ਟੈਕਸਾਸ ਗੋਲੀਬਾਰੀ 'ਚ ਪ੍ਰਭਾਵਤ ਹੋਏ ਪਰਵਾਰਾਂ ਨੂੰ ਮਿਲੇ ਟਰੰਪ
Published : Jun 2, 2018, 3:34 am IST
Updated : Jun 2, 2018, 3:34 am IST
SHARE ARTICLE
Trump meeting affected Families
Trump meeting affected Families

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਮਹੀਨੇ ਟੈਕਸਾਸ ਦੇ ਇਕ ਸਕੂਲ ਵਿਚ ਹੋਈ ਗੋਲੀਬਾਰੀ ਤੋਂ ਪ੍ਰਭਾਵਤ ਕੁੱਝ ਪਰਵਾਰਾਂ ਨਾਲ ਅੱਜ ਮੁਲਾਕਾਤ ਕੀਤੀ ...

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਮਹੀਨੇ ਟੈਕਸਾਸ ਦੇ ਇਕ ਸਕੂਲ ਵਿਚ ਹੋਈ ਗੋਲੀਬਾਰੀ ਤੋਂ ਪ੍ਰਭਾਵਤ ਕੁੱਝ ਪਰਵਾਰਾਂ ਨਾਲ ਅੱਜ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਅਪਣੀ ਹਮਦਰਦੀ ਜ਼ਾਹਰ ਕੀਤੀ। ਇਸ ਦੌਰਾਨ ਟਰੰਪ ਵਲੋਂ ਹਾਲ ਹੀ ਵਿਚ ਗਠਤ ਸਕੂਲ ਸੁਰੱਖਿਆ ਕਮਿਸ਼ਨ ਦੀ ਵਾਸ਼ਿੰਗਟਨ ਦੇ ਬਾਹਰ ਬੈਠਕ ਹੋਈ। ਹਾਲ ਹੀ ਦੇ ਸਮੇਂ ਵਿਚ ਅਮਰੀਕਾ ਵਿਚ ਇਸ ਤਰ੍ਹਾਂ ਦੀ ਗੋਲੀਬਾਰੀ ਦੀਆਂ ਕਈ ਘਟਨਾਵਾਂ ਹੋਈਆਂ ਹਨ।

ਵ੍ਹਾਈਟ ਹਾਊਸ ਦੇ ਇਕ ਬੁਲਾਰੇ ਨੇ ਕਿਹਾ ਕਿ ਟਰੰਪ 18 ਮਈ ਨੂੰ ਸੈਂਟਾ ਫ਼ੇ ਹਾਈ ਸਕੂਲ ਵਿਚ ਹੋਈ ਗੋਲੀਬਾਰੀ ਨਾਲ ਦੁਖੀ ਹਨ ਜਿਸ ਵਿਚ 8 ਵਿਦਿਆਰਥੀ ਅਤੇ ਦੋ ਅਧਿਆਪਕ ਮਾਰੇ ਗਏ ਸਨ। ਬੁਲਾਰੇ ਰਾਜ ਸ਼ਾਹ ਨੇ ਇਕ ਨਿਊਜ਼ ਏਜੰਸੀ ਨੂੰ ਦਸਿਆ ਇਹ ਘਟਨਾਵਾਂ ਭਾਵੇਂ ਕਦੇ ਵੀ ਹੋਣ, ਦੁਖਦਾਈ ਹੁੰਦੀਆਂ ਹਨ। ਤੁਹਾਨੂੰ ਪਤਾ ਹੈ ਕਿ ਰਾਸ਼ਟਰਪਤੀ ਅਪਣੀ ਹਮਦਰਦੀ ਜ਼ਾਹਰ ਕਰਨ ਦੇ ਨਾਲ-ਨਾਲ ਸਕੂਲ ਸੁਰੱਖਿਆ ਦੇ ਮੁੱਦੇ 'ਤੇ ਗੱਲ ਕਰਨਾ ਚਾਹੁੰਦੇ ਹਨ।          (ਪੀ.ਟੀ.ਆਈ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement