ਮੇਰਾਪੀ ਜਵਾਲਾਮੁਖੀ ਵਿਚੋਂ ਭਾਰੀ ਮਾਤਰਾ 'ਚ ਨਿਕਲੀ ਸੁਆਹ
Published : Jun 2, 2018, 3:38 am IST
Updated : Jun 2, 2018, 3:38 am IST
SHARE ARTICLE
Merapi Volcano
Merapi Volcano

ਇੰਡੋਨੇਸ਼ੀਆ ਦੇ ਮੇਰਾਪੀ ਪਰਬਤ ਵਿਚ ਸਥਿਤ ਜਵਾਲਾਮੁਖੀ ਵਿਚੋਂ ਵੱਡੀ ਮਾਤਰਾ ਵਿਚ ਅਤੇ ਕਰੀਬ 6 ਫੁੱਟ ਕਿਲੋਮੀਟਰ ਦੀ ਉਚਾਈ ਤਕ ਸੁਆਹ ਨਿਕਲੀ। ਇਹ ਸੁਆਹ ਕਰੀਬ...

ਜਕਾਰਤਾ,ਇੰਡੋਨੇਸ਼ੀਆ ਦੇ ਮੇਰਾਪੀ ਪਰਬਤ ਵਿਚ ਸਥਿਤ ਜਵਾਲਾਮੁਖੀ ਵਿਚੋਂ ਵੱਡੀ ਮਾਤਰਾ ਵਿਚ ਅਤੇ ਕਰੀਬ 6 ਫੁੱਟ ਕਿਲੋਮੀਟਰ ਦੀ ਉਚਾਈ ਤਕ ਸੁਆਹ ਨਿਕਲੀ। ਇਹ ਸੁਆਹ ਕਰੀਬ 2 ਮਿੰਟ ਤਕ ਨਿਕਲਦੀ ਰਹੀ। ਇਕ ਏਜੰਸੀ ਨੇ ਦਸਿਆ ਕਿ ਜਵਾਲਾਮੁਖੀ ਨੂੰ ਲੈ ਕੇ ਪਿਛਲੇ ਮਹੀਨੇ ਘੱਟ ਪੱਧਰ ਦਾ ਅਲਰਟ ਘੋਸ਼ਿਤ ਕੀਤਾ ਗਿਆ ਸੀ। ਜਵਾਲਾਮੁਖੀ ਦੇ ਨੇੜੇ-ਤੇੜੇ 3 ਕਿਲੋਮੀਟਰ ਦੇ ਖੇਤਰ ਵਿਚ ਆਵਾਜਾਈ 'ਤੇ ਰੋਕ ਲਗਾ ਦਿਤੀ ਗਈ ਸੀ ਜੋ ਅਜੇ ਵੀ ਜਾਰੀ ਹੈ।

ਉਨ੍ਹਾਂ ਦਸਿਆ ਕਿ ਜਵਾਲਾਮੁਖੀ ਵਿਚ ਧਮਾਕਾ 8 ਵੱਜ ਕੇ 20 ਮਿੰਟ 'ਤੇ ਹੋਇਆ ਪਰ ਇਸ ਕਾਰਨ ਦਹਿਸ਼ਤ ਵਿਚ ਆਉਣ ਦੀ ਜ਼ਰੂਰਤ ਨਹੀਂ ਹੈ। ਨਜ਼ਦੀਕੀ ਅਦੀ ਸੂਸੀਪੋ ਯੋਗਿਆਕਰਤਾ ਹਵਾਈਅੱਡ ਖੁਲ੍ਹਾ ਹੋਇਆ ਹੈ। ਇਹ ਪਰਬਤ ਯੋਗਿਆਕਰਤਾ ਸ਼ਹਿਰ ਦੇ ਮੱਧ ਤੋਂ 30 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਜਾਵਾ ਵਿਚ ਆਬਾਦੀ ਦੀ ਘਣਤਾ ਕਾਫ਼ੀ ਜ਼ਿਆਦਾ ਹੈ। ਮੇਰਾਪੀ ਜਵਾਲਾਮੁਖੀ ਵਿਚ ਪਿਛਲਾ ਧਮਾਕਾ 2010 ਵਿਚ ਹੋਇਆ ਸੀ, ਜਿਸ ਵਿਚ 347 ਲੋਕ ਮਾਰੇ ਗਏ ਸਨ।   (ਪੀ.ਟੀ.ਆਈ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement