Switzerland Bans Burqa: ਸਵਿਟਜ਼ਰਲੈਂਡ 'ਚ ਅੱਜ ਤੋਂ ਬੁਰਕਾ ਪਹਿਨਣ 'ਤੇ ਪਾਬੰਦੀ, ਕਾਨੂੰਨ ਤੋੜਨ 'ਤੇ ਲਗ ਸਕਦਾ ਹੈ ਭਾਰੀ ਜੁਰਮਾਨਾ
Published : Jan 1, 2025, 12:18 pm IST
Updated : Jan 1, 2025, 12:18 pm IST
SHARE ARTICLE
Switzerland bans wearing burqa Latest news in punjabi
Switzerland bans wearing burqa Latest news in punjabi

Switzerland Bans Burqa: ਅਜਿਹਾ ਕਰਨ ਵਾਲਾ 7ਵਾਂ ਯੂਰਪੀ ਦੇਸ਼ ਬਣਿਆ ਸਵਿਟਜ਼ਰਲੈਂਡ 

 

Switzerland Bans Burqa: ਅੱਜ ਤੋਂ ਸਵਿਟਜ਼ਰਲੈਂਡ 'ਚ ਜਨਤਕ ਥਾਵਾਂ 'ਤੇ ਔਰਤਾਂ ਦੇ ਹਿਜਾਬ, ਬੁਰਕੇ ਜਾਂ ਕਿਸੇ ਹੋਰ ਤਰੀਕੇ ਨਾਲ ਮੂੰਹ ਢੱਕਣ 'ਤੇ ਪਾਬੰਦੀ ਲਾਗੂ ਹੋ ਗਈ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਇਸ ਕਾਨੂੰਨ ਦੀ ਉਲੰਘਣਾ ਕਰਨ 'ਤੇ 1000 ਸਵਿਸ ਫ੍ਰੈਂਕ ਯਾਨੀ ਲਗਭਗ 96 ਹਜ਼ਾਰ ਰੁਪਏ ਤਕ ਦਾ ਜੁਰਮਾਨਾ ਲਗਾਇਆ ਜਾਵੇਗਾ।

2021 ਵਿਚ ਸਵਿਟਜ਼ਰਲੈਂਡ ਵਿਚ ਹੋਏ ਜਨਮਤ ਸੰਗ੍ਰਹਿ ਵਿਚ 51.21% ਨਾਗਰਿਕਾਂ ਨੇ ਬੁਰਕੇ 'ਤੇ ਪਾਬੰਦੀ ਲਗਾਉਣ ਦੇ ਪੱਖ ਵਿੱਚ ਵੋਟ ਦਿਤੀ ਸੀ। ਇਸ ਤੋਂ ਬਾਅਦ ਬੁਰਕੇ 'ਤੇ ਪਾਬੰਦੀ ਨੂੰ ਲੈ ਕੇ ਇਕ ਕਾਨੂੰਨ ਬਣਾਇਆ ਗਿਆ, ਜੋ ਅੱਜ ਯਾਨੀ 1 ਜਨਵਰੀ 2025 (ਨਵਾਂ ਸਾਲ) ਤੋਂ ਲਾਗੂ ਹੋ ਗਿਆ ਹੈ।

ਸਵਿਟਜ਼ਰਲੈਂਡ ਤੋਂ ਪਹਿਲਾਂ ਬੈਲਜੀਅਮ, ਫ਼ਰਾਂਸ, ਡੈਨਮਾਰਕ, ਆਸਟਰੀਆ, ਨੀਦਰਲੈਂਡ ਅਤੇ ਬੁਲਗਾਰੀਆ ਵਿਚ ਵੀ ਬੁਰਕੇ ਸਬੰਧੀ ਕਾਨੂੰਨ ਬਣ ਚੁੱਕੇ ਹਨ। ਇਸ ਕਾਨੂੰਨ ਤੋਂ ਬਾਅਦ ਔਰਤਾਂ ਜਨਤਕ ਦਫ਼ਤਰਾਂ, ਜਨਤਕ ਆਵਾਜਾਈ, ਰੈਸਟੋਰੈਂਟ, ਦੁਕਾਨਾਂ ਅਤੇ ਹੋਰ ਥਾਵਾਂ 'ਤੇ ਆਪਣੇ ਚਿਹਰੇ ਨੂੰ ਪੂਰੀ ਤਰ੍ਹਾਂ ਢੱਕ ਨਹੀਂ ਸਕਣਗੀਆਂ।

ਕਾਨੂੰਨ 2022 ਵਿੱਚ ਬਣਾਇਆ ਗਿਆ ਸੀ

2022 ਵਿਚ ਨੈਸ਼ਨਲ ਕੌਂਸਲ, ਸਵਿਸ ਸੰਸਦ ਦੇ ਹੇਠਲੇ ਸਦਨ ’ਚ ਚਿਹਰਾ ਢੱਕਣ 'ਤੇ ਪਾਬੰਦੀ ਲਗਾਉਣ ਲਈ ਇੱਕ ਕਾਨੂੰਨ ਸਬੰਧੀ ਵੋਟਿੰਗ ਹੋਈ। ਇਸ ਦੌਰਾਨ 151 ਮੈਂਬਰਾਂ ਨੇ ਮਤੇ ਦੇ ਹੱਕ ਵਿਚ ਅਤੇ 29 ਮੈਂਬਰਾਂ ਨੇ ਵਿਰੋਧ ਵਿਚ ਵੋਟ ਪਾਈ ਜਿਸ ਤੋਂ ਬਾਅਦ ਇਸ ਸਬੰਧੀ ਕਾਨੂੰਨ ਬਣਾਇਆ ਗਿਆ।

ਇਹ ਪ੍ਰਸਤਾਵ ਸੱਜੇ-ਪੱਖੀ ਸਵਿਸ ਪੀਪਲਜ਼ ਪਾਰਟੀ (ਐਸਵੀਪੀ) ਨੇ ਰੱਖਿਆ ਸੀ, ਜਦੋਂ ਕਿ ਕੇਂਦਰ ਅਤੇ ਗ੍ਰੀਨਜ਼ ਪਾਰਟੀਆਂ ਇਸ ਦੇ ਵਿਰੁਧ ਸਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਮੁਸਲਿਮ ਔਰਤਾਂ ਨੂੰ ਗ਼ਲਤ ਤਰੀਕੇ ਨਾਲ ਨਿਸ਼ਾਨਾ ਬਣਾਉਂਦਾ ਹੈ। ਇਸ ਕਾਨੂੰਨ ਦਾ ਸਮਰਥਨ ਕਰਨ ਵਾਲਿਆਂ ਦਾ ਦਾਅਵਾ ਹੈ ਕਿ ਜਨਤਕ ਸਥਾਨਾਂ 'ਤੇ ਸੱਭਿਆਚਾਰਕ ਮੁੱਲ ਅਤੇ ਸੁਰੱਖਿਆ ਲਈ ਇਹ ਜ਼ਰੂਰੀ ਕਦਮ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement