ਮਾਰਿਨ ਸਿਲਿਚ ਮਹਾਂਰਾਸ਼ਟਰ ਓਪਨ ਤੋਂ ਹਟੇ
Published : Dec 30, 2018, 2:08 pm IST
Updated : Dec 30, 2018, 2:08 pm IST
SHARE ARTICLE
Marin Cilic
Marin Cilic

ਦੁਨੀਆ ਦੇ ਸਤਵੇਂ ਨੰਬਰ ਦੇ ਖਿਡਾਰੀ ਮਾਰਿਨ ਸਿਲਿਚ ਨੇ ਗੋਡੇ ਦੀ ਸੱਟ ਕਾਰਨ ਸ਼ੁਕਰਵਾਰ ਨੂੰ ਅਗਲੇ ਹਫ਼ਤੇ ਹੋਣ ਵਾਲੇ ਮਹਾਂਰਾਸ਼ਟਰ ਓਪਨ ਟੈਨਿਸ ਟੂਰਨਾਮੈਂਟ ਤੋਂ...

ਪੁਣੇ : ਦੁਨੀਆ ਦੇ ਸਤਵੇਂ ਨੰਬਰ ਦੇ ਖਿਡਾਰੀ ਮਾਰਿਨ ਸਿਲਿਚ ਨੇ ਗੋਡੇ ਦੀ ਸੱਟ ਕਾਰਨ ਸ਼ੁਕਰਵਾਰ ਨੂੰ ਅਗਲੇ ਹਫ਼ਤੇ ਹੋਣ ਵਾਲੇ ਮਹਾਂਰਾਸ਼ਟਰ ਓਪਨ ਟੈਨਿਸ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਕੀਤਾ। ਕ੍ਰੋਏਸ਼ੀਆ ਦੇ ਦੂਜਾ ਦਰਜ਼ਾ ਖਿਡਾਰੀ ਦੇ ਹਟਣ ਨਾਲ ਪੁਰਤਗਾਲ ਦੇ ਪੇਡਰੋ ਸੌਸਾ ਮੁੱਖ ਡਰਾਅ 'ਚ ਪ੍ਰਵੇਸ਼ ਕਰ ਲੈਣਗੇ। ਸਿਲਿਚ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹਟਣ ਦਾ ਐਲਾਨ ਕੀਤਾ।

Marin CilicMarin Cilic

 ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤਾ, ਮੈਨੂੰ ਇਹ ਐਲਾਨ ਕਰਦੇ ਹੋਏ ਦੁਖ ਹੋ ਰਿਹਾ ਹੈ ਕਿ ਮੈਨੂੰ ਟਾਟਾ ਓਪਨ ਮਹਾਂਰਾਸ਼ਟਰ ਤੋਂ ਹਟਣਾ ਪੈ ਰਿਹਾ ਹੈ। ਮੈਂ ਆਪਣੇ ਪ੍ਰਸ਼ੰਸਕਾਂ ਅਤੇ ਆਯੋਜਕਾਂ ਤੋਂ ਮੁਆਫੀ ਮੰਗਦਾ ਹਾਂ। ਸਿਲਿਚ ਨੇ ਕਿਹਾ, ਮੈਂ ਖੇਡਣਾ ਚਾਹੁੰਦਾ ਸੀ ਪਰ ਮੇਰੇ ਗੋਡੇ ਦਾ ਦਰਦ ਵਧ ਗਿਆ ਹੈ। ਇਹ ਟੂਰਨਾਮੈਂਟ 31 ਦਸੰਬਰ ਤੋਂ ਪੰਜ ਜਨਵਰੀ 2019 ਤੱਕ ਕਰਾਇਆ ਜਾਵੇਗਾ। 

Location: India, Maharashtra, Pune

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement