ਲਾਪਰਵਾਹੀ ਨੇ ਲਈਆਂ 832 ਜਾਨਾਂ
Published : Oct 1, 2018, 9:57 am IST
Updated : Oct 1, 2018, 9:57 am IST
SHARE ARTICLE
Negligence took 832 lives
Negligence took 832 lives

ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ 'ਚ ਸ਼ੁਕਰਵਾਰ ਨੂੰ ਆਏ ਜ਼ਬਰਦਸਤ ਭੂਚਾਲ ਅਤੇ ਸੁਨਾਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 832 ਹੋ ਗਈ ਹੈ..........

ਪਾਲੂ :  ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ 'ਚ ਸ਼ੁਕਰਵਾਰ ਨੂੰ ਆਏ ਜ਼ਬਰਦਸਤ ਭੂਚਾਲ ਅਤੇ ਸੁਨਾਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 832 ਹੋ ਗਈ ਹੈ। ਸਭ ਤੋਂ ਵਧ ਪ੍ਰਭਾਵਿਤ ਹੋਏ ਪਾਲੂ ਸ਼ਹਿਰ 'ਚ ਰਾਹਤ ਅਤੇ ਬਚਾਅ ਕਰਮਚਾਰੀਆਂ ਦੇ ਪੁੱਜਣ ਦਾ ਸਿਲਸਿਲਾ ਜਾਰੀ ਹੈ। ਜਾਣਕਾਰੀ ਮੁਤਾਬਕ ਆਫ਼ਤ ਏਜੰਸੀ ਦੀ ਲਾਪਰਵਾਹੀ ਕਾਰਨ ਮ੍ਰਿਤਕਾਂ ਦੀ ਗਿਣਤੀ ਵਧੀ ਹੈ। ਏਜੰਸੀ ਨੇ ਭੂਚਾਲ ਦੇ ਪਹਿਲੇ ਝਟਕੇ ਮਗਰੋਂ ਸੁਨਾਮੀ ਆਉਣ ਦੀ ਚਿਤਾਵਨੀ ਦਿਤੀ ਸੀ ਪਰ ਇਸ ਦੇ 34 ਮਿੰਟਾਂ ਬਾਅਦ ਚਿਤਾਵਨੀ ਵਾਪਸ ਲੈ ਲਈ। ਇਸ ਕਾਰਨ ਲੋਕ ਬੇਫਿਕਰ ਹੋ ਗਏ। 

ਜੇਕਰ ਏਜੰਸੀ ਇਨ੍ਹਾਂ 34 ਮਿੰਟਾਂ 'ਚ ਚਿਤਾਵਨੀ ਵਾਪਸ ਨਾ ਲੈਂਦੀ ਤਾਂ ਸ਼ਾਇਦ ਕਈ ਜ਼ਿੰਦਗੀਆਂ ਬਚ ਸਕਦੀਆਂ ਸਨ। ਚਿਤਾਵਨੀ ਵਾਪਸ ਲੈਣ ਕਾਰਨ ਲੋਕ ਸੁਰੱਖਿਅਤ ਥਾਵਾਂ 'ਤੇ ਨਹੀਂ ਜਾ ਸਕੇ। ਪਾਲੂ ਸ਼ਹਿਰ 'ਚ ਹਜ਼ਾਰਾਂ ਲੋਕ ਬੀਚ ਫੈਸਟੀਵਲ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਸਨ। ਸੁਨਾਮੀ ਦੀ ਗਲਤ ਜਾਣਕਾਰੀ ਦੇਣ ਵਾਲੀ ਏਜੰਸੀ ਦੀ ਆਲੋਚਨਾ ਹੋ ਰਹੀ ਹੈ। ਸ਼ੁਕਰਵਾਰ ਨੂੰ ਪਹਿਲਾਂ 6.1 ਤੀਬਰਤਾ ਵਾਲੇ ਭੂਚਾਲ ਆਇਆ ਸੀ ਅਤੇ ਇਸ ਮਗਰੋਂ ਦੋ ਵਾਰ ਭੂਚਾਲ ਦੇ ਤੇਜ਼ ਝਟਕੇ ਲੱਗੇ, ਜਿਨ੍ਹਾਂ ਦੀ ਤੀਬਰਤਾ 7.5 ਰਹੀ। ਇਸ ਦੇ 3 ਘੰਟਿਆਂ ਦੇ ਅੰਦਰ ਹੀ ਪਾਲੂ ਅਤੇ ਡੋਂਗਲਾ ਸ਼ਹਿਰ 'ਚ ਸੁਨਾਮੀ ਆ ਗਈ।

ਇਕ ਖ਼ਬਰ ਏਜੰਸੀ ਮੁਤਾਬਕ ਪਾਣੀ ਦੀਆਂ ਲਹਿਰਾਂ 10 ਤੋਂ 17 ਫੁੱਟ ਤਕ ਉਚੀਆਂ ਉਠੀਆਂ ਅਤੇ ਅਪਣੇ ਨਾਲ ਕਈ ਲੋਕਾਂ ਨੂੰ ਵਹਾ ਕੇ ਲੈ ਗਈਆਂ। ਕਈ ਲੋਕ ਸੁਨਾਮੀ ਦੀ ਚਪੇਟ 'ਚ ਆਉਣ ਕਾਰਨ ਲਾਪਤਾ ਹੋ ਗਏ ਹਨ ਉਨ੍ਹਾਂ ਬਾਰੇ ਹੁਣ ਤਕ ਕੋਈ ਜਾਣਕਾਰੀ ਨਹੀਂ ਹੈ। ਇੰਡੋਨੇਸ਼ੀਆ 'ਚ ਲਗਭਗ 6 ਲੱਖ ਲੋਕ ਪ੍ਰਭਾਵਿਤ ਹੋਏ ਹਨ। ਪਾਲੂ ਸ਼ਹਿਰ 'ਚ ਫੋਨ ਅਤੇ ਬਿਜਲੀ ਦੀਆਂ ਸੇਵਾਵਾਂ ਠੱਪ ਹੋ ਗਈਆਂ ਹਨ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਕਿਹਾ ਕਿ ਇਲਾਕੇ 'ਚ ਫੌਜ ਨੂੰ ਬੁਲਾਇਆ ਗਿਆ ਹੈ ਤਾਂ ਕਿ ਉਹ ਪੀੜਤਾਂ ਤਕ ਪੁੱਜਣ ਅਤੇ ਲਾਸ਼ਾਂ ਨੂੰ ਲੱਭਣ 'ਚ ਖੋਜ ਮੁਹਿੰਮ ਨੂੰ ਤੇਜ਼ ਕਰ ਸਕਣ।

ਕੁੱਝ ਸਰਕਾਰੀ ਜਹਾਜ਼ ਰਾਹਤ ਸਮੱਗਰੀ ਲੈ ਕੇ ਪਾਲੂ ਦੇ ਮੁੱਖ ਹਵਾਈ ਅੱਡੇ ਤਕ ਪੁੱਜੇ ਹਨ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੇ ਕੁੱਝ ਦਿਨਾਂ ਤਕ ਇਹ ਹਵਾਈ ਅੱਡਾ ਕਮਰਸ਼ੀਅਲ ਉਡਾਣਾਂ ਲਈ ਬੰਦ ਰਹੇਗਾ। ਤਕਰੀਬਨ ਸਾਢੇ ਤਿੰਨ ਲੱਖ ਦੀ ਆਬਾਦੀ ਵਾਲੇ ਪਾਲੂ ਸ਼ਹਿਰ 'ਚ ਸ਼ੁਕਰਵਾਰ ਨੂੰ ਭਾਰੀ ਤਬਾਹੀ ਹੋਈ ਹੈ। ਅਧਿਕਾਰੀਆਂ ਮੁਤਾਬਕ, ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਬਹੁਤ ਸਾਰੇ ਜ਼ਖਮੀਆਂ ਦਾ ਇਲਾਜ ਸੜਕਾਂ 'ਤੇ ਹੀ ਹੋ ਰਿਹਾ ਹੈ ਕਿਉਂਕਿ ਇੰਨੀ ਵੱਡੀ ਗਿਣਤੀ 'ਚ ਜ਼ਖਮੀਆਂ ਨੂੰ ਹਸਪਤਾਲਾਂ 'ਚ ਭਰਤੀ ਕਰਨਾ ਔਖਾ ਹੋ ਗਿਆ ਹੈ।  (ਏਜੰਸੀਆਂ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement