OIC ਨੇ ਦੱਖਣੀ ਏਸ਼ੀਆ ‘ਚ ਤਨਾਅ ਨੂੰ ਘੱਟ ਕਰਨ ਦੀ ਕੀਤੀ ਅਪੀਲ
Published : Mar 3, 2019, 12:23 pm IST
Updated : Mar 3, 2019, 12:23 pm IST
SHARE ARTICLE
OIC
OIC

ਇਸਲਾਮੀ ਸਹਿਯੋਗ ਸੰਗਠਨ (OIC) ਨੇ ਦੱਖਣੀ ਏਸ਼ੀਆ ‘ਚ ਤਨਾਅ ਘੱਟ ਕਰਨ ਅਤੇ ਬਚੇ ਹੋਏ ਮੁੱਦਿਆਂ ਨੂੰ ਸ਼ਾਂਤੀ ਪੂਰਨ ਢੰਗ ਨਾਲ ਗੱਲ ਬਾਤ ਦੇ ਜ਼ਰੀਏ ਹੱਲ ਕਰਨ ਦੀ ਅਪੀਲ ਕੀਤੀ ਹੈ।

ਇਸਲਾਮਾਬਾਦ : ਇਸਲਾਮੀ ਸਹਿਯੋਗ ਸੰਗਠਨ (OIC) ਨੇ ਦੱਖਣੀ ਏਸ਼ੀਆ ‘ਚ ਤਨਾਅ ਘੱਟ ਕਰਨ ਅਤੇ ਬਚੇ ਹੋਏ ਮੁੱਦਿਆਂ ਨੂੰ ਸ਼ਾਂਤੀ ਪੂਰਨ ਢੰਗ ਨਾਲ ਗੱਲ ਬਾਤ ਦੇ ਜ਼ਰੀਏ ਹੱਲ ਕਰਨ ਦੀ ਅਪੀਲ ਕੀਤੀ ਹੈ। ਓਆਈਐਸ 57 ਮੁਸਲਮਾਨ ਦੇਸ਼ਾਂ ਦਾ ਸੰਗਠਨ ਹੈ। ਇਹ ਆਮ ਤੌਰ ਤੇ ਪਾਕਿਸਤਾਨ ਦਾ ਸਮਰਥਨ ਕਰਦਾ ਹੈ ਅਤੇ ਕਸ਼ਮੀਰ ‘ਤੇ ਅਕਸਰ ਇਸਲਾਮਾਬਾਦ ਦਾ ਪੱਖ ਲੈਂਦਾ ਹੈ।

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ੁੱਕਰਵਾਰ ਨੂੰ IOC ਦੇ ਵਿਦੇਸ਼ ਮੰਤਰੀ ਕਾਉਂਸਿਲ (CFM) ਦੇ 46 ਵੇਂ ਸੈਸ਼ਨ ਦੇ ਉਦਘਾਟਨ ਸੈਸ਼ਨ ‘ਚ ਹਿੱਸਾ ਲਿਆ। ਉਹ IOC ਦੀ ਸਭਾ ਨੂੰ ਸੰਬੋਧਨ ਕਰਨ ਵਾਲੀ ਪਹਿਲੀ ਭਾਰਤੀ ਮੰਤਰੀ ਹੈ। ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਕਿਹਾ ਕਿ ਆਬੂ ਧਾਬੀ ਵਿਚ ਸੀਐਫਐਮ ਦਾ 46ਵਾਂ ਸਤਰ ਸਮਾਪਤ ਹੋ ਗਿਆ। ਇਸ ਵਿਚ ਇਕ ਤਜਵੀਜ਼ ਪਾਸ ਹੋ ਗਈ ਹੈ ਜਿਸ ਵਿਚ ਕਸ਼ਮੀਰ ਦੇ ਮੁੱਦੇ 'ਤੇ ਪਾਕਿਸਤਾਨ ਨੂੰ ਸਮਰਥਨ ਮਿਲਿਆ ਹੈ।

Sushma swarajSushma swaraj

ਉਸਨੇ ਦਾਵਾ ਕੀਤਾ ਹੈ ਕਿ, ‘ਇਸ ਤਜਵੀਜ਼ ਵਿਚ ਆਈਓਸੀ ਦੇ ਮੈਂਬਰਾਂ ਨੇ ਦੁਹਰਾਇਆ ਹੈ ਕਿ ਜੰਮੂ ਕਸ਼ਮੀਰ ਪਾਕਿਸਤਾਨ ਅਤੇ ਭਾਰਤ ਵਿਚ ਵਿਵਾਦ ਦਾ ਅਹਿਮ ਮੁੱਦਾ ਹੈ ਅਤੇ ਦੱਖਣੀ ਏਸ਼ੀਆ ਵਿਚ ਅਮਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇਸਦਾ ਹੱਲ ਹੋਣਾ ਜਰੂਰੀ ਹੈ’। ਉਸ ਨੇ ਦਾਅਵਾ ਕੀਤਾ ਹੈ ਕਿ ਤਜਵੀਜ਼ ਵਿਚ ਕਸ਼ਮੀਰ ‘ਚ ਕਥਿਤ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਮੁੱਦੇ ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।

ਵਿਦੇਸ਼ ਦਫਤਰ ਨੇ ਕਿਹਾ ਕਿ ਤਜਵੀਜ਼ ‘ਚ ਅੰਤਰਰਾਸ਼ਟਰੀ ਕਮਿਊਨਿਟੀ ਨੂੰ ਕਸ਼ਮੀਰ ਵਿਵਾਦ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਤਜਵੀਜ਼ ਲਾਗੂ ਕਰਨ ਦੀ ਜਿਮੇਵਾਰੀ ਨੂੰ ਯਾਦ ਕਰਾਇਆ। ਉਸਨੇ ਕਿਹਾ ਕਿ ਖੇਤਰ ਵਿਚ ਮੌਜੂਦਾ ਅਸਥਿਰ ਹਾਲਾਤਾਂ ਦੇ ਸੰਦਰਭ ‘ਚ, ਆਈਓਸੀ ਦੇ ਮੈਂਬਰੀ ਦੇਸ਼ਾਂ ਨੇ ਪਾਕਿਸਤਾਨ ਵੱਲੋਂ ਲਿਆਂਦੀ ਗਈ ਨਵੀਂ ਤਜਵੀਜ਼ ਨੂੰ ਸਵੀਕਾਰ ਕਰ ਲਿਆ ਹੈ, ਜਿਸ ਵਿਚ ਭਾਰਤ ਵੱਲੋਂ ਪਾਕਿਸਤਾਨੀ ਹਵਾਈ ਖੇਤਰ ਦੀ ਉਲੰਘਣਾ ‘ਤੇ ਗਹਿਰੀ ਚਿੰਤਾ ਜਤਾਈ ਹੈ।

Sushma sawaraj in OICSushma sawaraj in OIC

ਵਿਦੇਸ਼ ਦਫਤਰ ਨੇ ਕਿਹਾ ਕਿ ਦੱਖਣ ਏਸ਼ੀਆ ‘ਚ ਖੇਤਰੀ ਸਥਿਰਤਾ ਅਤੇ ਸ਼ਾਂਤੀ ਪਰ ਆਈਓਸੀ ਦੇ ਪਸਤਾਵ ‘ਚ ਭਾਰਤ ਨਾਲ ਗੱਲਬਾਤ ਲਈ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨਵੀਂ ਪੇਸ਼ਕਸ਼ ਨੂੰ ਅਤੇ ਸਦਭਾਵਨਾ ਤਹਿਤ ਭਾਰਤੀ ਪਾਇਲਟ ਨੂੰ ਰਿਹਾਅ ਕਰਨ ਦਾ ਵੀ ਸਵਾਗਤ ਕੀਤਾ ਗਿਆ ਹੈ ਅਤੇ ਬਚੇ ਹੋਏ ਮੁੱਦਿਆਂ ਨੂੰ ਸ਼ਾਂਤੀ ਪੂਰਨ ਢੰਗ ਨਾਲ ਗੱਲ ਬਾਤ ਦੇ ਜ਼ਰੀਏ ਹੱਲ ਕਰਨ ਦੀ ਅਪੀਲ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement