ਪੰਕਜ ਅਡਵਾਨੀ ਨੇ ਜਿਤਿਆ 17ਵਾਂ ਵਿਸ਼ਵ ਖ਼ਿਤਾਬ
Published : Nov 13, 2017, 11:28 pm IST
Updated : Nov 13, 2017, 5:59 pm IST
SHARE ARTICLE

ਦੋਹਾ, 13 ਨਵੰਬਰ: ਭਾਰਤ ਦੇ ਦਿੱਗਜ ਸਨੂਕਰ ਪੰਕਜ ਅਡਵਾਨੀ ਨੇ ਆਈ.ਐਸ.ਐਸ.ਐਫ਼. ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ 'ਚ ਇੰਗਲੈਂਡ ਦੇ ਮਾਈਕ ਰਸੇਲ ਨੂੰ ਹਰਾ ਕੇ ਕੈਰੀਅਰ ਦਾ 17ਵਾਂ ਖ਼ਿਤਾਬ ਜਿਤਿਆ।ਅਡਵਾਨੀ ਨੇ ਰਸੇਲ ਨੂੰ 6-2 (0-155, 150-128, 92-151, 151-0, 151-6, 151-0, 150-58, 150-21) ਨਾਲ ਹਰਾਇਆ। ਇਸ ਤਰ੍ਹਾਂ ਉਸ ਨੇ 150 ਤੋਂ ਜ਼ਿਆਦਾ ਫ਼੍ਰੇਮ 'ਚ ਅਪਣਾ ਖ਼ਿਤਾਬ ਬਚਾ ਕੇ ਰੱਖਿਆ। ਉਨ੍ਹਾਂ ਨੇ ਪਿਛਲੇ ਸਾਲ ਬੰਗਲੌਰ 'ਚ ਵੀ ਖ਼ਿਤਾਬ ਜਿਤਿਆ ਸੀ।


ਭਾਰਤੀ ਖਿਡਾਰੀ ਵੀ ਸ਼ੁਰੂਆਤ ਜ਼ਿਆਦਾ ਚੰਗੀ ਨਹੀਂ ਰਹੀ ਸੀ। ਰਸੇਲ ਨੇ 155 ਦੇ ਸ਼ਾਨਦਾਰ ਬ੍ਰੇਕ ਨਾਲ ਸ਼ੁਰੂਆਤ 'ਚ ਵਾਧਾ ਦਰਜ ਕਰ ਲਿਆ ਸੀ। ਇਸ ਤੋਂ ਬਾਅਦ ਅਡਵਾਨੀ ਨੇ ਅਪਣਾ ਫ਼੍ਰੇਮ ਜਿੱਤ ਕੇ ਬਰਾਬਰ ਕੀਤੀ, ਪਰ ਰਸੇਲ ਨੇ 84 ਅਤੇ 67 ਦੇ ਬਰੇਕ ਨਾਲ ਮੁੜ ਵਾਧਾ ਦਰਜ ਕਰ ਲਿਆ। ਇਸ ਤੋਂ ਬਾਅਦ ਅਡਵਾਨੀ ਨੇ ਪਿਛੇ ਮੁੜ ਕੇ ਨਹੀਂ ਦੇਖਿਆ ਅਤੇ ਲਗਾਤਾਰ ਪੰਜ ਫ਼੍ਰੇਮ ਜਿਤ ਕੇ ਖ਼ਿਤਾਬ ਅਪਣੇ ਨਾਮ ਕਰ ਲਿਆ। (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement