ਆਈ.ਪੀ.ਐਲ. ਦਾ ਸੱਭ ਤੋਂ ਕਮਜ਼ੋਰ ਕਪਤਾਨ ਹੈ ਵਿਰਾਟ
Published : Apr 28, 2018, 11:39 pm IST
Updated : Apr 28, 2018, 11:39 pm IST
SHARE ARTICLE
Virat Kohli
Virat Kohli

ਸੱਭ ਤੋਂ ਬੇਹਤਰੀਨ ਹੈ ਮਹਿੰਦਰ ਸਿੰਘ ਧੋਨੀ

ਨਵੀਂ ਦਿੱਲੀ, 28 ਅਪ੍ਰੈਲ: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਨਾਮ ਦੁਨੀਆ ਦੇ ਉਚ ਬੱਲੇਬਾਜ਼ਾਂ 'ਚ ਸ਼ੁਮਾਰ ਹੁੰਦਾ ਹੈ। ਇਸ ਦੀ ਗਵਾਹੀ ਉਨ੍ਹਾਂ ਦੀ ਆਈ.ਸੀ.ਸੀ. ਰੈਂਕਿੰਗ ਦਿੰਦੀ ਹੈ। ਇੱਥੋਂ ਤਕ ਕਿ ਭਾਰਤੀ ਟੀਮ ਦੀ ਕਪਤਾਨੀ 'ਚ ਵੀ ਕੋਹਲੀ ਦਾ ਰਿਕਾਰਡ ਅਜੇ ਤਕ ਸ਼ਾਨਦਾਰ ਰਿਹਾ ਹੈ ਪਰ ਜਦੋਂ ਗੱਲ ਆਈ.ਪੀ.ਐਲ. ਦੀ ਆਉਂਦੀ ਹੈ ਤਾਂ ਵਿਰਾਟ ਕੋਹਲੀ ਦੀ ਕਹਾਣੀ ਥੋੜ੍ਹੀ ਅਲੱਗ ਹੁੰਦੀ ਹੈ। ਦਰਅਸਲ, ਸਾਲ 2011 ਤੋਂ ਆਈ.ਪੀ.ਐਲ. ਟੀਮ ਆਰ.ਸੀ.ਬੀ. ਦੀ ਕਮਾਨ ਸੰਭਾਲਦਾ ਆ ਰਿਹਾ ਵਿਰਾਟ ਕੋਹਲੀ ਅਜੇ ਤਕ ਅਪਣੀ ਕਪਤਾਨੀ 'ਚ ਆਰ.ਸੀ.ਬੀ. ਨੂੰ ਇਸ ਲੀਗ ਦਾ ਇਕ ਵੀ ਖ਼ਿਤਾਬ ਨਹੀਂ ਜਿਤਾ ਸਕਿਆ ਹੈ। 

Mahendra DhoniMahendra Dhoni

ਮੌਜੂਦਾ ਸੀਜ਼ਨ 'ਚ ਆਰ.ਸੀ.ਬੀ. ਨੇ ਅਜੇ ਤਕ ਵਿਰਾਟ ਕੋਹਲੀ ਦੀ ਕਪਤਾਨੀ 'ਚ 6 ਮੁਕਾਬਲੇ ਖੇਡੇ ਹਨ, ਜਿਸ 'ਚੋਂ ਸਿਰਫ਼ ਦੋ ਮੈਚਾਂ 'ਚ ਹੀ ਜਿੱਤ ਨਸੀਬ ਹੋਈ ਹੈ, ਜਦੋਂ ਕਿ 4 ਮੁਕਾਬਲਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਥੇ ਹੀ ਜੇਕਰ ਆਈ.ਪੀ.ਐਲ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਆਈ.ਪੀ.ਐਲ. ਦੇ ਸੱਭ ਤੋਂ ਕਮਜ਼ੋਰ ਕਪਤਾਨਾਂ ਦੀ ਲਿਸਟ 'ਚ ਸ਼ਾਮਲ ਹਨ। ਉਥੇ ਹੀ ਚੇਨਈ ਟੀਮ ਦਾ ਕਪਤਾਨ ਮਹਿੰਦਰ ਸਿੰਘ ਧੋਨੀ ਇਸ ਸੂਚੀ 'ਚ ਸੱਭ ਤੋਂ ਚੋਟੀ 'ਤੇ ਕਾਇਮ ਹੈ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement