Hair Oiling: ਕਿੰਨੀ ਦੇਰ ਤਕ ਵਾਲਾਂ ਵਿਚ ਲਗਾ ਕੇ ਰਖਣਾ ਚਾਹੀਦੈ ਤੇਲ, ਆਉ ਜਾਣਦੇ ਹਾਂ
Published : Jun 29, 2024, 1:06 pm IST
Updated : Jun 29, 2024, 1:11 pm IST
SHARE ARTICLE
Hair Oiling
Hair Oiling

ਤੁਹਾਨੂੰ ਰਾਤ ਭਰ ਅਪਣੇ ਵਾਲਾਂ ਵਿਚ ਤੇਲ ਲਗਾ ਕੇ ਰਖਣਾ ਚਾਹੀਦਾ ਹੈ।

Hair Oiling: ਤੁਹਾਨੂੰ ਵਾਲਾਂ ਵਿਚ ਤੇਲ ਲਗਾ ਕੇ ਕਿੰਨੀ ਦੇਰ ਲਈ ਰਖਣਾ ਚਾਹੀਦਾ ਹੈ। ਰਾਤ ਭਰ ਜਾਂ ਫਿਰ ਸਿਰਫ਼ ਇਕ ਘੰਟਾ। ਪੁਰਾਣੇ ਸਮੇਂ ਤੋਂ ਇਹ ਮਾਨਤਾ ਚਲੀ ਆ ਰਹੀ ਹੈ ਕਿ ਜਿੰਨੀ ਦੇਰ ਵਾਲਾਂ ਵਿਚ ਤੇਲ ਲਗਾ ਕੇ ਰਖਿਆ ਜਾਵੇਗਾ, ਵਾਲ ਓਨੇ ਹੀ ਬਿਹਤਰ ਹੋਣਗੇ। ਕੀ ਇਹ ਅਸਲ ਸੱਚ ਹੈ? ਆਮ ਤੌਰ ’ਤੇ ਵਾਲਾਂ ਦੇ ਤੇਲ ਦਾ ਕੰਮ ਹੁੰਦਾ ਹੈ ਵਾਲਾਂ ਦੀ ਗਹਿਰਾਈ ਵਿਚ ਜਾਣਾ, ਜੜ੍ਹਾਂ ਨੂੰ ਮਜ਼ਬੂਤ ਬਣਾਉਣਾ, ਕਿਊਟੀਕਲ ਨੂੰ ਸੀਲ ਕਰਨਾ, ਸਕੈਲਪ ਨੂੰ ਪੋਸ਼ਣ ਦੇਣਾ ਅਤੇ ਵਾਲਾਂ ਨੂੰ ਖ਼ੂਬਸੂਰਤ ਬਣਾਉਣਾ।

ਹੁਣ ਸਵਾਲ ਉਠਦਾ ਹੈ ਕਿ ਵਾਲਾਂ ਵਿਚ ਕਿੰਨੀ ਦੇਰ ਤੇਲ ਲਗਾ ਕੇ ਰਖਣਾ ਚਾਹੀਦਾ ਹੈ ਤਾਂ ਇਹ ਤੁਹਾਡੇ ਵਾਲਾਂ ਦੇ ਪ੍ਰਕਾਰ ’ਤੇ ਨਿਰਭਰ ਕਰਦਾ ਹੈ। ਜੇਕਰ ਤੁਹਾਡੇ ਸਕੈਲਪ ਦਾ ਪੀਐਚ ਲੈਵਲ ਸੰਤੁਲਿਤ ਹੈ ਅਤੇ ਵਾਲ ਸਿਹਤਮੰਦ ਹਨ ਤਾਂ ਵਾਲਾਂ ਦੇ ਤੇਲ ਇਕ ਘੰਟੇ ਲਈ ਹੀ ਕਾਫ਼ੀ ਰਹੇਗਾ। ਉਥੇ ਹੀ ਜੇਕਰ ਤੁਹਾਡੇ ਵਾਲ ਖ਼ਰਾਬ ਹਨ, ਵਾਲਾਂ ਦੇ ਸਿਰੇ ਬੇਜਾਨ ਹਨ ਤਾਂ ਤੁਹਾਨੂੰ ਕੰਡੀਸ਼ਨਿੰਗ ਲਈ ਜ਼ਿਆਦਾ ਸਮੇਂ ਦੀ ਜ਼ਰੂਰਤ ਹੈ।

ਇਸ ਦਾ ਮਤਲਬ ਹੈ ਕਿ ਤੁਹਾਨੂੰ ਰਾਤ ਭਰ ਅਪਣੇ ਵਾਲਾਂ ਵਿਚ ਤੇਲ ਲਗਾ ਕੇ ਰਖਣਾ ਚਾਹੀਦਾ ਹੈ। ਮੌਸਮ ਵਿਚ ਹੁਮਸ ਨੂੰ ਵੇਖ ਕੇ ਤੁਸੀਂ ਹਫ਼ਤੇ ਵਿਚ ਇਕ ਇਕ ਕਰ ਕੇ ਦੋਵੇਂ ਵਾਲਾਂ ਦੇ ਤੇਲ ਦੀ ਤਕਨੀਕ ਅਪਣਾ ਸਕਦੇ ਹਾਂ। ਹੈਰਾਨੀ ਦੀ ਗੱਲ ਹੈ ਕਿ ਕਈ ਲੋਕਾਂ ਨੂੰ ਵਾਲਾਂ ਵਿਚ ਤੇਲ ਲਗਾਉਣ ਦੀ ਠੀਕ ਤਕਨੀਕ ਹੁਣ ਤਕ ਪਤਾ ਨਹੀਂ। ਅਸੀਂ ਤੁਹਾਨੂੰ ਇਸ ਦੇ ਸਾਰੇ ਸਟੈਪ ਇਕ ਇਕ ਕਰ ਕੇ ਦਸਾਂਗੇ ਤਾਂਕਿ ਤੁਸੀਂ ਅਪਣੇ ਵਾਲਾਂ ਦੀ ਆਇਲਿੰਗ ਚੰਗੇ ਢੰਗ ਨਾਲ ਕਰ ਸਕੋ ਅਤੇ ਇਸ ਦਾ ਪੂਰਾ ਫ਼ਾਇਦਾ ਵਾਲਾਂ ਨੂੰ ਮਿਲ ਸਕੇ। ਚੌੜੇ ਦੰਦੇ ਵਾਲੀ ਕੰਘੀ ਲੈ ਕੇ ਵਾਲ ਸੰਵਾਰੋ ਅਤੇ ਵਾਲਾਂ ਦੀਆਂ ਸਾਰੀ ਉਲਝਣਾਂ ਨੂੰ ਦੂਰ ਕਰੋ।

ਤੁਸੀਂ ਅਪਣੀ ਪਸੰਦ ਦਾ ਕੋਈ ਵੀ ਤੇਲ ਚੁਣ ਸਕਦੇ ਹੋ। ਉਸ ਨੂੰ ਲੈ ਕੇ 2 ਮਿੰਟ ਤਕ ਘੱਟ ਅੱਗ ’ਤੇ ਗਰਮ ਕਰੋ। ਹੁਣ ਉਸ ਦੀ ਗਰਮਾਹਟ ਨੂੰ ਕਮਰੇ ਦੇ ਤਾਪਮਾਨ ਵਿਚ ਆਉਣ ਦਿਉ। ਤੁਸੀਂ ਸਿੱਧੇ ਅਪਣੀ ਖੋਪੜੀ ’ਤੇ ਤੇਲ ਪਾਉਣ ਤੋਂ ਬਚੋ ਕਿਉਂਕਿ ਇਹ ਤੁਹਾਡੇ ਵਾਲਾਂ ਨੂੰ ਚਿਪਚਿਪਾ ਬਣਾ ਦੇਵੇਗਾ। ਇਸ ਦੀ ਵਜ੍ਹਾ ਨਾਲ ਤੁਹਾਨੂੰ ਜ਼ਿਆਦਾ ਸ਼ੈਪੂ ਦਾ ਇਸਤੇਮਾਲ ਕਰਨਾ ਪਵੇਗਾ।

ਅਪਣੇ ਵਾਲਾਂ ਨੂੰ ਛੋਟੇ ਛੋਟੇ ਹਿੱਸਿਆਂ ਵਿਚ ਵੰਡ ਲਵੋ। ਹੁਣ ਅਪਣੀਆਂ ਉਂਗਲੀਆਂ ਨੂੰ ਹਲਕੇ ਗਰਮ ਤੇਲ ਵਿਚ ਪਾਉ ਅਤੇ ਹੌਲੀ- ਹੌਲੀ ਪਾਰਟੀਸ਼ਨ ਵਿਚ ਲਗਾਉ। ਅਪਣੀ ਹਥੇਲੀ ਨਾਲ ਅਪਣੀ ਖੋਪੜੀ ਨੂੰ ਨਾ ਰਗੜੋ। ਅਜਿਹਾ ਕਰਨ ਨਾਲ ਜ਼ਿਆਦਾ ਵਾਲ ਝੜਦੇ ਅਤੇ ਟੁਟਦੇ ਹਨ। ਇਸ ਦੀ ਬਜਾਏ ਤੁਸੀਂ ਅਪਣੀਆਂ ਉਂਗਲੀਆਂ ਦੇ ਸਿਰਾਂ ਨਾਲ ਅਪਣੇ ਸਿਰ ਦੀ ਸਰਕੁਲਰ ਮੋਸ਼ਨ ਵਿਚ ਮਸਾਜ ਕਰ ਸਕਦੇ ਹੋ, ਇਸ ਨਾਲ ਤੁਹਾਡਾ ਬਲੱਡ ਸਰਕੁਲੇਸ਼ਨ ਵਧੇਗਾ। ਇਹ ਤੁਸੀਂ 10 ਤੋਂ 15 ਮਿੰਟ ਲਈ ਕਰੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੇਲ ਅੰਦਰ ਜੜ੍ਹਾਂ ਤਕ ਬਿਹਤਰ ਢੰਗ ਨਾਲ ਪੁੱਜੇ ਤਾਂ ਤੁਹਾਨੂੰ ਅਪਣੀ ਖੋਪੜੀ ਨੂੰ ਸਟੀਮ ਦੇਣੀ ਚਾਹੀਦੀ ਹੈ।

ਤੁਸੀਂ ਗਰਮ ਪਾਣੀ ਵਿਚ ਇਕ ਹਲਕਾ ਤੌਲੀਆ ਡੁਬੋ ਦਿਉ। ਹੁਣ ਉਸ ਨੂੰ ਬਾਹਰ ਕੱਢ ਕੇ ਉਸ ਵਿਚ ਵਾਧੂ ਪਾਣੀ ਨਚੋੜ ਦਿਉ। ਹੁਣ ਤੁਰਤ ਇਸ ਨਾਲ ਸਿਰ ਅਤੇ ਵਾਲਾਂ ਨੂੰ ਲਪੇਟ ਲਉ। ਇਸ ਗੱਲ ਦਾ ਧਿਆਨ ਰੱਖੋ ਕਿ ਤੇਲ ਲੰਮੇ ਸਮੇਂ ਤਕ ਸਿਰ ’ਤੇ ਨਾ ਲੱਗਾ ਹੋਵੇ ਕਿਉਂਕਿ ਇਸ ਨਾਲ ਗੰਦਗੀ ਜ਼ਿਆਦਾ ਚਿਪਕਦੀ ਹੈ ਅਤੇ ਇਹ ਸਿਕਰੀ ਨੂੰ ਵਧਾ ਦੇਂਦਾ ਹੈ। ਤੁਸੀਂ 12 ਘੰਟੇ ਤੋਂ ਜ਼ਿਆਦਾ ਸਮੇਂ ਲਈ ਸਿਰ ’ਤੇ ਤੇਲ ਲਗਾ ਕੇ ਨਾ ਛੱਡੋ।

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement