ਲੋਕਾਂ ਨੂੰ ਦੱਸ ਰਿਹਾ ਸੀ ਲੰਬੀ ਉੱਮਰ ਜਿਉਣ ਦੇ ਤਰੀਕੇ, ਆਪਣੇ ਨਾਲ ਹੀ ਵਰਤ ਗਿਆ ਭਾਣਾ
Published : Jan 2, 2020, 3:51 pm IST
Updated : Jan 2, 2020, 3:51 pm IST
SHARE ARTICLE
Photo
Photo

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ

ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇਕ ਕੰਪਨੀ ਦੇ ਚੇਅਰਮੈਨ ਦੀ ਅਚਾਨਕ ਉਸ ਵੇਲੇ ਮੌਤ ਹੋ ਜਾਂਦੀ ਹੈ ਜਦੋਂ ਉਹ ਲੰਬੀ ਉੱਮਰ ਜਿਉਣ ਦੇ ਤਰੀਕੇ ਦੱਸ ਰਿਹਾ ਸੀ।

PhotoPhoto


ਦਰਅਸਲ ਘਟਨਾ ਚੀਨ ਦੀ ਹੈ ਜਿੱਥੇ ਇਕ ਹੈਲਥ ਕੰਪਨੀ ਦੇ ਚੇਅਰਮੈਨ ਇਕ ਸਮਾਗਮ ਨੂੰ ਸਬੋਧੰਨ ਕਰ ਰਹੇ ਸਨ ਇਸ ਸਮਾਗਮ ਵਿਚ ਲੋਕਾਂ ਦੀ ਭੀੜ ਜੁੱਟੀ ਹੋਈ ਸੀ। ਇਸ ਦੌਰਾਨ ਉਹ ਲੋਕਾਂ ਨੂੰ ਲੰਬੀ ਉਮਰ ਜਿਉਣ ਦੇ ਤਰੀਕੇ ਦੱਸ ਰਹੇ ਸਨ ਪਰ ਅਚਾਨਕ ਚੇਅਰਮੈਨ ਅਚਾਨਕ ਸਟੇਜ 'ਤੇ ਗਿਰ ਜਾਂਦਾ ਹੈ।

PhotoPhoto

ਮੀਡੀਆ ਰਿਪੋਰਟਾਂ ਮੁਤਾਬਕ ਤਰੀਕੇ ਦੱਸਦੇ ਵੇਲੇ ਉਨ੍ਹਾਂ ਨੂੰ ਅਚਾਨਕ ਹਾਰਟ ਅਟੈਕ ਆ ਗਿਆ ਅਤੇ ਉਹ ਸਪੀਚ ਦਿੰਦੇ ਹੋਏ ਉਹ ਸਟੇਜ 'ਤੇ ਗਿਰ ਗਏ ਅਤੇ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ।

PhotoPhoto

ਰਿਪੋਰਟਾ ਅਨੁਸਾਰ 65 ਸਾਲਾਂ ਲਾਵ ਚੇਨ ਪੀਵੇਨ ਇਕ ਦਵਾਈ ਕੰਪਨੀ ਝਾਨਗਈ ਹੈਲਥ ਐਂਡ ਟੈਕਨਾਲੋਜੀ ਦੇ ਚੇਅਰਮੈਨ ਸਨ। ਇਹ ਕੰਪਨੀ ਚੀਨ ਦੇ ਗੁਆਗਜਾਂਗ ਸੂਬੇ ਵਿਚ ਸਥਿਤ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਚੇਨ ਪੀਵੇਨ ਨੇ ਪਿਛਲੇ ਸਾਲ ਅਗਸਤ ਵਿਚ ਆਪਣੀ ਹੈਲਥ ਕੰਪਨੀ ਸ਼ੁਰੂ ਕੀਤੀ ਸੀ ਅਤੇ ਉਹ ਕੰਪਨੀ ਦੇ ਪ੍ਰਮੋਸ਼ਨ ਦੇ ਪ੍ਰੋਗਰਾਮ ਦਾ ਹਿੱਸਾ ਬਣੇ ਸਨ।

PhotoPhoto

ਉਨ੍ਹਾਂ ਦੀ ਕੰਪਨੀ ਨੇ ਮੀਡੀਆ ਨੂੰ ਦੱਸਿਆ ਕਿ ਚੇਨ ਆਪਣੇ ਭਾਸ਼ਣ ਦੌਰਾਨ ਗਿਰ ਗਏ ਸਨ। ਚੇਨ ਵੀਹ ਸਾਲ ਪਹਿਲਾਂ ਇਕ ਹਾਰਟ ਬਾਈਪਾਸ ਸਰਜਰੀ ਤੋਂ ਗੁਜ਼ਰੇ ਸਨ ਅਤੇ ਉਹ ਹਸਪਤਾਲ ਵਿਚ ਚੈੱਕ-ਅਪ ਦੇ ਲਈ ਜਾਣ ਵਾਲੇ ਸਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement