ਆਈ.ਐਸ ਨਾਲ ਜੁੜੀਆਂ ਰੂਸੀ ਔਰਤਾਂ ਦੇ 30 ਬੱਚਿਆਂ ਨੂੰ ਬਚਾਇਆ
Published : Jan 1, 2019, 1:14 pm IST
Updated : Apr 10, 2020, 10:31 am IST
SHARE ARTICLE
I.S Women
I.S Women

ਅਤਿਵਾਦੀ ਸਮੂਹ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਇਰਾਕ ਦੀਆਂ ਜੇਲ੍ਹਾਂ ਵਿਚ ਬੰਦ ਰੂਸੀ ਔਰਤਾਂ ਦੇ 30 ਬੱਚਿਆਂ ਨੂੰ ਲੈ  ਕੇ ਇਕ ਜਹਾਜ਼ ਐਤਵਾਰ ਨੂੰ ਬਗਦਾਦ....

ਮਾਸਕੋ : ਅਤਿਵਾਦੀ ਸਮੂਹ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਇਰਾਕ ਦੀਆਂ ਜੇਲ੍ਹਾਂ ਵਿਚ ਬੰਦ ਰੂਸੀ ਔਰਤਾਂ ਦੇ 30 ਬੱਚਿਆਂ ਨੂੰ ਲੈ  ਕੇ ਇਕ ਜਹਾਜ਼ ਐਤਵਾਰ ਨੂੰ ਬਗਦਾਦ ਤੋਂ ਮਾਸਕੋ ਪਹੁੰਚਿਆਂ। ਝੂਕੋਵਸਕੀ ਹਵਾਈ ਅੱਡੇ ਦੇ ਬੁਲਾਰੇ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਰਾਤ ਲਗਪਗ 8.27 ਵਜੇ ਪਹੁੰਚਿਆ। ਰੂਸੀ ਸਿਹਤ ਮੰਤਰਾਲਾ ਦੇ ਮੁਤਾਬਿਕ ਬੱਚਿਆਂ ਵਿਚ 16 ਲੜਕੀਆਂ ਅਤੇ 14 ਲੜਕੇ ਹਨ ਜਿਨ੍ਹਾ ਦੀ ਉਮਰ 3 ਤੋਂ ਲੈ ਕੇ 15 ਸਾਲ ਦੇ ਵਿਚਕਾਰ ਹੈ. ਇਨ੍ਹਾਂ ਨੂੰ ਚਿਕਿਤਸਕਾ ਪਰੀਖਿਆ ਲਈ ਰਾਸ਼ਟਰੀ ਜਾਂਚ ਕੇਂਦਰ ਲੈ ਜਾਇਆ ਗਿਆ ਹੈ।

ਰੂਸੀ ਕਰਮਚਾਰੀ ਸਮੂਹ ਦੇ ਮੈਂਬਰ ਅਤੇ ਇਹਨਾਂ ਯਤਨਾਂ ਵਿਚ ਮਦਦ ਕਰਨ ਵਾਲੇ ਖ਼ੇਦਾ ਸਰਾਤੋਵਾ ਨੇ ਦੱਸਿਆ ਕਿ ਇਰਾਕ ਦੀ ਜੇਲ੍ਹਾਂ ਬੰਦ ਹੋਣ ਦੇ ਕਾਰਨ ਕਈਂ ਬੱਚੇ ਬੀਮਾਰ ਹੋ ਗਏ ਅਤੇ ਉਹਨਾਂ ਨੂੰ ਚਿਕਸਤਸਾ ਅਤੇ ਮਾਨਸਿਕ ਸਹਾਇਤਾ ਦੀ ਲੋੜ ਹੈ। ਬੱਚਿਆਂ ਦੇ ਅਧਿਕਾਰ ਨੂੰ ਲੈ ਕੇ ਰੂਸੀ ਰਾਸ਼ਟਰਪਤੀ ਦੀ ਅਧਿਕਾਰੀ ਅੰਨਾ ਕੁਜ਼ਨੇਤਸੋਵਾ ਨੇ ਕਿਹਾ ਕਿ ਸਾਰੇ ਬੱਚਿਆਂ ਦੇ ਰਿਸ਼ਤੇਦਾਰ ਰੂਸ ਵਿਚ ਰਹੁੰਦੇ ਹਨ ਪਰ ਕੁਝ ਲੋਕਾਂ ਦਾ ਪਤਾ ਕਰਨਾ ਮੁਸ਼ਕਲ ਹੈ। ਕੁਝ ਦਾਦਾ-ਦਾਦੀ, ਨਾਨਾ-ਨਾਨੀ ਅਪਣੇ ਬੱਚਿਆਂ ਦੀ ਰਾਹ ਦੇਖ ਰਹੇ ਹਨ। ਉਹ ਲੋਕ ਸਾਨੂੰ ਪੱਤਰ ਲਿਖ ਰਹੇ ਹਨ।

ਅਤੇ ਸਾਡੀ ਮਦਦ ਵੀ ਕਰ ਰਹੇ ਹਨ। ਕੁਝ ਬੱਚੇ ਅਜਿਹੇ ਹਨ ਕਿ ਜਿਨ੍ਹਾਂ ਦੇ ਰਿਸ਼ਤੇਦਾਰਾਂ ਦਾ ਪਤਾ ਕੀਤਾ ਜਾਣਾ ਬਾਕੀ ਹੈ ਅਤੇ ਅਸੀਂ ਉਹਨਾਂ ਦਾ ਪਤਾ ਲਗਾ ਕੇ ਰਹਾਂਗੇ। ਸਾਰੇ ਸਮੂਹ ਦੇ ਮੁਤਾਬਿਕ 115 ਬੱਚੇ ਅਜਿਹੇ ਹਨ ਜਿਨ੍ਹਾਂ ਦੀ ਮਾਂ ਉਹਨਾਂ ਨੂੰ ਇਰਾਕ ਲੈ ਗਈ ਸੀ ਅਤੇ ਉਹ ਅਤਿਵਾਦੀ ਸਮੂਹ ਇਸਲਾਮਿਕ ਸਟੇਟ (ਰੂਸ ਵਿਚ ਪਾਬੰਦੀ) ਵਿਚ ਸ਼ਾਮਲ ਹੋ ਗਈ। ਫਿਲਹਾਲ ਇਹ ਔਰਤਾਂ ਬੱਚਿਆਂ ਦਾ ਨਾਲ ਜੇਲ੍ਹਾਂ ਵਿਚ ਬੰਦ ਹਨ। ਕੁਜ਼ਨੇਤਸੋਵਾ ਨੇ ਕਿਹਾ ਕਿ ਇਰਾਕ ਦੀ ਜੇਲ੍ਹਾਂ ਵਿਚ ਬੰਦ ਹੋਰ ਰੂਸੀ ਬੱਚਿਆਂ ਨੂੰ ਵੀ ਅਗਲੇ ਮਹੀਨੇ ਲਿਆਂਦਾ ਜਾ ਸਕਦੇ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement