ਸਾਇਨਾ ਨੇਹਵਾਲ ਸ਼ਾਨਦਾਰ ਜਿੱਤ ਨਾਲ ਚਾਇਨਾ ਓਪਨ ਦੇ ਦੂਜੇ ਗੇੜ 'ਚ ਪੁੱਜੀ
Published : Nov 15, 2017, 11:09 pm IST
Updated : Nov 15, 2017, 5:39 pm IST
SHARE ARTICLE

ਬੀਜਿੰਗ, 15 ਨਵੰਬਰ: ਭਾਰਤ ਦੀ ਸਾਇਨਾ ਨੇਹਵਾਲ ਸ਼ਾਨਦਾਰ ਸ਼ੁਰੂਆਤ ਨਾਲ ਚਾਇਨਾ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਬੈਡਮਿੰਟਨ ਚੈਂਪੀਅਨਸ਼ਿਪ ਦੇ ਦੂਜੇ ਗੇੜ 'ਚ ਪਹੁੰਚ ਗਈ ਹੈ। ਪਿਛਲੇ ਦਿਨੀਂ ਭਾਰਤ ਦੀ ਰਾਸ਼ਟਰੀ ਚੈਂਪੀਅਨਸ਼ਿਪ ਦੇ ਫ਼ਾਈਨਲ 'ਚ ਪੀ.ਵੀ. ਸਿੰਧੂ ਨੂੰ ਹਰਾਉਣ ਵਾਲੀ ਸਾਇਨਾ ਨੇ ਚਾਇਨਾ ਓਪਨ ਦੇ ਪਹਿਲੇ ਦੌਰ 'ਚ ਸਿੰਗਾਪੁਰ ਦੀ ਬੇਈਵੇਨ ਝੇਂਗ ਨੂੰ ਹਰਾਇਆ। ਸਾਇਨਾ ਨੇ ਇਹ ਮੁਕਾਬਲਾ ਸਿੱਧੀ ਮੁਕਾਬਿਲਆਂ 'ਚ 21-12, 21-13 ਨਾਲ ਜਿੱਤਿਆ। ਹੁਣ ਉਨ੍ਹਾਂ ਦਾ ਮੁਕਾਬਲਾ ਪੰਜਵੇਂ ਨੰਬਰ ਦੀ ਅਕਾਨੇ ਯਾਮਾਗੁਚੀ ਨਾਲ ਹੋਵੇਗਾ।


ਸਾਇਨਾ 2014 'ਚ ਇਸ ਟੂਰਨਾਮੈਂਟ ਦਾ ਖ਼ਿਤਾਬ ਹਾਸਲ ਕਰ ਚੁਕੀ ਹੈ। ਵਿਸ਼ਵ ਬੈਡਮਿੰਟਨ ਰੈਕਿੰਘਗ 'ਚ 11ਵੇਂ ਨੰਬਰ ਦੀ ਸਾਇਨਾ ਦਾ ਯਾਮਾਗੁਚੀ ਵਿਰੁਧ ਜਿੱਤ-ਹਾਰ ਦਾ ਰਿਕਾਰਡ ਚੰਗਾ ਨਹੀਂ ਹੈ। ਜਾਪਾਨ ਦੀ ਯਾਮਾਗੁਚੀ ਜਿੱਤ-ਹਾਰ ਦੇ ਮਾਮਲੇ 'ਚ 3-1 ਨਾਲ ਅੱਗੇ ਹੈ। ਸਾਇਨਾ ਨੂੰ ਇਸ ਜਾਪਾਨੀ ਖਿਡਾਰੀ ਹੱਥੋਂ ਤਿੰਨੇ ਹਾਰਾਂ ਇਸੇ ਸਾਲ ਮਿਲੀਆਂ ਹਨ।  (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement