ਪੀ.ਵੀ. ਸਿੰਧੂ ਨੇ ਹਾਂਗਕਾਂਗ ਨੂੰ ਹਰਾ ਕੇ ਏਸ਼ੀਆ ਚੈਂਪੀਅਨਸ਼ਿਪ 'ਚ ਭਾਰਤ ਨੂੰ ਜਿੱਤ ਦਿਵਾਈ
Published : Feb 7, 2018, 4:05 am IST
Updated : Feb 6, 2018, 10:35 pm IST
SHARE ARTICLE

ਨਵੀਂ ਦਿੱਲੀ, 6 ਫ਼ਰਵਰੀ : ਉਲੰਪਿਕ ਤਮਗਾ ਜੇਤੂ ਪੀ.ਵੀ.ਸਿੰਧੂ ਦੀ ਅਗਵਾਈ 'ਚ ਭਾਰਤੀ ਮਹਿਲਾ ਟੀਮ ਨੇ ਏਸ਼ੀਆ ਬੈਡਮਿੰਟਨ ਟੀਮ ਚੈਂਪੀਅਨਸ਼ਿਪ 'ਚ ਹਾਂ-ਪੱਖੀ ਸ਼ੁਰੂਆਤ ਕਰਦੇ ਹੋਏ ਹਾਂਗਕਾਂਗ ਨੂੰ 3-2 ਨਾਲ ਹਰਾਇਆ। ਗ੍ਰੋਇਨ ਦੀ ਸੱਟ ਕਾਰਨ ਲੰਡਨ ਓਲੰਪਿਕ ਦੀ ਕਾਂਸੀ ਤਮਗ਼ਾ ਜੇਤੂ ਸਾਇਨਾ ਨੇਹਵਾਲ ਦੇ ਟੂਰਨਾਮੈਂਟ ਤੋਂ ਹਟਣ ਤੋਂ ਬਾਅਦ ਸਿੰਧੂ ਨੇ ਅਪਣੀ ਉਪਯੋਗਤਾ ਸਾਬਤ ਕਰਦਿਆਂ ਪਹਿਲੇ ਸਿੰਗਲ ਮੈਚ ਜਿਤਿਆ ਅਤੇ ਫਿਰ ਸਿੱਕੀ ਰੈਡੀ ਨਾਲ ਮਿਲ ਕੇ ਡਬਲਜ਼ 'ਚ ਵੀ ਜਿੱਤ ਹਾਸਲ ਕੀਤੀ। ਐਤਵਾਰ ਨੂੰ ਇੰਡੀਆ ਓਪਨ ਦੇ ਫ਼ਾਈਨਲ 'ਚ ਮਿਲੀ ਦਿਲ ਤੋੜਨ ਵਾਲੀ ਹਾਰ ਤੋਂ ਉਭਰਦੇ ਹੋਏ ਸਿੰਧੂ ਨੇ ਪਹਿਲੇ ਸਿੰਗਲਜ਼ 'ਚ ਹਾਂਗਕਾਂਗ ਦੀ ਯਿਪ ਪੁਈ ਯਿਨ ਨੂੰ ਸਿੱਧੇ ਸੈਂਟਾਂ 'ਚ 21-12, 21-18 ਨਾਲ ਹਰਾਇਆ। ਅਸ਼ਵਿਨੀ ਪੋਨੱਪਾ ਅਤੇ ਪ੍ਰਾਜਕਤਾ ਸਾਵੰਤ ਨੂੰ ਹਾਲਾਂਕਿ ਪਹਿਲੇ ਮਹਿਲਾ ਡਬਲਜ਼ 'ਚ ਸਖਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਏਨਜ ਵਿੰਗ ਅਤੇ ਯੁੰਗ ਏਨਗਾ ਟਿੰਗ ਵਿਰੁਧ 52 ਮਿੰਟਾਂ 'ਚ 22-20, 20-22, 10-21 ਨਾਲ ਹਾਰ ਝੱਲਣੀ ਪਈ। 


ਦੂਜੇ ਡਬਲਜ਼ 'ਚ ਯੁਵਾ ਸ੍ਰੀ ਕ੍ਰਿਸ਼ਨਾ ਪ੍ਰਿਆ ਕੁਦਾਰਾਵਲੀ ਨੂੰ ਚੁਯੁੰਗ ਯਿੰਗ ਮੇਈ ਨੂੰ ਸਖ਼ਤ ਚੁਣੌਤੀ ਦੇਣ ਦੇ ਬਾਵਜੂਦ 19-21,21-18,20-22 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਭਾਰਤ ਪੰਜ ਮੈਚਾਂ ਦੇ ਮੁਕਾਬਲੇ 'ਚ 1-2 ਨਾਲ ਪਿਛੜ ਗਿਆ। ਸਿੰਧੂ ਨੇ ਇਸ ਦੇ ਬਾਅਦ ਸਿੱਕੀ ਨਾਲ ਮਿਲ ਕੇ ਏਨਜੀ ਟੀਜ ਯਾਓ ਅਤੇ ਯੁਨ ਯਿਨ ਯਿੰਗ ਨੂੰ 21-15, 15-21, 21-14 ਨਾਲ ਹਰਾ ਕੇ ਭਾਰਤ ਨੂੰ ਬਰਾਬਰੀ ਦਿਵਾਈ।ਹੁਣ ਭਾਰਤ ਦੀ ਜਿੱਤ ਦਾ ਸਾਰਾ ਜ਼ਿੰਮਾ ਰੂਤਵਿਕਾ ਸ਼ਿਵਾਨੀ ਗਾਡੇ 'ਤੇ ਸੀ, ਜਿਨ੍ਹਾਂ ਨੇ ਤੀਜਾ ਸਿੰਗਲਜ਼ 'ਚ ਪਹਿਲਾਂ ਸੈਂਟ ਗੁਆਉਣ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦਿਆਂ ਯੁੰਗ ਸਮ ਯੀ ਨੂੰ 16-21, 21-16, 21-13 ਨਾਲ ਹਰਾ ਕੇ ਭਾਰਤ ਨੂੰ ਜਿੱਤ ਦਿਵਾਈ।        (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement