ਅਮਰੀਕਾ 'ਚ ਭਾਰਤੀ ਮੂਲ ਦੇ ਬੱਚੇ ਨੇ ਜਿਤਿਆ 'ਨੈਸ਼ਨਲ ਸਪੈਲਿੰਗ ਬੀ' ਦਾ ਖ਼ਿਤਾਬ
Published : Jun 2, 2018, 3:41 am IST
Updated : Jun 2, 2018, 3:41 am IST
SHARE ARTICLE
Kartik getting
Kartik getting "Spelling BEE Title"

ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਅਮਰੀਕੀ ਬੱਚੇ ਨੇ 'ਸਕਰਿਪਸ ਸਪੈਲਿੰਗ ਬੀ ਮੁਕਾਬਲੇ' ਦਾ ਖ਼ਿਤਾਬ ਜਿਤਿਆ ਹੈ। ਕੋਈਨੋਨੀਆ ਸ਼ਬਦ ਦੇ ਸਹੀ ਸਪੈਲਿੰਗ ਅਤੇ ...

ਹਿਊਸਟਨ: ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਅਮਰੀਕੀ ਬੱਚੇ ਨੇ 'ਸਕਰਿਪਸ ਸਪੈਲਿੰਗ ਬੀ ਮੁਕਾਬਲੇ' ਦਾ ਖ਼ਿਤਾਬ ਜਿਤਿਆ ਹੈ। ਕੋਈਨੋਨੀਆ ਸ਼ਬਦ ਦੇ ਸਹੀ ਸਪੈਲਿੰਗ ਅਤੇ ਅਰਥ ਦਸ ਕੇ 14 ਸਾਲਾ ਕਾਰਤਿਕ ਨਾਂ ਦੇ ਬੱਚੇ ਨੇ ਇਸ ਖ਼ਿਤਾਬ ਨੂੰ ਜਿਤਿਆ ਹੈ, ਜੋ ਭਾਰਤੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਸ ਨੇ ਤਕਰੀਬਨ 42,000 ਡਾਲਰ ਦੀ ਨਕਦ ਰਾਸ਼ੀ ਅਤੇ ਹੋਰ ਕਈ ਇਨਾਮ ਜਿੱਤੇ। 

ਕੋਈਨੋਨੀਆ ਦਾ ਅਰਥ ਈਸਾਈ ਮੇਲਜੋਲ ਜਾਂ ਸਮਾਗਮ ਹੁੰਦਾ ਹੈ। ਕਾਰਤਿਕ ਇਸ ਖ਼ਿਤਾਬ ਨੂੰ ਜਿੱਤਣ ਵਾਲਾ ਪਿਛਲੇ ਲਗਾਤਾਰ 11 ਸਾਲਾਂ ਵਿਚ ਭਾਰਤੀ ਭਾਈਚਾਰੇ ਦਾ 14ਵਾਂ ਜੇਤੂ ਰਿਹਾ ਹੈ। ਮੁਕਾਬਲੇ ਦੌਰਾਨ ਕਈ ਦੌਰ ਚਲੇ । ਟੈਕਸਾਸ ਦੇ ਮੈਕਕਿਨੀ ਵਿਚ ਰਹਿਣ ਵਾਲੇ 8ਵੀਂ ਜਮਾਤ ਦੇ ਕਾਰਤਿਕ ਦਾ ਮੁਕਾਬਲਾ ਇਕ ਹੋਰ ਭਾਰਤੀ ਬੱਚੀ ਨਿਆਸਾ ਮੋਦੀ ਨਾਲ ਸੀ। ਸ਼ੁਰੂਆਤੀ 516 ਪ੍ਰਤੀਯੋਗੀਆਂ ਵਿਚੋਂ ਅੰਤਮ ਦੋ ਤਕ ਪੁਜਣ ਵਾਲੇ ਕਾਰਤਿਕ ਅਤੇ ਨਿਆਸਾ ਹੀ ਸਨ। ਕਾਰਤਿਕ ਨੇ ਕਿਹਾ, ''ਮੈਨੂੰ ਯਕੀਨ ਤਾਂ ਸੀ ਕਿ ਮੈਂ ਜਿੱਤਾਂਗਾ ਪਰ ਮੈਂ ਸੋਚਿਆ ਨਹੀਂ ਸੀ ਕਿ ਇਹ ਸੱਚ-ਮੁੱਚ ਹੋ ਜਾਵੇਗਾ।''          (ਪੀ.ਟੀ.ਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement