Scotland News : ਯੂ.ਕੇ. ਸੰਸਦੀ ਚੋਣਾਂ 'ਚ ਸਕਾਟਲੈਂਡ ਤੋਂ ਪਹਿਲੀ ਵਾਰ ਭਾਰਤੀ ਮੂਲ ਦੇ ਉਮੀਦਵਾਰ ਮੈਦਾਨ ’ਚ ਖੜੇ 

By : BALJINDERK

Published : Jul 3, 2024, 12:06 pm IST
Updated : Jul 3, 2024, 12:06 pm IST
SHARE ARTICLE
ਸੰਦੇਸ਼ ਗੁਲਹਾਨੇ, ਡਾ ਸਤਬੀਰ ਕੌਰ ਗਿੱਲ ਅਤੇ ਕ੍ਰਿਸਟੀਨਾ ਸੰਧੂ 
ਸੰਦੇਸ਼ ਗੁਲਹਾਨੇ, ਡਾ ਸਤਬੀਰ ਕੌਰ ਗਿੱਲ ਅਤੇ ਕ੍ਰਿਸਟੀਨਾ ਸੰਧੂ 

Scotland News : ਸਕਾਟਲੈਂਡ 'ਚ 57 ਸੀਟਾਂ 'ਚੋਂ 3 ਸੀਟਾਂ 'ਤੇ ਸੰਦੇਸ਼ ਗੁਲਹਾਨੇ, ਡਾ ਸਤਬੀਰ ਕੌਰ ਗਿੱਲ ਅਤੇ ਕ੍ਰਿਸਟੀਨਾ ਸੰਧੂ ਨੂੰ ਮਿਲੀ ਟਿਕਟ   

Scotland News : ਯੂ. ਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ 30 ਮਈ ਨੂੰ ਸਰਕਾਰ ਭੰਗ ਕਰਕੇ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ। 4 ਜੁਲਾਈ ਨੂੰ 650 ਨਵੇਂ ਸੰਸਦ ਮੈਂਬਰ ਚੁਣਨ ਲਈ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ 'ਚ 543 ਇੰਗਲੈਂਡ, 57 ਸਕਾਟਲੈਂਡ, 32 ਵੇਲਜ ਅਤੇ 18 ਸੰਸਦ ਮੈਂਬਰ ਉੱਤਰੀ ਆਇਰਲੈਂਡ ਤੋਂ ਚੁਣੇ ਜਾਣਗੇ। ਸਕਾਟਲੈਂਡ 'ਚ ਇਕੱਲੀ ਸਕਾਟਿਸ਼ ਕੰਜਰਵੇਟਿਵ ਪਾਰਟੀ ਨੇ 57 ਸੀਟਾਂ 'ਚੋਂ 3 ਸੀਟਾਂ 'ਤੇ ਪਹਿਲੀ ਵਾਰ ਭਾਰਤੀ ਮੂਲ ਦੇ ਉਮੀਦਵਾਰ ਖੜੇ ਕੀਤੇ ਹਨ। ਕੰਜਰਵੇਟਿਵ ਪਾਰਟੀ ਨੇ ਪੂਰਬੀ ਰੈਨਫਰਿਊਸਾਇਰ ਤੋਂ ਸੰਦੇਸ਼ ਗੁਲਹਾਨੇ ਨੂੰ ਟਿਕਟ ਦਿੱਤੀ ਹੈ। ਉਹ ਮਈ 2021 'ਚ ਗਲਾਸਗੋ ਖੇਤਰ ਤੋਂ ਸਕਾਟਿਸ਼ ਸੰਸਦ ਲਈ ਚੁਣੇ ਜਾਣ ਵਾਲੇ ਪਹਿਲੇ ਹਿੰਦੂ ਹਨ। ਉਹ ਪੇਸ਼ੇ ਵਜੋਂ ਡਾਕਟਰ ਹਨ। ਕੰਜਰਵੇਟਿਵ ਪਾਰਟੀ ਨੇ ਕੰਬਰਨੌਲਡ ਅਤੇ ਕਿਰਕਿਨਟਿਲੰਕ ਤੋਂ ਸਿੱਖ ਉਮੀਦਵਾਰ ਡਾ. ਸਤਬੀਰ ਕੌਰ ਗਿੱਲ 'ਤੇ ਵਿਸ਼ਵਾਸ ਜਤਾਇਆ ਹੈ, ਜਿਨ੍ਹਾਂ ਨੇ ਆਪਣੇ ਵਿਚਾਰਾਂ ਅਤੇ ਦ੍ਰਿੜਤਾ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ। ਇਸ ਨਾਲ ਹੀ ਪਾਰਟੀ ਨੇ ਇਕ ਹੋਰ ਸਿੱਖ ਉਮੀਦਵਾਰ ਕ੍ਰਿਸਟੀਨਾ ਸੰਧੂ ਨੂੰ ਕੋਟਬ੍ਰਿਜ ਅਤੇ ਬਿੱਲਸ਼ਿਲ ਹਲਕੇ ਆਪਣਾ ਉਮੀਦਵਾਰ ਬਣਾਇਆ ਹੈ। ਉਹ ਇਕ ਉੱਘੇ ਕਾਰੋਬਾਰੀ ਹਨ।

(For more news apart from UK For the first time, candidates of Indian origin from Scotland stood in field in parliamentary elections News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement