ਵਿਰਾਟ ਕੋਹਲੀ ਅਤੇ ਵਿਸ਼ਵ ਸੁੰਦਰੀ ਦੀ ਮੁਲਾਕਾਤ ਨੇ ਲਾਏ ਦਿੱਲੀ ਦੇ ਈਵੈਂਟ ਵਿਚ ਚਾਰ ਚੰਨ
Published : Dec 1, 2017, 5:57 pm IST
Updated : Dec 1, 2017, 12:34 pm IST
SHARE ARTICLE

ਜੇਕਰ ਭਾਰਤ ਨੂੰ ਦੋ ਅਜਿਹੇ ਨੌਜਵਾਨਾਂ ਦੀ ਕਹਾਣੀ ਦੱਸੀ ਜਾਵੇ ਜੋ ਸੰਸਾਰਿਕ ਪੱਧਰ 'ਤੇ ਭਾਰਤ ਦੀ ਤਰਜਮਾਨੀ ਕਰਦੇ ਹਨ,ਤਾਂ ਬਿਨਾ ਕਿਸੇ ਸ਼ੱਕ ਦੇ ਕਿਹਾ ਜਾ ਸਕਦਾ ਹੈ ਕਿ ਇਹ ਦੋ ਜਵਾਨ ਹਨ ਟੀਮ ਇੰਡਿਆ ਦੇ ਕਪਤਾਨ ਵਿਰਾਟ ਕੋਹਲੀ ਅਤੇ 17 ਸਾਲ ਬਾਅਦ ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਹਰਿਆਣਾ ਦੀ ਹੋਣਹਾਰ ਧੀ,ਮਾਨੁਸ਼ੀ ਛਿੱਲਰ। ਕ੍ਰਿਕਟ ਦੇ ਦੀਵਾਨੇ ਭਾਰਤ ਵਿੱਚ ਵਿਰਾਟ ਕੋਹਲੀ ਇਕ ਅਜਿਹਾ ਨਾਮ ਹੈ ਜਿਸਦਾ ਨਾਮ ਮਹਾਨ ਖਿਡਾਰੀਆਂ ਦੇ ਵਿਚ ਸ਼ੁਮਾਰ ਹੈ। ਉਥੇ ਹੀ ਮਾਨੁਸ਼ੀ ਛਿੱਲਰ ਨੇ ਮਿਸ ਵਰਲਡ ਦਾ ਤਾਜ ਜਿੱਤਕੇ ਦੇਸ਼ ਦਾ ਮਾਣ ਵਧਾਇਆ ਹੈ।


 ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀ ਦਿੱਲੀ ਵਿਚ ਹੋਏ ਇੱਕ ਈਵੈਂਟ ਦੌਰਾਨ ਜਦ ਦੋਵਾਂ ਦਿੱਗਜਾਂ ਦੀ ਮੁਲਾਕਾਤ ਹੋਈ ਤਾਂ ਈਵੈਂਟ ਵਿਚ ਚਾਰ ਚੰਨ ਲੱਗ ਗਏ। ਇਸ ਸਮਾਗਮ ਵਿਚ ਵਿਰਾਟ ਕੋਹਲੀ ਵੱਲੋਂ ਮਾਨੁਸ਼ੀ ਨੂੰ ਸਨਮਾਨਿਤ ਕਰਨ ਦੇ ਲਈ ਬੁਲਾਇਆ ਗਿਆ। ਜਿਸ ਦੌਰਾਨ ਦੋਵੇਂ ਜਦ ਸਟੇਜ ਤੇ ਪਹੁੰਚੇ ਤਾਂ ਮੌਕੇ ਤੇ ਮੌਜਦ ਦੋਵਾਂ ਦੇ ਪ੍ਰਸ਼ੰਸਕਾਂ ਦੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਪੂਰਾ ਹਾਲ ਗੂੰਜ ਉੱਠਿਆ। ਇਸ ਮੌਕੇ ਦੋਵਾਂ ਨੇ ਇੱਕ ਦੂਜੇ ਨਾਲ ਹੱਥ ਮਿਲਾਇਆ ਅਤੇ ਖੁਸ਼ੀ ਜ਼ਾਹਿਰ ਕੀਤੀ ਦੋ ਦਿੱਗਜਾਂ ਦੇ ਮਿਲਣ ਤੇ ਖੁਸ਼ੀ ਉਹਨਾਂ ਦੀਆਂ ਅੱਖਾਂ ਦੇ ਵਿਚ ਸਾਫ ਦੇਖਣ ਨੂੰ ਮਿਲ ਰਹੀ ਸੀ। ਇਸ ਦੀ ਗੁਆਹੀ ਭਰਨ ਦੌਰਾਨ ਖ਼ਜ਼ਾਨਾ-ਮੰਤਰੀ ਅਰੁਣ ਜੇਟਲੀ ਵੀ ਸਟੇਜ ਤੇ ਮੌਜੂਦ ਸਨ।  

 

ਜ਼ਿਕਰਯੋਗ ਹੈ ਕਿ ਲਗਾਤਾਰ ਸ਼ਤਕ ਤੇ ਸ਼ਤਕ ਬਣਾ ਰਹੇ ਵਿਰਾਟ ਜੇਕਰ ਇਸੇ ਤਰ੍ਹਾਂ ਹੀ ਚਲਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਹੈ ਜਦੋਂ ਉਹ ਸਚਿਨ ਤੇਂਦੁਲਕਰ ਦੇ 100 ਸੈਂਕੜਿਆਂ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦੇਣਗੇ। ਦੂਜੇ ਪਾਸੇ 20 ਸਾਲ ਦੀ ਮਾਨੁਸ਼ੀ ਛਿੱਲਰ ਜੈ ਜਿਸਨੇ ਇਸਤੋਂ ਪਹਿਲਾਂ ਆਪਣੇ ਪੂਰੇ ਪਰਿਵਾਰ ਦੇ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਜਿੱਥੇ ਉਹਨਾਂ ਨੂੰ ਦੇਸ਼ ਦਾ ਮਾਣ ਵਧਾਉਣ ਦੇ ਲਈ ਵਧਾਈ ਦਿੱਤੀ ਗਈ।

 


SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement