ਪੁੱਤਰ ਵੱਲੋਂ ਮਾਰੇ ਗਏ ਸਿੱਖ ਜੋੜੇ ਦੇ ਬਚਾਅ ਲਈ ਪਹਿਲਾਂ ਤੋਂ ਕਦਮ ਚੁੱਕੇ ਜਾ ਸਕਦੇ ਸੀ - ਬ੍ਰਿਟਿਸ਼ ਰਿਪੋਰਟ
Published : Feb 3, 2023, 4:49 pm IST
Updated : Feb 3, 2023, 4:49 pm IST
SHARE ARTICLE
Image
Image

ਦੋਸ਼ੀ ਨੂੰ ਅਗਸਤ 2020 ਵਿੱਚ ਸੁਣਾਈ ਗਈ ਸੀ ਘੱਟੋ-ਘੱਟ 36 ਸਾਲ ਦੀ ਸਜ਼ਾ 

 

ਲੰਡਨ - ਓਲਡਬਰੀ, ਵੈਸਟ ਮਿਡਲੈਂਡਜ਼ ਵਿੱਚ 2020 ਵਿੱਚ ਇੱਕ ਸਿੱਖ ਜੋੜੇ ਦੇ ਕਤਲ ਬਾਰੇ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਦੇ ਦੋਸ਼ੀ ਪੁੱਤਰ ਦੇ ਹਿੰਸਕ ਵਿਉਹਾਰ ਅਤੇ ਖ਼ਰਾਬ ਮਾਨਸਿਕ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲਾਂ ਤੋਂ ਅਹਿਤਿਆਤ ਵਜੋਂ ਕਦਮ ਚੁੱਕੇ ਜਾਂਦੇ ਤਾਂ ਪਤੀ-ਪਤਨੀ ਦੀ ਜਾਨ ਬਚਾਈ ਜਾ ਸਕਦੀ ਸੀ।

ਇਹ ਦਾਅਵਾ ਸਿੱਖ ਜੋੜੇ ਦੇ ਕਤਲ ਕੇਸ ਨਾਲ ਸੰਬੰਧਿਤ ਹਾਲ ਹੀ ਵਿੱਚ ਪੇਸ਼ ਹੋਈ ਰਿਪੋਰਟ ਵਿੱਚ ਕੀਤਾ ਗਿਆ ਹੈ।

ਪੈਰੋਲ ਲਈ ਵਿਚਾਰੇ ਜਾਣ ਤੋਂ ਪਹਿਲਾਂ ਅਨਮੋਲ ਚਾਨਾ ਨੂੰ ਅਗਸਤ 2020 ਵਿੱਚ ਬਰਮਿੰਘਮ ਕਰਾਊਨ ਕੋਰਟ ਨੇ ਘੱਟੋ-ਘੱਟ 36 ਸਾਲ ਦੀ ਸਜ਼ਾ ਸੁਣਾਈ ਸੀ।

ਅਨਮੋਲ ਨੂੰ ਆਪਣੀ ਮਾਂ ਜਸਬੀਰ ਕੌਰ (52) ਅਤੇ ਪਿਤਾ ਰੁਪਿੰਦਰ ਸਿੰਘ ਬਾਸਨ (51) ਨੂੰ ਕਈ ਵਾਰ ਚਾਕੂ ਮਾਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ।

ਪੁਲਿਸ ਨੇ ਫਰਵਰੀ 2020 ਵਿੱਚ ਬ੍ਰਿਟਿਸ਼ ਸਿੱਖ ਜੋੜੇ ਦੀਆਂ ਲਾਸ਼ਾਂ ਉਨ੍ਹਾਂ ਦੇ ਘਰੋਂ ਬਰਾਮਦ ਕੀਤੀਆਂ ਸਨ।

ਇਸ ਮਾਮਲੇ ਵਿੱਚ, 'ਇੰਡੀਪੈਂਡੈਂਟ ਡੋਮੇਸਟਿਕ ਹੋਮੀਸਾਈਡ ਰਿਵਿਊ' ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਨੋਵਿਗਿਆਨੀ ਅਨਮੋਲ ਦਾ 'ਰਸਮੀ ਤੌਰ 'ਤੇ ਮੁਲਾਂਕਣ' ਕਰਨ ਵਿੱਚ ਨਾਕਾਮ ਰਿਹਾ। ਰਿਪੋਰਟ ਵਿੱਚ 2002 ਤੋਂ 2020 ਤੱਕ ਪਰਿਵਾਰਕ ਡਾਕਟਰਾਂ ਦੁਆਰਾ ਪ੍ਰਦਾਨ ਕੀਤੇ ਗਏ ਵਿਆਪਕ ਵੇਰਵੇ ਸ਼ਾਮਲ ਹਨ।

Tags: london, sikh, couple, son

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement