ਸ੍ਰੀਲੰਕਾ ਨੂੰ ਹਰਾ ਕੇ ਭਾਰਤੀ ਟੀਮ ਦੂਜੇ ਸਥਾਨ 'ਤੇ
Published : Dec 26, 2017, 12:52 am IST
Updated : Dec 25, 2017, 7:22 pm IST
SHARE ARTICLE

ਨਵੀਂ ਦਿੱਲੀ, 25 ਦਸੰਬਰ: ਸ੍ਰੀਲੰਕਾ ਵਿਰੁਧ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਟੀ20 ਲੜੀ ਦੇ ਆਖ਼ਰੀ ਮੁਕਾਬਲੇ 'ਚ 5 ਵਿਕਟਾਂ ਨਾਲ ਮਿਲੀ ਜਿੱਤ ਨਾਲ ਭਾਰਤੀ ਟੀਮ ਆਈ.ਸੀ.ਸੀ. ਟੀ20 ਰੈਂਕਿੰਗ 'ਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਵਾਨਖੇੜੇ 'ਚ ਜਿੱਤ ਨਾਲ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਟੀ-20 ਲੜੀ 'ਤੇ 3-0 ਨਾਲ ਕਬਜ਼ਾ ਕਰ ਲਿਆ, ਜਦੋਂ ਕਿ ਭਾਰਤ ਦੌਰੇ 'ਤੇ ਆਈ ਸ੍ਰੀਲੰਕਾ ਇਕ ਵੀ ਲੜੀ ਜਿੱਤਣ 'ਚ ਅਸਫ਼ਲ ਰਹੀ।  ਇਸ ਦੇ ਨਾਲ ਭਾਰਤ ਨੇ ਸਾਲ 2017 'ਚ 37ਵੀਂ ਜਿੱਤ ਦਰਜ ਕੀਤੀ ਹੈ। ਲੜੀ ਦੀ ਗੱਲ ਕਰੀਏ ਤਾਂ ਭਾਰਤ ਨੇ ਇਸ ਸਾਲ 14ਵੀਂ ਲੜੀ 'ਤੇ ਕਬਜ਼ਾ ਕੀਤਾ ਹੈ। ਸ੍ਰੀਲੰਕਾ ਨੂੰ ਬੁਰੀ ਤਰ੍ਹਾਂ ਹਰਾਉਣ ਤੋਂ ਬਾਅਦ ਭਾਰਤ ਨੇ ਆਈ.ਸੀ.ਸੀ. 'ਚ 2 ਅੰਕਾਂ ਦਾ ਫ਼ਾਇਦਾ ਮਿਲਿਆ ਹੈ। ਭਾਰਤੀ ਟੀਮ ਦੇ 119 ਤੋਂ ਵਧ ਕੇ 121 ਅੰਕ ਹੋ ਗਏ ਹਨ। ਹੁਣ ਉਸ ਤੋਂ ਅੱਗੇ ਸਿਰਫ਼ ਪਾਕਿਸਤਾਨ ਹੈ, ਜਿਸ ਦੇ 124 ਅੰਕ ਹਨ।

ਜ਼ਿਕਰਯੋਗ ਹੈ ਕਿ ਐਤਵਾਰ ਨੂੰ ਵਾਨਖੇੜੇ ਮੈਦਾਨ 'ਚ ਖੇਡੇ ਗਏ ਲੜੀ ਦੇ ਆਖ਼ਰੀ ਟੀ20 ਮੁਕਾਬਲੇ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ, ਜਿਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਸ੍ਰੀਲੰਕਾ ਨੇ 20 ਓਵਰਾਂ 'ਚ ਸੱਤ ਵਿਕਟਾਂ ਗਵਾ ਕੇ 135 ਦੌੜਾਂ ਹੀ ਬਣਾਈਆਂ। ਸ੍ਰੀਲੰਕਾ ਦੀ ਸ਼ੁਰੂਆਤ ਇਕ ਵਾਰ ਮੁੜ ਖ਼ਰਾਬ ਰਹੀ। ਟੀਮ ਦਾ ਕੋਈ ਵੀ ਬੱਲੇਬਾਜ਼ 50 ਦੌੜਾਂ ਦਾ ਅੰਕੜਾ ਨਹੀਂ ਛੋਹ ਸਕਿਆ। ਟੀਮ ਵਲੋਂ ਐਸੇਲਾ ਗੁਰੂਰਤਨੇ ਨੇ ਸੱਭ ਤੋਂ ਜ਼ਿਆਦਾ 36 ਦੌੜਾਂ ਦੀ ਪਾਰੀ ਖੇਡੀ। ਜਿੱਤ ਲਈ 136 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਮਜਬੂਤ ਨਹੀਂ ਰਹੀ। 17 ਦੌੜਾਂ ਦੇ ਸਕੋਰ 'ਤੇ ਲੋਕੇਸ਼ ਰਾਹੁਲ ਅਤੇ 39 ਦੌੜਾਂ ਦੇ ਸਕੋਰ 'ਤੇ ਰੋਹਿਤ ਸ਼ਰਮਾ ਦੀ ਵਿਕਟ ਡਿੱਗ ਗਈ ਪਰ ਭਾਰਤੀ ਟੀਮ ਦੀ ਮਜਬੂਤ ਬੱਲੇਬਾਜ਼ੀ ਅੱਗੇ ਫਿਰ ਵੀ ਇਹ ਟੀਚਾ ਕਾਫ਼ੀ ਵੱਡਾ ਨਹੀਂ ਸੀ। ਮੈਚ 'ਚ ਧੋਨੀ ਦਾ ਮੈਚ ਫਿਨੀਸ਼ਿੰਗ ਅਵਤਾਰ ਇਕ ਵਾਰ ਮੁੜ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਵੀ ਧੋਨੀ ਚੌਕਾ ਜਾਂ ਛੱਕਾ ਲਗਾ ਕੇ ਭਾਰਤੀ ਟੀਮ ਨੂੰ ਜਿੱਤ ਦਿਖਾਉਂਦੇ ਆਏ ਹਨ ਅਤੇ ਜਦੋਂ ਗੱਲ ਵਾਨਖੇੜੇ ਸਟੇਡੀਅਮ ਦੀ ਹੋਵੇ ਤਾਂ ਸੱਭ ਨੂੰ 2011 ਦਾ ਵਿਸ਼ਵ ਕੱਪ ਫ਼ਾਈਨਲ ਯਾਦ ਆਉਂਦਾ ਹੈ ਜਦੋਂ ਧੋਨੀ ਨੇ ਸ੍ਰੀਲੰਕਾ ਵਿਰੁਧ ਮੈਚ ਜੇਤੂ ਛੱਕਾ ਲਗਾ ਕੇ ਭਾਰਤ ਦਾ 28 ਸਾਲ ਪੁਰਾਣਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਪੂਰਾ ਕੀਤਾ ਸੀ।   (ਏਜੰਸੀ)

SHARE ARTICLE
Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement