ਆਈ.ਐਸ. ਨੇ ਕਾਬਲ 'ਚ ਇਰਾਕੀ ਦੂਤਘਰ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ
Published : Jul 31, 2017, 5:15 pm IST
Updated : Apr 1, 2018, 4:24 pm IST
SHARE ARTICLE
Kabul
Kabul

ਇਸਲਾਮਿਕ ਸਟੇਟ ਸੰਗਠਨ ਨੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ 'ਚ ਇਰਾਕੀ ਦੂਤਘਰ 'ਤੇ ਕੀਤੇ ਗਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੁਰੱਖਿਆ ਸੂਤਰਾਂ ਨੇ ਦਸਿਆ ਕਿ ਇਰਾਕੀ ਦੂਤਘਰ ਦੇ..

ਕਾਬਲ, 31 ਜੁਲਾਈ : ਇਸਲਾਮਿਕ ਸਟੇਟ ਸੰਗਠਨ ਨੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ 'ਚ ਇਰਾਕੀ ਦੂਤਘਰ 'ਤੇ ਕੀਤੇ ਗਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੁਰੱਖਿਆ ਸੂਤਰਾਂ ਨੇ ਦਸਿਆ ਕਿ ਇਰਾਕੀ ਦੂਤਘਰ ਦੇ ਸਾਹਮਣੇ ਇਕ ਆਤਮਘਾਤੀ ਹਮਲਾਵਰ ਨੇ ਖ਼ੁਦ ਨੂੰ ਉਡਾ ਲਿਆ।
ਇਕ ਅਧਿਕਾਰੀ ਨੇ ਦਸਿਆ ਕਿ ਇਲਾਕੇ 'ਚੋਂ ਨਾਗਰਿਕਾਂ ਨੂੰ ਬਾਹਰ ਕਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ। ਆਈ.ਐਸ. ਦੀ ਸਮਾਚਾਰ ਏਜੰਸੀ ਅਮਾਕ ਨੇ ਕਿਹਾ ਕਿ ਇਸਲਾਮਿਕ ਸਟੇਟ ਦੇ ਦੋ ਮੈਂਬਰਾਂ ਨੇ ਇਰਾਕੀ ਦੂਤਘਰ ਦੀ ਇਮਾਰਤ 'ਤੇ ਹਮਲਾ ਕੀਤਾ। ਏ.ਐਫ.ਪੀ. ਦੀਆਂ ਰੀਪੋਰਟਾਂ ਅਤੇ ਸਥਾਨਕ ਲੋਕਾਂ ਨੇ ਦੇਰ ਰਾਤ ਲਗਭਗ 11 ਵਜੇ ਗੋਲੀਬਾਰੀ ਅਤੇ ਗ੍ਰੇਨੇਡ ਫਟਣ ਤੋਂ ਇਲਾਵਾ ਘੱਟੋ-ਘੱਟ ਚਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ। ਪੁਲਿਸ ਨੇ ਘੱਟੋ-ਘੱਟ ਇਕ ਇਕ ਧਮਾਕਾ  ਹੋਣ ਦੀ ਪੁਸ਼ਟੀ ਕੀਤੀ ਹੈ, ਪਰ ਨਾਲ ਹੀ ਕਿਹਾ ਕਿ ਉਨ੍ਹਾਂ ਕੋਲ ਪੂਰੀ ਜਾਣਕਾਰੀ ਨਹੀਂ ਹੈ।
ਜ਼ਿਕਰਯੋਗ ਹੈ ਕਿ ਦੂਤਘਰ ਪੱਛਮ-ਉੱਤਰ ਕਾਬੁਲ 'ਚ ਹੈ, ਜਿਸ ਨੇੜੇ ਕਈ ਹੋਟਲ, ਬੈਂਕ, ਸੁਪਰ ਮਾਰਕੀਟ ਤੇ ਕਈ ਪੁਲਿਸ ਦਫ਼ਤਰ ਸਥਿਤ ਹਨ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ, ਜਦੋਂ ਤਾਲਿਬਾਨ ਨੇ ਦੇਸ਼ 'ਚ ਅਪਣੇ ਹਮਲੇ ਵਧਾ ਦਿਤੇ ਹਨ। ਸ਼ਹਿਰ 'ਚ ਇਕ ਹਫ਼ਤੇ ਪਹਿਲਾਂ ਇਕ ਕਾਰ ਬੰਬ ਧਮਾਕੇ 'ਚ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ ਸੀ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement