ਲੌਕਡਾਊਨ ਦੇ ਐਲਾਨ ਤੋਂ ਬਾਅਦ ਪੈਰਿਸ ਦੀਆਂ ਸੜਕਾਂ 'ਤੇ 700 ਕਿਲੋਮੀਟਰ ਲੰਬਾ ਜਾਮ
Published : Nov 1, 2020, 3:52 pm IST
Updated : Nov 1, 2020, 3:52 pm IST
SHARE ARTICLE
lockdown
lockdown

ਇਹ ਲੌਕਡਾਊਨ ਹੁਣ 1 ਦਸੰਬਰ ਤੱਕ ਜਾਰੀ ਰਹੇਗਾ।

ਪੈਰਿਸ: ਭਾਰਤ ਹੀ ਨਹੀਂ ਵਿਦੇਸ਼ਾਂ ਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।  ਇਸ ਦੇ ਚਲਦੇ ਹੁਣ ਇੰਗਲੈਂਡ ਤੋਂ ਬਾਅਦ ਫ਼ਰਾਂਸ ਵਿੱਚ ਕੋਰੋਨਾਵਾਇਰਸ ਮਹਾਮਾਰੀ ਤੇ ਕਾਬੂ ਪਾਉਣ ਲਈ ਦੇਸ਼ ਵਿਆਪੀ ਲੌਕਡਾਊਨ ਦਾ ਐਲਾਨ ਕੀਤਾ ਹੈ। ਇਹ ਐਲਾਨ ਰਾਸ਼ਟਰਪਤੀ ਮੈਕਰੋਨ ਇਮੈਨੁਅਲ ਨੇ ਕੀਤਾ ਹੈ। ਦੇਸ਼ ਵਿੱਚ ਦੂਜੀ ਵਾਰ ਲੌਕਡਾਊਨ ਲੱਗ ਰਿਹਾ ਹੈ। ਇਹ ਲੌਕਡਾਊਨ ਹੁਣ 1 ਦਸੰਬਰ ਤੱਕ ਜਾਰੀ ਰਹੇਗਾ। 

paris

ਰਾਸ਼ਟਰਪਤੀ ਇਮੈਨੁਅਲ ਦੇ ਇਸ ਐਲਾਨ ਤੋਂ ਬਾਅਦ ਪੈਰਿਸ ਦੀਆਂ ਸੜਕਾਂ ਤੇ ਨੇੜਲੇ ਇਲਾਕਿਆਂ 'ਚ ਟ੍ਰੈਫਿਕ ਜਾਮ ਲੱਗ ਗਿਆ। ਲੌਕਡਾਊਨ ਦਾ ਐਲਾਨ ਸੁਣ ਕੇ ਲੋਕ ਘਰ ਦੀਆਂ  ਜ਼ਰੂਰੀ ਵਸਤਾਂ ਦੀ ਖਰੀਦ ਲਈ ਵੱਡੇ ਗਿਣਤੀ ਵਿੱਚ ਘਰਾਂ ਤੋਂ ਬਾਹਰ ਆ ਗਏ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਜਾਮ 700 ਕਿਲੋਮੀਟਰ ਲੰਬਾ ਸੀ। ਫ਼ਰਾਂਸ ਵਿੱਚ ਸੱਤ ਮਹੀਨਿਆਂ ਵਿੱਚ ਦੂਜੀ ਵਾਰ ਲੌਕਡਾਊਨ ਲੱਗਾ ਹੈ। ਇਸ ਸਮੇਂ ਦੌਰਾਨ ਲੋਕਾਂ ਦੀ ਆਵਾਜਾਈ 'ਤੇ ਸਖ਼ਤ ਪਾਬੰਦੀਆਂ ਰਹਿਣਗੀਆਂ।

paris

ਇਹ ਹਨ ਹਦਾਇਤਾਂ 
ਲੋਕ ਸਿਰਫ ਜ਼ਰੂਰੀ ਕੰਮ, ਸਿਹਤ ਐਮਰਜੈਂਸੀ, ਜ਼ਰੂਰੀ ਪਰਿਵਾਰ ਦੀਆਂ ਜ਼ਰੂਰਤਾਂ ਜਾਂ ਘਰ ਦੇ ਨੇੜੇ ਕਸਰਤ ਲਈ ਬਾਹਰ ਜਾ ਸਕਦੇ ਹਨ। ਸਕੂਲ ਤੇ ਜ਼ਿਆਦਾਤਰ ਕਾਰੋਬਾਰ ਦੂਜੇ ਗੇੜ ਦੇ ਲੌਕਡਾਊਨ ਵਿੱਚ ਖੁੱਲ੍ਹੇ ਰਹਿਣਗੇ। ਜਦੋਂਕਿ ਬਾਰ, ਰੈਸਟੋਰੈਂਟ ਅਤੇ ਸਿਨੇਮਾਘਰ ਬੰਦ ਰਹਿਣਗੇ, ਨਾਲ ਹੀ ਆਮ ਜ਼ਿੰਦਗੀ 'ਤੇ ਕਈ ਪਾਬੰਦੀਆਂ ਹੋਣਗੀਆਂ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement