ਕਾਨਪੁਰ 'ਚ ਹਾਈਵੇ 'ਤੇ ਵੈਨ ਅਤੇ ਆਟੋ 'ਚ ਹੋਈ ਟੱਕਰ

By : JAGDISH

Published : Jan 3, 2026, 3:41 pm IST
Updated : Jan 3, 2026, 3:41 pm IST
SHARE ARTICLE
Van and auto collide on highway in Kanpur
Van and auto collide on highway in Kanpur

7 ਵਿਅਕਤੀ ਗੰਭੀਰ ਰੂਪ 'ਚ ਹੋਏ ਜ਼ਖ਼ਮੀ

ਕਾਨਪੁਰ : ਕਾਨਪੁਰ ਦੇ ਘਾਟਮਪੁਰ ਦੇ ਪਤਾਰਾ ਵਿੱਚ ਓਮਨੀ ਵੈਨ ਅਤੇ ਆਟੋ ਦੀ ਟੱਕਰ ਹੋ ਗਈ ਅਤੇ ਇਸ ਹਾਦਸੇ ਦੌਰਾਨ 7 ਵਿਅਕਤੀ ਗੰਭੀਰ ਰੂਪ ਵਿਚ  ਜ਼ਖ਼ਮੀ ਹੋ ਗਏ। ਇਸ ਹਾਦਸੇ ਸਬੰਧੀ ਕੁੱਝ ਰਾਹਗੀਰਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀਆਂ ਨੂੰ ਬਿਧਨੂੰ ਸੀ.ਐੱਚ.ਸੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਛੇ ਜ਼ਖ਼ਮੀਆਂ ਨੂੰ ਕਾਨਪੁਰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ।

ਹਾਦਸੇ ਦੌਰਾਨ ਅੱਛੇਲਾਲ ਗੁਪਤਾ, ਰਾਜ, ਪ੍ਰਦੀਪ ਕੁਮਾਰ, ਦੀਪਕ, ਮਹੇਸ਼ ਕੁਮਾਰ ਸਵਿਤਾ, ਦਿਲੀਪ, ਅਨੁਰਾਗ ਨਾਮੀ ਵਿਅਕਤੀ ਜ਼ਖਮੀ ਹੋਏ ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਹਾਦਸੇ ਦੋਂ ਬਾਅਦ ਕਾਨਪੁਰ-ਸਾਗਰ ਹਾਈਵੇ ’ਤੇ ਲੰਬਾ ਜਾਮ ਲੱਗ ਗਿਆ ਸੀ। ਪੁਲਿਸ ਨੇ ਕ੍ਰੇਨ ਦੀ ਮਦਦ ਨਾਲ ਹਾਦਸਾਗ੍ਰਸਤ ਵਾਹਨਾਂ ਨੂੰ ਹਾਈਵੇ ਤੋਂ ਸਾਈਡ ’ਤੇ ਕੀਤਾ ਅਤੇ ਆਵਾਜਾਈ ਸ਼ੁਰੂ ਕਰਵਾਈ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement