ਸਿੱਖ ਚਿਹਰੇ ਚੋਣ ਮੈਦਾਨ 'ਚ ਆ ਰਹੇ ਹਨ। ਜਗਮੀਤ ਸਿੰਘ ਦੇ ਨਾਂ ਤੋਂ ਹੁਣ ਹਰ ਕੋਈ ਵਾਕਫ਼ ਹੋਵੇਗਾ, ਜੋ ਕਿ ਬੀਤੇ...

ਬਰੈਂਪਟਨ : ਕੈਨੇਡਾ ਦੇ ਓਨਟਾਰੀਓ ਸੂਬੇ ਵਿਚ ਦੋ ਸਿੱਖ ਚਿਹਰੇ ਚੋਣ ਮੈਦਾਨ 'ਚ ਆ ਰਹੇ ਹਨ। ਜਗਮੀਤ ਸਿੰਘ ਦੇ ਨਾਂ ਤੋਂ ਹੁਣ ਹਰ ਕੋਈ ਵਾਕਫ਼ ਹੋਵੇਗਾ, ਜੋ ਕਿ ਬੀਤੇ ਸਾਲ ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਦੇ ਨੇਤਾ ਚੁਣੇ ਗਏ। ਹੁਣ ਜਗਮੀਤ ਦਾ ਭਰਾ ਗੁਰਰਤਨ ਸਿੰਘ ਐਨ.ਡੀ.ਪੀ. ਪਾਰਟੀ ਵਲੋਂ ਨਾਮਜ਼ਦ ਹੋਇਆ ਹੈ ਅਤੇ ਉਹ ਚੋਣ ਮੁਕਾਬਲੇ ਲਈ ਓਨਟਾਰੀਓ ਦੇ ਸ਼ਹਿਰ ਬਰੈਂਪਟਨ ਈਸਟ 'ਚ ਚੋਣ ਮੁਕਾਬਲੇ ਲਈ ਉਤਰੇ ਹਨ। ਗੁਰਰਤਨ ਸਿੰਘ ਨੂੰ ਸੌਖੀ ਹੀ ਸੂਬਾਈ ਐਨ.ਡੀ.ਪੀ. ਪਾਰਟੀ ਦੀ ਨਾਮਜ਼ਦਗੀ ਮਿਲ ਗਈ। ਵੱਡੀ ਗਿਣਤੀ 'ਚ ਗੁਰਰਤਨ ਦੀ ਨਾਮਜ਼ਦਗੀ 'ਤੇ ਉਨ੍ਹਾਂ ਦੇ ਸਮਰਥਕਾਂ ਨੇ ਖੁਸ਼ੀ ਜ਼ਾਹਰ ਕੀਤੀ।

jagmeet singh with brotherjagmeet singh with brother

ਐਨ.ਡੀ.ਪੀ. ਨੇਤਾ ਜਗਮੀਤ ਸਿੰਘ ਨੇ ਨਾਮਜ਼ਦਗੀ ਦੇ ਨਤੀਜੇ ਐਲਾਨ ਕਰਦੇ ਹੋਏ ਕਿਹਾ ਕਿ ਗੁਰਰਤਨ ਸਿੰਘ ਚੋਣ ਮੁਕਾਬਲੇ ਲਈ ਉਤਰੇ ਹਨ। ਜਗਮੀਤ ਨੇ ਟਵਿੱਟਰ 'ਤੇ ਟਵੀਟ ਕੀਤਾ, ''ਗੁਰਰਤਨ ਸਿੰਘ ਮੇਰੇ ਭਰਾ ਮਦਦ ਲਈ ਤੁਹਾਡਾ ਪਾਰਟੀ 'ਚ ਸਵਾਗਤ ਹੈ। ਉਨ੍ਹਾਂ ਅੱਗੇ ਲਿਖਿਆ, ''ਗੁਰਰਤਨ ਸਿੰਘ ਬਰੈਂਪਟਨ ਈਸਟ ਤੋਂ ਚੋਣ ਲੜਨ ਲਈ ਖੜ੍ਹੇ ਹਨ, ਅਸੀਂ ਇਸ ਚੋਣਾਂ ਨੂੰ ਜਿੱਤਣ ਲਈ ਦੌੜ 'ਚ ਹਾਂ!'' ਇਥੇ ਦਸ ਦੇਈਏ ਕਿ ਬਰੈਂਪਟਨ ਈਸਟ 'ਚ 7 ਜੂਨ 2018 ਨੂੰ ਸੂਬਾਈ ਚੋਣਾਂ ਹੋਣੀਆਂ ਹਨ।

jagmeet singh with brotherjagmeet singh with brother

ਗੁਰਰਤਨ ਸਿੰਘ ਪਹਿਲੀ ਵਾਰ ਚੋਣ ਮੈਦਾਨ 'ਚ ਨਹੀਂ ਉਤਰੇ, ਇਸ ਤੋਂ ਪਹਿਲਾਂ ਉਹ ਬਰੈਂਪਟਨ ਪੀਲ ਰਿਜਨ ਕੌਂਸਲਰ ਸੀਟ 'ਤੇ 2014 'ਚ ਚੋਣ ਲੜੇ ਸਨ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। 33 ਸਾਲਾ ਗੁਰਰਤਨ ਸਿੰਘ ਵਕੀਲ ਹਨ। ਉਨ੍ਹਾਂ ਨੇ ਲਾਅ ਦੀ ਪੜ੍ਹਾਈ 2014 'ਚ ਕੀਤੀ ਸੀ। ਬੀਤੇ ਮਹੀਨੇ ਹੀ ਗੁਰਰਤਨ ਸਿੰਘ ਨੇ ਬਰੈਂਪਟਨ ਈਸਟ ਤੋਂ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਸੀ। ਉਨ੍ਹਾਂ ਦੀ ਨਾਮਜ਼ਦਗੀ ਕਾਰਨ ਜਗਮੀਤ ਨੂੰ ਵੱਡਾ ਸਹਾਰਾ ਮਿਲਿਆ ਹੈ। ਇਹ ਗੱਲ ਇੱਥੇ ਇਸ ਲਈ ਆਖੀ ਜਾ ਰਹੀ ਹੈ ਕਿ 2019 'ਚ ਪ੍ਰਧਾਨ ਮੰਤਰੀ ਅਹੁਦੇ ਦੀਆਂ ਚੋਣਾਂ ਹੋਣੀਆਂ ਹਨ, ਜਿਸ 'ਚ ਜੇਕਰ ਐਨ.ਡੀ.ਪੀ. ਪਾਰਟੀ ਨੂੰ ਬਹੁਮਤ ਮਿਲਦਾ ਹੈ ਤਾਂ ਜਗਮੀਤ ਲਿਬਰਲ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਟੱਕਰ ਦੇ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement