7 ਮੈਚਾਂ 'ਚ 5 ਸੈਂਕੜੇ, ਪ੍ਰਿਥਵੀ ਦੀ ਸਚਿਨ ਨਾਲ ਹੋਣ ਲੱਗੀ ਹੈ ਤੁਲਨਾ
Published : Nov 17, 2017, 11:49 pm IST
Updated : Nov 17, 2017, 6:19 pm IST
SHARE ARTICLE

ਨਵੀਂ ਦਿੱਲੀ, 17 ਨਵੰਬਰ: ਭਾਰਤੀ ਕ੍ਰਿਕਟ 'ਚ ਇਕ ਨਵੇਂ ਸਿਤਾਰੇ ਵਜੋਂ ਉਭਰ ਰਿਹਾ ਮੁੰਬਈ ਦਾ ਬੱਲੇਬਾਜ਼ ਪ੍ਰਿਥਵੀ ਸ਼ਾਅ ਰਿਕਾਰਡ 'ਤੇ ਰਿਕਾਰਡ ਬਣਾ ਰਿਹਾ ਹੈ। ਉਸ ਦੀ ਤੁਲਨਾ ਸਚਿਤ ਤੇਂਦੁਲਕਰ ਨਾਲ ਹੋਣ ਲੱਗੀ ਹੈ। ਉਸ ਦੀ ਬੇਮਿਸਾਲ ਬੱਲੇਬਾਜ਼ੀ ਕਾਰਨ ਉਸ ਨੂੰ ਅਗਲਾ ਸਚਿਨ ਕਹਿਣ ਲੱਗੇ ਹਨ। ਪ੍ਰਿਥਵੀ ਦੀ ਉਮਰ ਅਜੇ ਸਿਰਫ਼ 18 ਸਾਲ ਹੈ ਅਤੇ ਉਸ ਨੇ ਕਈ ਰਿਕਾਰਡ ਅਪਣੇ ਨਾਮ ਕਰ ਵੀ ਲਏ ਹਨ। ਬੀਤੇ ਦਿਨ ਆਂਧਰਾ ਪ੍ਰਦੇਸ਼ ਵਿਰੁਧ ਰਣਜੀ ਮੈਚ 'ਚ ਉਸ ਨੇ ਇਕ ਹੋਰ ਰਿਕਾਰਡ ਅਪਣੇ ਨਾਮ ਕਰ ਲਿਆ। ਪ੍ਰਿਥਵੀ ਨੇ ਆਂਧਰਾ ਪ੍ਰਦੇਸ਼ ਵਿਰੁਧ ਰਣਜੀ ਮੈਚ 'ਚ ਸ਼ਾਨਦਾਰ ਸੈਂਕੜਾ ਲਗਾਇਆ। ਉਨ੍ਹਾਂ ਨੇ ਪਿਛਲੇ ਮੈਚ ਦੇ ਹੀਰੋ


 ਰਹੇ ਸਿਧੇਸ਼ ਲਾਡ ਨਾਲ 224 ਗੇਂਦਾਂ 'ਚ 112 ਦੌੜਾਂ ਦੀ ਹਿੱਸੇਦਾਰੀ ਕੀਤੀ। ਇਸ ਦੇ ਨਾਲ ਹੀ ਉਹ 18 ਸਾਲ ਦੀ ਉਮਰ 'ਚ ਸਿਰਫ਼ ਸੱਤ ਉਚ ਸ਼੍ਰੇਣੀ ਮੈਚਾਂ 'ਚ ਹੁਣ ਤਕ 5 ਸੈਂਕੜੇ ਬਣਾ ਚੁਕੇ ਹਨ। ਰਣਜੀ 'ਚ ਇਸ ਉਮਰ 'ਚ ਸੱਭ ਤੋਂ ਜਿਆਦਾ ਸੈਂਕੜੇ ਲਗਾਉਣ ਵਾਲਾ ਉਹ ਪਹਿਲਾ ਖਿਡਾਰੀ ਬਣਾ ਗਿਆ ਹੈ। ਉਚ ਸ਼੍ਰੇਣੀ ਮੈਚਾਂ 'ਚ ਵੀ ਉਹ ਸੱਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ। ਉਸ ਤੋਂ ਅੱਗੇ ਸਿਰਫ਼ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਹੈ। ਸਚਿਨ ਨੇ ਇਸ ਉਮਰ 'ਚ ਉਚ ਸ਼੍ਰੇਣੀ ਕ੍ਰਿਕਟ 'ਚ 7 ਸੈਂਕੜੇ ਲਗਾਏ ਸਨ।    (ਏਜੰਸੀ)

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement