Japan New Currency : ਜਾਪਾਨ ਨੇ ਦੋ ਦਹਾਕਿਆਂ ’ਚ ਪਹਿਲੀ ਵਾਰ ਜਾਰੀ ਕੀਤੇ ਨਵੇਂ ਬੈਂਕ ਨੋਟ 

By : BALJINDERK

Published : Jul 3, 2024, 7:11 pm IST
Updated : Jul 3, 2024, 7:11 pm IST
SHARE ARTICLE
ਨਵੇਂ ਬੈਂਕ ਨੋਟ ਜਾਰੀ ਕਰਦੇ ਹੋਏ ਤਸਵੀਰ
ਨਵੇਂ ਬੈਂਕ ਨੋਟ ਜਾਰੀ ਕਰਦੇ ਹੋਏ ਤਸਵੀਰ

Japan New Currency : ਨਕਲੀ ਕਰੰਸੀ ਨਾਲ ਨਜਿੱਠਣ ਲਈ ਇਨ੍ਹਾਂ ਨਵੇਂ ਨੋਟਾਂ ’ਚ ‘3-ਡੀ ਹੋਲੋਗ੍ਰਾਮ’ ਤਕਨਾਲੋਜੀ ਦੀ ਵਰਤੋਂ ਕੀਤੀ

Japan New Currency :ਜਾਪਾਨ ਨੇ ਬੁਧਵਾਰ ਨੂੰ ਦੋ ਦਹਾਕਿਆਂ ’ਚ ਪਹਿਲੀ ਵਾਰ ਨਵੇਂ ਬੈਂਕ ਨੋਟ ਜਾਰੀ ਕੀਤੇ। ਨਕਲੀ ਕਰੰਸੀ ਨਾਲ ਨਜਿੱਠਣ ਲਈ ਇਨ੍ਹਾਂ ਨਵੇਂ ਨੋਟਾਂ ’ਚ ‘3-ਡੀ ਹੋਲੋਗ੍ਰਾਮ’ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ।  ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ ਨੇ ਨਵੇਂ 10,000 ਯੇਨ, 5,000 ਯੇਨ ਅਤੇ 1,000 ਯੇਨ ਦੇ ਨੋਟਾਂ ਦੀਆਂ ਅਤਿ ਆਧੁਨਿਕ ਨਕਲੀ ਕਰੰਸੀ ਵਿਰੋਧੀ ਵਿਸ਼ੇਸ਼ਤਾਵਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ‘ਇਤਿਹਾਸਕ’ ਦਸਿਆ।  ਉਨ੍ਹਾਂ ਨੇ ਬੈਂਕ ਆਫ ਜਾਪਾਨ ’ਚ ਪੱਤਰਕਾਰਾਂ ਨੂੰ ਕਿਹਾ, ‘‘ਮੈਨੂੰ ਉਮੀਦ ਹੈ ਕਿ ਲੋਕਾਂ ਨੂੰ ਨਵੇਂ ਨੋਟ ਪਸੰਦ ਆਉਣਗੇ ਅਤੇ ਇਹ ਜਾਪਾਨੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ’ਚ ਮਦਦ ਕਰਨਗੇ।’’
ਸਥਾਨਕ ਮੀਡੀਆ ਰੀਪੋਰਟਾਂ ਅਨੁਸਾਰ, ਨਵੇਂ ਨੋਟ ਪਹਿਲਾਂ ਤੋਂ ਚੱਲ ਰਹੀ ਕਰੰਸੀ ਦੇ ਨਾਲ ਕਾਨੂੰਨੀ ਟੈਂਡਰ ਬਣੇ ਰਹਿਣਗੇ। 
ਬੈਂਕ ਆਫ ਜਾਪਾਨ ਦੇ ਗਵਰਨਰ ਕਾਜ਼ੂਓ ਉਏਡਾ ਨੇ ਕਿਹਾ, ‘‘ਹਾਲਾਂਕਿ ਦੁਨੀਆਂ ਨਕਦੀ ਰਹਿਤ ਲੈਣ-ਦੇਣ ਵਲ ਵਧ ਰਹੀ ਹੈ ਪਰ ਸਾਡਾ ਮੰਨਣਾ ਹੈ ਕਿ ਕਿਤੇ ਵੀ, ਕਿਸੇ ਵੀ ਸਮੇਂ ਸੁਰੱਖਿਅਤ ਭੁਗਤਾਨ ਲਈ ਨਕਦੀ ਅਜੇ ਵੀ ਮਹੱਤਵਪੂਰਨ ਹੈ।’’ (ਪੀਟੀਆਈ)

(For more news apart from  Japan issued new bank notes for the first time in two decades News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement