ਹਾਕੀ ਖਿਡਾਰੀ ਸੰਦੀਪ ਸਿੰਘ ਦਾ ਬੁੱਤ ਕੀਤਾ ਜਾਵੇਗਾ ਸਥਾਪਤ
Published : May 29, 2018, 5:23 pm IST
Updated : May 29, 2018, 5:23 pm IST
SHARE ARTICLE
Hockey player Sandeep Singh statue
Hockey player Sandeep Singh statue

ਸ਼ਾਹਬਾਦ ਮਾਰਕੰਡਾ ਦੇ ਲੌਕਾਂ ਲਈ ਇਹ ਖ਼ੁਸ਼ੀ ਦੀ ਖ਼ਬਰ ਹੈ ਕਿ ਭਾਰਤੀ ਹਾਕੀ ਟੀਮ ਦਾ ਸਾਬਕਾ ਕਪਤਾਨ ਸ਼ਾਹਬਾਦ ਨਿਵਾਸੀ ਸੰਦੀਪ ਸਿੰਘ

ਸ਼ਾਹਬਾਦ ਮਾਰਕੰਡਾ, 28 ਮਈ (ਅਵਤਾਰ ਸਿੰਘ): ਸ਼ਾਹਬਾਦ ਮਾਰਕੰਡਾ ਦੇ ਲੌਕਾਂ ਲਈ ਇਹ ਖ਼ੁਸ਼ੀ ਦੀ ਖ਼ਬਰ ਹੈ ਕਿ ਭਾਰਤੀ ਹਾਕੀ ਟੀਮ ਦਾ ਸਾਬਕਾ ਕਪਤਾਨ ਸ਼ਾਹਬਾਦ ਨਿਵਾਸੀ ਸੰਦੀਪ ਸਿੰਘ ਦਾ ਜੈਪੁਰ ਦੇ ਅਜਾਇਬ ਘਰ ਵਿਚ ਮੋਮ ਦਾ ਬੁਤ ਸਥਾਪਤ ਕੀਤਾ ਜਾਵੇਗਾ।

Sandeep Singh Sandeep Singhਇਹ ਬੁਤ ਮੋਮ ਅਤੇ ਸੀਲੀਕਾਨ ਨਾਲ  ਤਿਆਰ ਕੀਤਾ ਜਾਵੇਗਾ। ਇਸ ਅਜਾਇਬ ਘਰ ਵਿਚ  ਮਹਾਰਾਣਾ ਪ੍ਰਤਾਪ, ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ, ਮਦਰ ਟਰੇਸਾ, ਅਮਿਤਾਬ ਬਚਨ, ਸਚਿਨ ਤੇਂਦੁਲਕਰ ਭਗਤ ਸਿੰਘ ਵਰਗੀਆਂ ਕਈ ਸਕਸ਼ੀਅਤਾਂ ਦੇ ਬੁਤ ਸਥਾਪਤ ਕੀਤੇ ਜਾ ਚੁਕੇ ਹਨ। ਇਸ ਅਜਾਇਬ ਘਰ ਦੇ ਸੰਸਥਾਪਕ ਡਾਇਰੈਕਟਰ ਅਨੁਪ ਸ੍ਰੀਵਾਸਤਵਾ ਨੇ ਕਿਹਾ ਕਿ ਇਸ ਮਹਾਨ ਖਿਡਾਰੀ ਨੇ ਭਾਰਤੀ ਹਾਕੀ ਟੀਮ ਦੀ ਸੰਸਾਰ ਵਿਚ ਵਿਸ਼ੇਸ਼  ਪਹਿਚਾਣ ਬਣਾਈ ਹੈ, ਇਸ ਲਈ  ਅਸੀਂ ਹੁਣ ਇਸ ਦਾ ਬੁਤ ਸਥਾਪਤ ਕਰਨ ਜਾ ਰਹੇ ਹਾਂ।

Sandeep Singh Sandeep Singh ਦੂਜੇ ਪਾਸੇ, ਸੰਦੀਪ ਸਿੰਘ ਨੇ ਕਿਹਾ ਕਿ ਅਜਾਇਬ ਘਰ 'ਚ ਉਨ੍ਹਾਂ ਦਾ ਬੁਤ ਲਗਾਉਣ ਦਾ ਪ੍ਰਬੰਧਕਾਂ ਵਲੋਂ ਲਿਆ ਗਿਆ ਫ਼ੈਸਲਾ ਉਨ੍ਹਾਂ ਲਈ ਬੜੀ ਸਨਮਾਨ ਦੀ ਗੱਲ ਹੈ। ਅਜਾਇਬ ਘਰ ਦੇ ਅਫ਼ਸਰ ਇਸ ਪ੍ਰਸਤਾਵ ਨੂੰ ਲੈ ਕੇ 2 ਮਹੀਨੇ ਪਹਿਲਾਂ ਉਸ ਨਾਲ ਸੰਪਰਕ ਕੀਤਾ ਸੀ, ਮੈ ਤੁਰਤ ਹਾਂ ਕਰ ਦਿਤੀ। ਸੰਦੀਪ ਸਿੰਘ ਨੇ ਦਸਿਆ ਕਿ ਮੇਰੀ ਮੂਰਤੀ ਦਾ ਅਨਾਵਰਣ ਜੁਲਾਈ ਮਹੀਨੇ ਵਿਚ ਕੀਤਾ ਜਾਵੇਗਾ, ਇਸੇ ਸਮੇਂ 13 ਜੁਲਾਈ ਨੂੰ ਉਨ੍ਹਾਂ ਦੀ ਜਿੰਦਗੀ 'ਤੇ ਬਣੀ ਫ਼ਿਲਮ ਵੀ ਰਿਲੀਜ਼ ਹੋਵੇਗੀ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement