ਸ੍ਰੀਲੰਕਾ ਕ੍ਰਿਕਟ 'ਚ ਉਚ ਪੱਧਰ ਤਕ ਫੈਲ ਚੁਕਾ ਹੈ ਭ੍ਰਿਸ਼ਟਾਚਾਰ: ਰਣਤੁੰਗਾ
Published : May 31, 2018, 5:49 pm IST
Updated : May 31, 2018, 5:49 pm IST
SHARE ARTICLE
Corruption has spread to the highest level in Sri Lanka cricket
Corruption has spread to the highest level in Sri Lanka cricket

ਵਿਸ਼ਵ ਕੱਪ ਜੇਤੂ ਕਪਤਾਨ ਅਰਜੁਨ ਰਣਤੁੰਗਾ ਨੇ ਕਿਹਾ ਕਿ ਸ੍ਰੀਲੰਕਾ 'ਚ ਭ੍ਰਿਸ਼ਟਾਚਾਰ ਉਹ ਪੱਧਰ ਤਕ ਫੈਲਿਆ ਹੋਇਆ ਹੈ

ਕੋਲੰਬੋ, 31 ਮਈ: ਵਿਸ਼ਵ ਕੱਪ ਜੇਤੂ ਕਪਤਾਨ ਅਰਜੁਨ ਰਣਤੁੰਗਾ ਨੇ ਕਿਹਾ ਕਿ ਸ੍ਰੀਲੰਕਾ 'ਚ ਭ੍ਰਿਸ਼ਟਾਚਾਰ ਉਹ ਪੱਧਰ ਤਕ ਫੈਲਿਆ ਹੋਇਆ ਹੈ ਅਤੇ ਉਨ੍ਹਾਂ ਨੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) 'ਤੇ ਮੈਚ ਫ਼ਿਕਸਿੰਗ ਰੋਕਣ 'ਚ ਨਾਕਾਮ ਰਹਿਣ ਦਾ ਵੀ ਦੋਸ਼ ਲਗਾਇਆ ਹੈ।

Sri Lanka Cricket team Sri Lanka Cricket teamਰਣਤੁੰਗਾ ਹੁਣ ਸਰਕਾਰੀ ਮੰਤਰੀ ਹਨ। ਉਨ੍ਹਾਂ ਕਿਹਾ ਕਿ ਸ੍ਰੀਲੰਕਾ 'ਚ ਕ੍ਰਿਕਟ 'ਚ ਭ੍ਰਿਸ਼ਟਾਚਾਰ ਅਲ-ਜਜੀਰਾ ਵਲੋਂ ਬੀਤੇ ਦਿਨੀਂ ਦਿਖਾਏ ਗਏ ਦਸਤਾਵੇਜ਼ ਤੋਂ ਕਈ ਗੁਣਾ ਜ਼ਿਆਦਾ ਵੱਡੇ ਪੱਧਰ 'ਤੇ ਮੌਜੂਦਾ ਹੈ। ਰਣਤੁੰਗਾ ਨੇ ਕਿਹਾ ਕਿ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਰ ਇਹ ਲੰਬੇ ਸਮੇਂ ਤੋਂ ਚੱਲ ਰਿਹਾ ਹੋਵੇਗਾ। ਇਹ ਅਜਿਹੀ ਚੀਜ ਹੈ, ਜੋ ਸ੍ਰੀਲੰਕਾ 'ਚ ਉਚ ਪੱਧਰ ਤਕ ਫੈਲ ਚੁਕੀ ਹੈ। ਇਹ ਤਾਂ ਮਹਿਜ਼ ਤਲਾਬ 'ਚ ਛੋਟੀ ਮੱਛੀ ਵਾਂਗ ਹੈ। ਹਮੇਸ਼ਾ ਦੀ ਤਰ੍ਹਾਂ ਵੱਡੀ ਮੱਛੀ ਬਚ ਜਾਵੇਗੀ।

Sri Lanka Sri Lankaਇਸ ਦਸਤਾਵੇਜ਼ 'ਚ ਦੋਸ਼ ਲਗਾਇਆ ਗਿਆ ਹੈ ਕਿ ਸ੍ਰੀਲੰਕਾਈ ਖਿਡਾਰੀ ਅਤੇ ਮੈਦਾਨ ਕਰਮੀ ਪਿਚ ਨਾਲ ਛੇੜਛਾੜ ਦੀ ਸਾਜਿਸ਼ 'ਚ ਸ਼ਾਮਲ ਹੁੰਦੇ ਹਨ ਅਤੇ ਭਾਰਤ ਤੇ ਇੰਗਲੈਂਡ ਤੇ ਆਸਟ੍ਰੇਲੀਆ ਦਰਮਿਆਨ ਟੈਸਟ ਦੌਰਾਨ ਸਪਾਟ ਫ਼ਿਕਸਿੰਗ ਕੀਤੀ ਗਈ ਸੀ। ਰਣਤੁੰਗਾ ਨੇ ਸ੍ਰੀਲੰਕਾ ਕ੍ਰਿਕਟ ਵਿਰੁਧ ਪਿਛਲੀਆਂ ਸ਼ਿਕਾਇਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਆਈ.ਸੀ.ਸੀ. ਦੀ ਭ੍ਰਿਸ਼ਟਾਚਾਰ ਰੋਕੂ ਯੂਨਿਟ ਦੀ ਕਾਰਗੁਜ਼ਾਰੀ ਤੋਂ ਬਹੁਤ ਜ਼ਿਆਦਾ ਨਿਰਾਸ਼ ਹਾਂ।

Location: Sri Lanka, Western, Colombo

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement