America News: ਟਰੰਪ ਨੂੰ ਫਿਰ ਮਿਲੀ ਤਾਕਤ: 4 ਮੁਲਕਾਂ ਦੇ ਪੰਜ ਲੱਖ ਲੋਕ ਹੋਣਗੇ ਡਿਪੋਰਟ
Published : Jun 1, 2025, 6:46 am IST
Updated : Jun 1, 2025, 7:44 am IST
SHARE ARTICLE
Half a million people from 4 countries will be deported america News
Half a million people from 4 countries will be deported america News

ਰਿਪੋਰਟ ਅਨੁਸਾਰ ਅਦਾਲਤ ਨੇ ਟਰੰਪ ਪ੍ਰਸ਼ਾਸਨ ਨੂੰ ਇਕ ਹੋਰ ਮਾਮਲੇ ਵਿਚ ਲਗਭਗ 350,000 ਵੇਨੇਜੁਏਲਾ ਦੇ ਪ੍ਰਵਾਸੀਆਂ ਲਈ ਅਸਥਾਈ ਕਾਨੂੰਨੀ ਸਥਿਤੀ ਰੱਦ ਕਰਨ ਦੀ ਵੀ ਆਗਿਆ ਦਿਤੀd

Half a million people from 4 countries will be deported america News: ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਸਰਕਾਰ ਦਾ ਰਸਤਾ ਸਾਫ਼ ਕਰ ਦਿਤਾ ਹੈ। ਫ਼ੈਡਰਲ ਡਿਸਟ੍ਰਿਕਟ ਕੋਰਟ ਨੇ ਉਹ ਹੁਕਮ ਹਟਾ ਦਿਤੇ ਹਨ ਜਿਸ ਤਹਿਤ ਕਿਊਬਾ, ਹੈਤੀ, ਨਿਕਾਰਾਗੁਆ ਅਤੇ ਵੇਨੇਜੁਏਲਾ ਦੇ ਚਾਰ ਮੁਲਕਾਂ ਦੇ ਪੰਜ ਲੱਖ ਤੋਂ ਵੱਧ ਪ੍ਰਵਾਸੀਆਂ ਲਈ ਮਾਨਵੀ ਪੈਰੋਲ ਸੁਰੱਖਿਆ ਨੂੰ ਬਰਕਰਾਰ ਰਖਿਆ ਗਿਆ ਸੀ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਹੁਣ ਤਾਕਤ ਮਿਲ ਗਈ ਹੈ ਕਿ ਉਹ ਮਾਨਵੀ ਪੈਰੋਲ ਰੱਦ ਕਰ ਕੇ ਪੰਜ ਲੱਖ ਦੇ ਕਰੀਬ ਲੋਕਾਂ ਨੂੰ ਉਨ੍ਹਾਂ ਦੇ ਮੁਲਕ ਵਾਪਸ ਭੇਜ ਸਕਦੇ ਹਨ। ਇਹ ਫ਼ੈਸਲਾ ਇਸ ਲਈ ਵੀ ਅਹਿਮ ਹੈ ਕਿਉਂਕਿ ਟਰੰਪ ਨੇ ਸੱਤਾ ਵਿਚ ਆਉਂਦਿਆਂ ਹੀ ਦੋ ਜਹਾਜ਼ ਭਾਰਤ ਭੇਜੇ ਸਨ, ਜਿਹੜੇ ਉਥੇ ਗ਼ੈਰ-ਕਾਨੂੰਨੀ ਤੌਰ ’ਤੇ ਉਥੇ ਰਹਿ ਰਹੇ ਸਨ। ਇਸ ਕਾਰਵਾਈ ਨੇ ਖ਼ਾਸ ਤੌਰ ’ਤੇ ਪੰਜਾਬੀਆਂ ਨੂੰ ਬਹੁਤ ਨਿਰਾਸ਼ ਕੀਤਾ ਸੀ ਤੇ ਇਸ ਦੀ ਵੱਡੇ ਪੱਧਰ ’ਤੇ ਆਲੋਚਨਾ ਹੋਈ ਸੀ।

ਰਿਪੋਰਟ ਅਨੁਸਾਰ ਅਦਾਲਤ ਨੇ ਟਰੰਪ ਪ੍ਰਸ਼ਾਸਨ ਨੂੰ ਇਕ ਹੋਰ ਮਾਮਲੇ ਵਿਚ ਲਗਭਗ 350,000 ਵੇਨੇਜੁਏਲਾ ਦੇ ਪ੍ਰਵਾਸੀਆਂ ਲਈ ਅਸਥਾਈ ਕਾਨੂੰਨੀ ਸਥਿਤੀ ਰੱਦ ਕਰਨ ਦੀ ਵੀ ਆਗਿਆ ਦਿਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਕਦਮ ਨੇ ਟਰੰਪ ਪ੍ਰਸ਼ਾਸਨ ਲਈ ਹਜ਼ਾਰਾਂ ਪ੍ਰਵਾਸੀਆਂ ਲਈ ਅਸਥਾਈ ਕਾਨੂੰਨੀ ਸੁਰੱਖਿਆ ਨੂੰ ਫ਼ਿਲਹਾਲ ਖ਼ਤਮ ਕਰਨ ਦਾ ਰਸਤਾ ਸਾਫ਼ ਕਰ ਦਿਤਾ ਹੈ ਅਤੇ ਡਿਪੋਰਟ ਦੇ ਘੇਰੇ ਵਿਚ ਆਉਣ ਵਾਲੇ ਲੋਕਾਂ ਦੀ ਕੁਲ ਗਿਣਤੀ ਨੂੰ ਲਗਭਗ ਦਸ ਲੱਖ ਤਕ ਪਹੁੰਚਾ ਦਿਤਾ ਹੈ। (ਏਜੰਸੀ)

 

SHARE ARTICLE

ਸਪੋਕਸਮੈਨ FACT CHECK

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement