ਕੈਲਗਰੀ ਦੇ ਸ਼ਾਪਿੰਗ ਸੈਂਟਰ ਦੀ ਕੰਧ ਅੰਦਰੋਂ ਮਿਲੀ ਲਾਸ਼, ਜਾਂਚ ਜਾਰੀ
Published : May 1, 2018, 2:45 pm IST
Updated : May 1, 2018, 7:54 pm IST
SHARE ARTICLE
Calgary
Calgary

ਪੁਲਿਸ ਨੇ ਪੁਸ਼ਟੀ ਕੀਤੀ ਕਿ ਲਾਸ਼ ਇੱਕ ਨੌਜਵਾਨ ਦੀ ਹੈ ਪਰ ਅਜੇ ਤੱਕ ਮ੍ਰਿਤਕ ਦੀ ਪਛਾਣ ਤੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ

ਕੈਲਗਰੀ: ਸ਼ਾਪਿੰਗ ਸੈਂਟਰ ਦੇ ਵਾਸ਼ਰੂਮ ਦੀ ਕੰਧ ਦੇ ਅੰਦਰ ਇਕ ਲਾਸ਼ ਮਿਲਣ ਤੋਂ ਬਾਅਦ ਕੈਲਗਰੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੈਲਗਰੀ ਪੁਲਸ ਨੇ ਸੋਮਵਾਰ ਦੁਪਹਿਰ ਨੂੰ ਦਸਿਆ ਕਿ ਉਨ੍ਹਾਂ ਨੂੰ ਸੱਤਵੇਂ ਅਵੈਨਿਊ ਅਤੇ ਤੀਸਰੀ ਸਟਰੀਟ ਦੇ ਕੋਰ ਸ਼ਾਪਿੰਗ ਸੈਂਟਰ ਦੇ ਬਾਥਰੂਮ ਦੀ ਕੰਧ 'ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਸੋਮਵਾਰ ਸਵੇਰੇ 9.30 ਵਜੇ ਉਨ੍ਹਾਂ ਨੂੰ ਫੋਨ ਕਰਕੇ ਇਸ ਸੰਬੰਧੀ ਜਾਣਕਾਰੀ ਦਿਤੀ ਗਈ ਸੀ। ਪੁਲਿਸ ਨੇ ਪੁਸ਼ਟੀ ਕੀਤੀ ਕਿ ਲਾਸ਼ ਇੱਕ ਨੌਜਵਾਨ ਦੀ ਹੈ ਪਰ ਅਜੇ ਤੱਕ ਮ੍ਰਿਤਕ ਦੀ ਪਛਾਣ ਤੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸ਼ਾਪਿੰਗ ਸੈਂਟਰ ਦੀ ਚੌਥੀ ਮੰਜ਼ਲ 'ਤੇ ਔਰਤਾਂ ਦੇ ਬਾਥਰੂਮ 'ਚ ਖਰਾਬੀ ਆ ਗਈ ਸੀ ਅਤੇ ਇਸ ਨੂੰ ਠੀਕ ਕਰਨ ਲਈ ਕਾਰੀਗਰ ਨੂੰ ਸਦਿਆ ਗਿਆ। ਉਸ ਕਾਰੀਗਰ ਨੂੰ ਹੀ ਇੱਥੇ ਲਾਸ਼ ਦਿਖਾਈ ਦਿਤੀ। ਸ਼ੁਰੂਆਤੀ ਜਾਂਚ 'ਚ ਪੁਲਸ ਵਲੋਂ ਕੁਝ ਵੀ ਠੋਸ ਨਹੀਂ ਕਿਹਾ ਗਿਆ। ਪੁਲਸ ਨੇ ਕਿਹਾ ਕਿ ਅਜੇ ਕਿਹਾ ਨਹੀਂ ਜਾ ਸਕਦਾ ਕਿ ਇਸ ਵਿਅਕਤੀ ਨੂੰ ਮਾਰ ਕੇ ਕੰਧ ਦੇ ਪਿੱਛੇ ਚਿਣ ਦਿਤਾ ਗਿਆ ਸੀ ਜਾਂ ਇਸ ਦੀ ਮੌਤ ਪਿੱਛੇ ਕੋਈ ਹੋਰ ਕਾਰਨ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਕ ਅੰਦਾਜ਼ਾ ਇਹ ਲਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਉਹ ਵਿਅਕਤੀ ਕਿਸੇ ਡਕਟ ਜਾਂ ਵੈਂਟ ਵਿੱਚੋਂ ਰੁੜ੍ਹ ਕੇ ਬਾਹਰ ਨਿਕਲਣ ਦੀ ਕੋਸਿ਼ਸ਼ ਕਰ ਰਿਹਾ ਹੋਵੇ ਤੇ ਡਿੱਗ ਕੇ ਟੁਆਇਲਟ ਦੇ ਪਿੱਛੇ ਅਟਕ ਗਿਆ ਹੋਵੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement