ਵੈਸਟ ਇੰਡੀਜ਼ ਦੌਰੇ ਤੋਂ ਪਹਿਲਾਂ ਵਿਰਾਟ ਨੇ ਸ਼ੇਅਰ ਕੀਤੀ ਫੋਟੋ, ਫੈਨਜ਼ ਨੇ ਪੁੱਛਿਆ- ਰੋਹਿਤ ਕਿੱਥੇ ਹੈ?
Published : Jul 30, 2019, 1:11 pm IST
Updated : Jul 30, 2019, 5:28 pm IST
SHARE ARTICLE
Virat kohli with others
Virat kohli with others

ਕਪਤਾਨ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਦੇ ਨਾਲ ਹੀ ਵਿਰਾਟ ਨੇ ਕੈਪਸ਼ਨ ਵਿਚ ਲਿਖਿਆ ਹੈ Miami bound।

ਮੁੰਬਈ: ਵੈਸਟ ਇੰਡੀਜ਼ ਦੌਰੇ ਲਈ ਰਵਾਨਾ ਹੋਣ ਤੋਂ ਠੀਕ ਪਹਿਲਾਂ ਚਾਹੇ ਵਿਰਾਟ ਕੋਹਲੀ ਨੇ ਰੋਹਿਤ ਸ਼ਰਮਾ ਨਾਲ ਤਣਾਅ ਦੀਆਂ ਖ਼ਬਰਾਂ ਨੂੰ ਨਕਾਰ ਦਿੱਤਾ ਹੈ ਪਰ ਫੈਂਨਜ਼ ਨੂੰ ਹਾਲੇ ਵਿਚ ਇਸ ਪੂਰੇ ਮਾਮਲੇ ‘ਤੇ ਸ਼ੱਕ ਹੈ। ਹਾਲ ਹੀ ਵਿਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਇਕ ਤਸਵੀਰ ਤੋਂ ਇਸ ਦਾ ਨਮੂਨਾ ਦੇਖਣ ਨੂੰ ਮਿਲਿਆ ਹੈ।

 


 

ਦਰਅਸਲ ਸੋਮਵਾਰ ਸ਼ਾਮ ਨੂੰ ਟੀਮ ਇੰਡੀਆ ਨੇ ਮੁੰਬਈ ਤੋਂ ਉਡਾਨ ਭਰੀ। ਇਸ ਤੋਂ ਠੀਕ ਪਹਿਲਾਂ ਕਪਤਾਨ ਵਿਰਾਟ ਕੋਹਲੀ ਨੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਦੇ ਨਾਲ ਹੀ ਵਿਰਾਟ ਨੇ ਕੈਪਸ਼ਨ ਵਿਚ ਲਿਖਿਆ ਹੈ Miami bound। ਖ਼ਾਸ ਗੱਲ ਇਹ ਹੈ ਕਿ ਇਸ ਤਸਵੀਰ ਵਿਚ ਵਿਰਾਟ ਤੋਂ ਇਲਾਵਾ ਮਨੀਸ਼ ਪਾਂਡੇ ਅਤੇ ਕੇਐਲ ਰਾਹੁਲ ਸਮੇਤ 5 ਖਿਡਾਰੀ ਹਨ ਪਰ ਇਸ ਵਿਚ ਭਾਰਤੀ ਕ੍ਰਿਕਟ ਟੀਮ ਦੇ ਉਪ ਕਪਤਾਨ ਵਿਰਾਟ ਕੋਹਲੀ ਸ਼ਾਮਲ ਨਹੀਂ ਹਨ।

 


 

ਇਸ ਤਸਵੀਰ ‘ਤੇ ਯੂਜ਼ਰਜ਼ ਨੇ ਕਈ ਕੂਮੈਂਟ ਕੀਤੇ। ਕੂਮੈਂਟ ਵਿਚ ਹੀ ਇਕ ਯੂਜ਼ਰ ਨੇ ਪੁੱਛਿਆ- ਰੋਹਿਤ ਸ਼ਰਮਾ ਕਿੱਥੇ ਹੈ? ਇਕ ਹੋਰ ਯੂਜ਼ਰ ਨੇ ਲ਼ਿਖਿਆ ਰੋਹਿਤ ਦਿਖ ਨਹੀਂ ਰਹੇ, ਸ਼ਾਇਦ ਅਨੁਸ਼ਕਾ ਨੂੰ ਫੋਲੋ ਕਰਨ ਲਈ ਗਏ ਹਨ। ਇਸ ਤਰ੍ਹਾਂ ਹੀ ਕਈ ਫੈਨਜ਼ ਨੇ ਇਸ ਪੋਸਟ ‘ਤੇ ਅਪਣੇ ਕੂਮੈਂਟਸ ਕੀਤੇ ਹਨ।

 


 

ਦੱਸ ਦਈਏ ਕਿ ਆਈਸੀਸੀ ਵਿਸ਼ਵ ਕੱਪ 2019 ਦੇ ਸੈਮੀ ਫਾਈਨਲ ਵਿਚ ਹਾਰਨ ਤੋਂ ਬਾਅਦ ਹੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਵਿਚਕਾਰ ਦਰਾਰ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਰੋਹਿਤ ਸ਼ਰਮਾ ਨੇ ਇੰਸਟਾਗ੍ਰਾਮ ‘ਤੇ ਵਿਰਾਟ ਦੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਅਨਫੋਲੋ ਕਰ ਦਿੱਤਾ ਸੀ ਅਤੇ ਰੋਹਿਤ ਸ਼ਰਮਾ ਇੰਸਟਾਗ੍ਰਾਮ ‘ਤੇ ਕੋਹਲੀ ਨੂੰ ਵੀ ਫੋਲੋ ਨਹੀਂ ਕਰਦੇ ਸਨ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement