ਭਾਰਤ-ਪਾਕਿਸਤਾਨ ਨੇ ਤਣਾਅ ਵਿਚਾਲੇ ਪਰਮਾਣੂ ਸਥਾਪਨਾਵਾਂ ਦੀ ਜਾਣਕਾਰੀ ਕੀਤੀ ਸਾਂਝਾ
Published : Jan 1, 2020, 5:07 pm IST
Updated : Jan 1, 2020, 5:07 pm IST
SHARE ARTICLE
File Photo
File Photo

ਇਸ ਸਮਝੌਤੇ 'ਤੇ 31 ਦਸੰਬਰ 1988 ਨੂੰ ਹੋਏ ਸਨ ਦਸਤਖ਼ਤ

ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਨੇ ਅੱਜ ਬੁੱਧਵਾਰ ਨੂੰ 'ਪਰਮਾਣੂ ਸਥਾਪਨਾਵਾਂ ਵਿਰੁੱਧ ਹਮਲੇ ਦੀ ਪਾਬੰਦੀ' ਅਧੀਨ ਇਕ-ਦੂਜੇ ਨੂੰ ਪਰਮਾਣੂ ਸਥਾਪਨਾਵਾਂ ਅਤੇ ਸਹੂਲਤਾਂ ਦੀ ਸੂਚੀ ਦਾ ਅਦਾਨ-ਪ੍ਰਦਾਨ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਆਪਣਾ ਇਕ ਬਿਆਨ ਜਾਰੀ ਕਰਕੇ ਦਿੱਤੀ ਹੈ।

File PhotoFile Photo

ਇਹ ਅਦਾਨ-ਪ੍ਰਦਾਨ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿਚ ਇਕ ਕੂਟਨੀਤਿਕ ਚੈਨਲ ਦੇ ਮਾਧਿਅਮ ਨਾਲ ਕੀਤਾ ਗਿਆ ਹੈ। ਇਸ ਤਰ੍ਹਾਂ ਦੀ ਸੂਚੀ ਦੇ ਦੋਵਾਂ ਦੇਸ਼ਾ ਵਿਚਾਲੇ 20ਵੀਂ ਵਾਰ ਅਦਾਨ-ਪ੍ਰਦਾਨ ਕੀਤਾ ਗਿਆ ਹੈ।ਪਹਿਲੀ ਵਾਰ ਇਸ ਦੀ ਸ਼ੁਰੂਆਤ 1992 ਵਿਚ ਹੋਈ ਸੀ।


ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਇਹ ਐਕਸਚੇਂਜ ਦੋਵਾਂ ਦੇਸ਼ਾਂ ਵਿਚਾਲੇ ਪਰਮਾਣੂ ਸਥਾਪਨਾਵਾਂ ਦੇ ਵਿਰੁੱਧ  ਹਮਲੇ ਦੇ ਮਨਾਹੀ 'ਤੇ ਹੋਏ ਇਕ ਸਮਝੌਤੇ ਅਧੀਨ ਕੀਤਾ ਗਿਆ ਹੈ।

File PhotoFile Photo

ਇਸ ਸਮਝੌਤੇ 'ਤੇ ਦਸਤਖ਼ਤ 31 ਦਸੰਬਰ 1988 ਨੂੰ ਹੋਏ ਸਨ ਅਤੇ 27 ਜਨਵਰੀ 1991 ਨੂੰ ਇਹ ਲਾਗੂ ਹੋਇਆ ਸੀ। ਸਮਝੌਤੇ ਅਧੀਨ ਦੋਣਾਂ ਦੇਸ਼ਾਂ ਨੂੰ ਸਾਲ ਦੀ ਪਹਿਲੀ ਤਰੀਕ ਭਾਵ ਇਕ ਜਨਵਰੀ ਤੋਂ ਇਕ-ਦੂਜੇ ਨੂੰ ਆਪਣੇ ਪਰਮਾਣੂ ਸਥਾਪਨਾਵਾਂ ਅਤੇ ਸੂਵਿਧਾਵਾਂ ਦੀ ਜਾਣਕਾਰੀ ਦੇਣੀ ਹੁੰਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement