SRH vs RR:  ਰਾਸ਼ਿਦ ਖਾਨ ਨੇ ਛਿੱਕੇ ਲਗਾ ਕੇ ਹੈਦਰਾਬਾਦ ਨੂੰ 5 ਵਿਕਟਾਂ ਨਾਲ ਜਿਤਾਇਆ।
Published : Mar 30, 2019, 10:24 am IST
Updated : Mar 30, 2019, 10:26 am IST
SHARE ARTICLE
IPL 2019: SRH vs RR
IPL 2019: SRH vs RR

ਆਈਪੀਐਲ ਦੇ 12ਵੇਂ ਸੀਜ਼ਨ ਵਿਚ ਸ਼ੁੱਕਰਵਾਰ ਨੂੰ ਸਨਰਾਈਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਹਾਸਿਲ ਕਰ ਲਈ ਹੈ।

IPL 2019: ਆਈਪੀਐਲ ਦੇ 12ਵੇਂ ਸੀਜ਼ਨ ਵਿਚ ਸ਼ੁੱਕਰਵਾਰ ਨੂੰ ਸਨਰਾਈਜ਼ਰ ਹੈਦਰਾਬਾਦ ਨੇ ਰਾਜਸਥਾਨ ਰਾਇਲਸ ਨੂੰ 5 ਵਿਕਟਾਂ ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਹਾਸਿਲ ਕਰ ਲਈ ਹੈ। ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 2 ਵਿਕਟਾਂ ‘ਤੇ 198 ਦੌੜਾਂ ਬਣਾਈਆਂ। ਜਿਸਦੇ ਜਵਾਬ ਵਿਚ ਹੈਦਰਾਬਾਦ ਨੇ ਇਕ ਓਵਰ ਬਾਕੀ ਰਹਿੰਦੇ ਹੀ 5 ਵਿਕਟਾਂ ਦੇ ਨੁਕਸਾਨ ‘ਤੇ 201 ਦੌੜਾਂ ਬਣਾ ਕੇ ਜਿੱਤ ਹਾਸਿਲ ਕੀਤੀ।

SRH vs RRSRH vs RR

ਹੈਦਰਾਬਾਦ ਵੱਲੋਂ ਡੇਵਿਡ ਵਾਰਨਰ ਨੇ 37 ਗੇਦਾਂ ‘ਤੇ 69 ਦੌੜਾਂ ਦੀ ਪਾਰੀ ਖੇਡੀ। ਵਾਰਨਰ ਨੇ ਪਹਿਲੀ ਗੇਂਦ ਵਿਚ ਹੀ ਰਾਇਲਸ ‘ਤੇ ਹਮਲਾ ਕਰਦੇ ਹੋਏ 26 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਤੋਂ ਇਲਾਵਾ ਕੇਨ ਵਿਲੀਅਮਜ਼ ਨੇ 14 ਅਤੇ ਵਿਜੈ ਸ਼ੰਕਰ ਨੇ 35 ਦੌੜਾਂ ਦੀ ਪਾਰੀ ਖੇਡੀ। ਰਾਸ਼ਿਦ ਖਾਨ ਨੇ 19ਵੇਂ ਓਵਰ ਦੀ ਆਖਰੀ ਗੇਂਦ ‘ਤੇ ਛਿੱਕੇ ਲਗਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ।

 


 

ਯੁਸੂਫ ਪਠਾਨ 16 ਅਤੇ ਰਾਸ਼ਿਦ 15 ਦੌੜਾਂ ਬਣਾ ਕੇ ਨਾਬਾਦ ਮੁੜੇ। ਇਸ ਤੋਂ ਪਹਿਲਾਂ ਰਾਜਸਥਾਨ ਰਾਇਲਸ ਨੇ ਸੰਜੂ ਸੈਮਸਨ ਦੇ ਸੈਂਕੜੇ ਅਤੇ ਕਪਤਾਨ ਅਜਿੰਕਿਆ ਰਹਾਣੇ ਦੇ ਅਰਧ ਸੈਂਕੜੇ ਦੇ ਬਲ ‘ਤੇ ਦੋ ਵਿਕਟਾਂ ਨਾਲ 198 ਦੌੜਾਂ ਬਣਾਈਆਂ।

 


 

ਸੰਜੂ ਸੈਮਸਨ ਨੇ 54 ਗੇਂਦਾਂ ਵਿਚ ਸੈਂਕੜਾ ਪੂਰਾ ਕੀਤਾ। ਇਹ ਇਸ ਸੀਜ਼ਨ ਦਾ ਪਹਿਲਾ ਸੈਂਕੜਾ ਹੈ। ਉਥੇ ਹੀ ਸੈਮਸਨ ਨੇ ਆਈਪੀਐਲ ਕਰੀਅਰ ਦਾ ਦੂਜਾ ਸੈਂਕੜਾ ਲਗਾਇਆ। ਉਹਨਾਂ ਨੇ 55 ਗੇਂਦਾਂ ਵਿਚ 10 ਚੌਕੇ ਅਤੇ ਚਾਰ ਛਿੱਕੇ ਲਗਾਏ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement