Uttar Pradesh News : ਪਾਕਿਸਤਾਨ ਵਿਰੁਧ ਚਲਾਏ ‘ਆਪਰੇਸ਼ਨ ਸੰਧੂਰ’ ਦੇ ਨਾਂ ’ਤੇ ਰਖਿਆ ਜਾਵੇਗਾ ਉੱਤਰ ਪ੍ਰਦੇਸ਼ ਦੇ ਕਸਬੇ ਦਾ ਨਾਂ

By : BALJINDERK

Published : Jun 25, 2025, 4:14 pm IST
Updated : Jun 25, 2025, 4:14 pm IST
SHARE ARTICLE
ਪਾਕਿਸਤਾਨ ਵਿਰੁਧ ਚਲਾਏ ‘ਆਪਰੇਸ਼ਨ ਸੰਧੂਰ’ ਦੇ ਨਾਂ ’ਤੇ ਰਖਿਆ ਜਾਵੇਗਾ ਉੱਤਰ ਪ੍ਰਦੇਸ਼ ਦੇ ਕਸਬੇ ਦਾ ਨਾਂ
ਪਾਕਿਸਤਾਨ ਵਿਰੁਧ ਚਲਾਏ ‘ਆਪਰੇਸ਼ਨ ਸੰਧੂਰ’ ਦੇ ਨਾਂ ’ਤੇ ਰਖਿਆ ਜਾਵੇਗਾ ਉੱਤਰ ਪ੍ਰਦੇਸ਼ ਦੇ ਕਸਬੇ ਦਾ ਨਾਂ

Uttar Pradesh News : ਜ਼ਿਲ੍ਹਾ ਪੰਚਾਇਤ ਨੇ ‘ਫਤਿਹਾਬਾਦ’ ਦਾ ਨਾਂ ‘ਸੰਧੂਰਪੁਰਮ’ ਕਰਨ ਦੀ ਸਿਫ਼ਾਰਸ਼ ਕੀਤੀ 

Uttar Pradesh News in Punjabi : ਆਗਰਾ ਜ਼ਿਲ੍ਹਾ ਪੰਚਾਇਤ ਨੇ ਫਤਿਹਾਬਾਦ ਕਸਬੇ ਅਤੇ ਇਸ ’ਚ ਸਥਿਤ ਬਾਦਸ਼ਾਹੀ ਬਾਗ਼ ਇਲਾਕੇ ਦਾ ਨਾਂ ਬਦਲ ਕੇ ਕ੍ਰਮਵਾਰ ‘ਸੰਧੂਰਪੁਰਮ’ ਅਤੇ ‘ਬ੍ਰਹਮਪੁਰ’ ਰੱਖਣ ਦਾ ਫ਼ੈਸਲਾ ਕੀਤਾ ਹੈ। ਇਹ ਪੇਸ਼ਕਸ਼ ਜ਼ਿਲ੍ਹਾ ਪੰਚਾਇਤ ਦੀ ਚੇਅਰਪਰਸਨ ਮੰਜੂ ਭਦੌੜੀਆ ਨੇ ਪੇਸ਼ ਕੀਤੀ ਅਤੇ ਬੋਰਡ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪਾਸ ਵੀ ਕਰ ਦਿਤੀ ਗਈ। ਇਸ ਨੂੰ ਹੁਣ ਸੂਬਾ ਸਰਕਾਰ ਕੋਲ ਮਨਜ਼ੂਰੀ ਲਈ ਭੇਜਿਆ ਜਾਵੇਗਾ। 

ਭਦੌੜੀਆ ਨੇ ਕਿਹਾ ਕਿ ਨਾਂ ਬਦਲਣ ਦੀ ਇਹ ਪੇਸ਼ਕਸ਼ ਇਸ ਲਈ ਕੀਤੀ ਗਈ ਹੈ ਕਿਉਂਕਿ ਪੁਰਾਣੇ ਨਾਂ ਗ਼ੁਲਾਮੀ ਦੇ ਪ੍ਰਤੀਕ ਸਨ। ਕਸਬੇ ਨੂੰ ਪਹਿਲਾਂ ਸਾਮੂਗੜ੍ਹ ਕਿਹਾ ਜਾਂਦਾ ਸੀ ਅਤੇ ਬਾਅਦ ’ਚ ਇਸ ਦਾ ਨਾਂ ਬਦਲ ਕੇ ਫ਼ਤਿਹਾਬਾਦ ਕਰ ਦਿਤਾ ਗਿਆ। ਹਾਲਾਂਕਿ ਹੁਣ ਇਸ ਦਾ ਨਾਂ ਬਦਲ ਕੇ ਭਾਰਤ ਵਲੋਂ ਪਾਕਿਸਤਾਨ ਵਿਰੁਧ ਚਲਾਏ ਗਏ ‘ਆਪਰੇਸ਼ਨ ਸੰਧੂਰ’ ਦੇ ਨਾਂ ’ਤੇ ‘ਸੰਧੂਰਪੁਰਮ’ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। 

ਇਹ ਵੀ ਸਿਫ਼ਾਰਸ਼ ਕੀਤੀ ਗਈ ਹੈ ਕਿ ਫ਼ਤਿਹਾਬਾਦ ’ਚ ਹੀ ਸਥਿਤ ਬਾਦਸ਼ਾਹੀ ਬਾਗ਼ ਇਲਾਕੇ ਦਾ ਨਾਂ ਬਦਲ ਕੇ ਭਾਰਤੀ ਫ਼ੌਜ ਦੀ ਬ੍ਰਹਮੋਸ ਮਿਜ਼ਾਈਲ ਅਤੇ ਬ੍ਰਹਮਾ ਦੇ ਨਾਂ ’ਤੇ ‘ਬ੍ਰਹਮਪੁਰਮ’ ਕੀਤਾ ਜਾਵੇ। 

(For more news apart from Town in Uttar Pradesh named 'Operation Sandhur' launched against Pakistan News in Punjabi, stay tuned to Rozana Spokesman)

Location: India, Uttar Pradesh, Agra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement