ਟੇਬਲ ਟੈਨਿਸ 'ਚ ਸੁਤੀਰਥੀ ਤੇ ਸ਼ਰਤ ਕਮਲ ਬਣੇ ਕੌਮੀ ਚੈਂਪੀਅਨ
Published : Jan 31, 2018, 11:50 pm IST
Updated : Jan 31, 2018, 6:20 pm IST
SHARE ARTICLE

ਰਾਂਚੀ, 31 ਜਨਵਰੀ: ਪਟਰੋਲੀਅਮ ਸਪੋਰਟਸ ਪ੍ਰਮੋਸ਼ਨਲ ਬੋਰਡ ਦੇ ਅਚੰਤ ਸ਼ਰਤ ਕਮਲ ਅਤੇ ਬੰਗਾਲ ਦੀ ਸੁਤੀਰਥੀ ਮੁਖਰਜੀ ਨੇ 79ਵੇਂ ਸੀਨੀਅਰ ਕੌਮੀ ਟੇਬਲ ਟੈਨਿਸ ਮੁਕਾਬਲਿਆਂ 'ਚ ਕ੍ਰਮਵਾਰ ਪੁਰਸ਼ ਤੇ ਮਹਿਲਾ ਏਕਲ ਖ਼ਿਤਾਬ ਜਿੱਤ ਲਿਆ ਹੈ।ਤਜ਼ਰਬੇਕਰ ਸ਼ਰਤ ਕਮਲ ਨੇ ਉਚ ਵੀਰਤਾ ਪ੍ਰਪਾਤ ਐਂਥਨੀ ਅਮਲਰਾਜ ਨੂੰ 4-1 (6-11, 11-6, 15-13, 11-8, 11-7) ਨਾਲ ਹਰਾ ਕੇ ਅੱਠਵੀਂ ਵਾਰ ਸੀਨੀਅਰ ਰਾਸ਼ਟਰੀ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਪੁਰਸ਼ ਵਰਗ ਦਾ ਖ਼ਿਤਾਬ ਜਿੱਤਿਆ ਅਤੇ ਇਸ ਤਰ੍ਹਾਂ ਕਮਲੇਸ਼ ਮਹਿਤਾ ਦੇ ਰੀਕਾਰਡ ਦੀ 


ਬਰਾਬਰੀ ਕੀਤੀ। ਸ਼ਰਤ ਨੂੰ ਇਸ ਜਿੱਤ ਨਾਲ ਦੋ ਲੱਖ ਰੁਪਏ ਮਿਲੇ ਪਰ ਉਨ੍ਹਾਂ ਲਈ ਇਸ ਤੋਂ ਵੀ ਖ਼ੁਸ਼ੀ ਦਾ ਪਲ ਇਹ ਸੀ, ਜਦੋਂ ਉਨ੍ਹਾਂ ਨੂੰ ਖ਼ੁਦ ਮਹਿਤਾ ਨੇ ਗਲੇ ਲਗਾਇਆ, ਜਿਨ੍ਹਾਂ ਨੇ ਕਈ ਸਾਲਾਂ ਤੋਂ ਇਹ ਰੀਕਾਰਡ ਅਪਣੇ ਨਾਮ ਬਰਕਰਾਰ ਰੱਖਿਆ ਹੈ। ਮਹਿਤਾ ਨੇ ਕਿਹਾ ਕਿ ਇਹ ਮੇਰੇ ਲਈ ਨਿੱਜੀ ਤੌਰ 'ਤੇ ਸਨਮਾਨਜਨਕ ਪਲ ਹੈ। ਸ਼ਰਤ ਹਰ ਤਰ੍ਹਾਂ ਦੀ ਪ੍ਰਸ਼ੰਸਾ ਦਾ ਹੱਕਦਾਰ ਹੈ।ਉਥੇ ਹੀ ਸੁਤੀਰਥੀ ਮੁਖਰਜੀ ਨੇ ਪੀ.ਐਸ.ਪੀ.ਬੀ. ਦੀ ਮਨਿਕਾ ਬੱਤਰਾ ਨੂੰ ਸੰਘਰਸ਼ਮਈ ਮੁਕਾਬਲੇ 'ਚ 4-3 (11-4, 11-13, 11-6, 5-11, 11-2, 9-11, 12-10) ਨਾਲ ਹਰਾ ਕੇ ਪਹਿਲੀ ਵਾਰ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ।   (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement