Dubai Rain News: ਦੁਬਈ ਵਿਚ ਇਕ ਵਾਰ ਫਿਰ ਮੀਂਹ ਨੇ ਮਚਾਈ ਤਬਾਹੀ, ਘਰਾਂ ਵਿਚ ਕੈਦ ਹੋਏ ਲੋਕ

By : GAGANDEEP

Published : May 3, 2024, 9:27 am IST
Updated : May 3, 2024, 9:27 am IST
SHARE ARTICLE
Dubai Rain News in punjabi
Dubai Rain News in punjabi

Dubai Rain News: ਦੁਬਈ ਦੇ ਪ੍ਰਸ਼ਾਸਨ ਨੇ ਵਿਦਿਆਰਥੀਆਂ ਅਤੇ ਕੰਮ 'ਤੇ ਜਾਣ ਵਾਲੇ ਲੋਕਾਂ ਨੂੰ ਘਰ ਰਹਿਣ ਲਈ ਕਿਹਾ ਹੈ।

Dubai Rain News in punjabi : ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਇਕ ਵਾਰ ਫਿਰ ਤੋਂ ਭਾਰੀ ਮੀਂਹ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਵੀਰਵਾਰ ਨੂੰ ਦੁਬਈ 'ਚ ਦੁਨੀਆ ਦੇ ਦੂਜੇ ਸਭ ਤੋਂ ਵਿਅਸਤ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ। ਇਸ ਦੇ ਨਾਲ ਹੀ ਕਈ ਫਲਾਈਟਾਂ ਨੂੰ ਲੇਟ ਟੇਕ ਆਫ ਕਰਨ ਲਈ ਮਜਬੂਰ ਹੋਣਾ ਪਿਆ। ਦੁਬਈ ਦੇ ਪ੍ਰਸ਼ਾਸਨ ਨੇ ਵਿਦਿਆਰਥੀਆਂ ਅਤੇ ਕੰਮ 'ਤੇ ਜਾਣ ਵਾਲੇ ਲੋਕਾਂ ਨੂੰ ਘਰ ਰਹਿਣ ਲਈ ਕਿਹਾ ਹੈ।

ਇਹ ਵੀ ਪੜ੍ਹੋ: Bhikhiwind Murder News: ਖੇਤਾਂ ‘ਚ ਰੋਟੀ ਲੈ ਕੇ ਗਏ ਨੌਜਵਾਨ ਦੀ ਹੱਥ ਬੰਨੀ ਮਿਲੀ ਲਾਸ਼ 

ਦੋ ਹਫ਼ਤੇ ਪਹਿਲਾਂ ਯੂਏਈ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਰਿਕਾਰਡ ਬਾਰਿਸ਼ ਹੋਈ ਸੀ, ਜਿਸ ਕਾਰਨ ਯੂਏਈ ਅਤੇ ਗੁਆਂਢੀ ਦੇਸ਼ ਓਮਾਨ ਵਿੱਚ ਹੜ੍ਹ ਆ ਗਏ ਸਨ। ਇਸ ਦੌਰਾਨ ਦੁਬਈ ਏਅਰਪੋਰਟ ਸਮੇਤ ਸ਼ਹਿਰ ਦੇ ਪੌਸ਼ ਇਲਾਕੇ ਪਾਣੀ ਨਾਲ ਭਰ ਗਏ। ਮੀਂਹ ਅਤੇ ਹੜ੍ਹ ਕਾਰਨ ਯੂਏਈ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਗੁਆਂਢੀ ਦੇਸ਼ ਓਮਾਨ ਵਿੱਚ 19 ਲੋਕਾਂ ਦੀ ਮੌਤ ਹੋ ਗਈ। ਹੁਣ ਇੱਕ ਵਾਰ ਫਿਰ ਮੀਂਹ ਅਤੇ ਹਨੇਰੀ ਦੀ ਵਾਪਸੀ ਨੇ ਲੋਕਾਂ ਨੂੰ ਡਰਾ ਦਿੱਤਾ ਹੈ।

ਇਹ ਵੀ ਪੜ੍ਹੋ: Amritsar News: ਬੀਐਸਐਫ ਨੇ ਪਾਕਿ ਸਰਹੱਦ 'ਤੇ ਘੁਸਪੈਠੀਏ ਨੂੰ ਫੜਿਆ, ਮੁਲਜ਼ਮ ਕੋਲੋ 1 ਪਿਸਤੌਲ ਅਤੇ 5 ਰੌਂਦ ਬਰਾਮਦ  

 ਦੋ ਮਹੀਨਿਆਂ ਦੇ ਬਰਾਬਰ ਪਿਆ ਮੀਂਹ 
ਸੋਸ਼ਲ ਮੀਡੀਆ 'ਤੇ ਮੀਂਹ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਤੇਜ਼ ਹਵਾਵਾਂ ਦੇ ਨਾਲ-ਨਾਲ ਸੜਕਾਂ 'ਤੇ ਭਾਰੀ ਮੀਂਹ ਪੈਂਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਬਿਜਲੀ ਵੀ ਚਮਕ ਰਹੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੀਐਨਐਨ ਦੀ ਰਿਪੋਰਟ ਦੇ ਅਨੁਸਾਰ, ਹਾਲਾਂਕਿ ਮੀਂਹ ਦੋ ਹਫ਼ਤੇ ਪਹਿਲਾਂ ਜਿੰਨਾ ਭਾਰੀ ਨਹੀਂ ਹੈ, ਦੁਬਈ ਵਿੱਚ 12 ਘੰਟਿਆਂ ਦੇ ਅੰਦਰ 20 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ ਆਮ ਤੌਰ 'ਤੇ ਅਪ੍ਰੈਲ ਅਤੇ ਮਈ ਵਿੱਚ ਹੋਣ ਵਾਲੀ ਬਾਰਸ਼ ਨਾਲੋਂ ਦੁੱਗਣਾ ਹੈ। ਅਬੂ ਧਾਬੀ, ਇੱਕ ਹੋਰ ਅਮੀਰਾਤ ਵਿੱਚ 24 ਘੰਟਿਆਂ ਵਿੱਚ 34 ਮਿਲੀਮੀਟਰ ਬਾਰਿਸ਼ ਹੋਈ, ਜੋ ਅਪ੍ਰੈਲ ਅਤੇ ਮਈ ਦੀ ਔਸਤ ਬਾਰਿਸ਼ ਨਾਲੋਂ ਚਾਰ ਗੁਣਾ ਅਧਿਕ ਹੈ। 

(For more Punjabi news apart from Dubai Rain News in punjabi , stay tuned to Rozana Spokesman)

 

Tags: dubai, dubai news

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement