Olympic Games 2024 : ਜਾਰਜੀਆ ਦੀ ਨਿਸ਼ਾਨੇਬਾਜ਼ 10 ਓਲੰਪਿਕ ਖੇਡਣ ਵਾਲੀ ਪਹਿਲੀ ਮਹਿਲਾ ਐਥਲੀਟ ਬਣੀ 
Published : Jul 27, 2024, 8:42 pm IST
Updated : Jul 27, 2024, 8:42 pm IST
SHARE ARTICLE
Nino Salukavaz
Nino Salukavaz

Olympic Games 2024 : 55 ਸਾਲ ਦੀ ਉਮਰ ’ਚ ਅੱਜ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਲਿਆ ਹਿੱਸਾ, ਪਰ ਫ਼ਾਈਨਲ ’ਚ ਥਾਂ ਨਹੀਂ ਬਣਾ ਸਕੀ

Olympic Games 2024 : ਪੈਰਿਸ: ਜਾਰਜੀਆ ਦੀ ਨਿਸ਼ਾਨੇਬਾਜ਼ ਨੀਨੋ ਸਲੂਕਾਵਾਜ਼ 10 ਓਲੰਪਿਕ ਖੇਡਣ ਵਾਲੀ ਪਹਿਲੀ ਮਹਿਲਾ ਖਿਡਾਰੀ ਬਣ ਗਈ ਹੈ। ਸਾਲੁਕਵਾਜੇ ਨੇ 1988 ਤੋਂ ਹਰ ਓਲੰਪਿਕ ਖੇਡਿਆ ਹੈ। ਉਸ ਨੇ 1988 ’ਚ 19 ਸਾਲ ਦੀ ਉਮਰ ’ਚ ਸੋਨ ਤਮਗਾ ਜਿੱਤਿਆ ਸੀ। ਉਸ ਨੇ ਪੈਰਿਸ ਓਲੰਪਿਕ ’ਚ ਜਾਰਜੀਆ ਲਈ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਹਿੱਸਾ ਲਿਆ ਹੈ। 

ਉਹ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ’ਚ ਜਗ੍ਹਾ ਨਹੀਂ ਬਣਾ ਸਕੀ ਅਤੇ ਕੁਆਲੀਫਿਕੇਸ਼ਨ ’ਚ 38ਵੇਂ ਸਥਾਨ ’ਤੇ ਰਹੀ। ਉਹ ਸ਼ੁਕਰਵਾਰ ਨੂੰ 25 ਮੀਟਰ ਪਿਸਟਲ ਮੁਕਾਬਲੇ ’ਚ ਵੀ ਹਿੱਸਾ ਲਵੇਗੀ। ਸਾਲੁਕਵਾਜੇ ਨੇ 1988 ’ਚ ਸੋਵੀਅਤ ਯੂਨੀਅਨ ਲਈ ਖੇਡਿਆ ਅਤੇ ਸੋਵੀਅਤ ਯੂਨੀਅਨ ਦੇ ਪਤਨ ਤੋਂ ਬਾਅਦ 1992 ਦੇ ਬਾਰਸੀਲੋਨਾ ਓਲੰਪਿਕ ’ਚ ਏਕੀਕ੍ਰਿਤ ਟੀਮ ਲਈ ਖੇਡਿਆ। 

ਉਹ ਪਿਛਲੇ ਅੱਠ ਓਲੰਪਿਕ ’ਚ ਜਾਰਜੀਆ ਲਈ ਖੇਡ ਚੁਕੀ ਹੈ। ਉਹ 2008 ਦੇ ਬੀਜਿੰਗ ਓਲੰਪਿਕ ’ਚ ਵੀ ਸੁਰਖੀਆਂ ’ਚ ਆਈ ਸੀ ਜਦੋਂ ਰੂਸ ਨੇ ਜਾਰਜੀਆ ਨਾਲ ਥੋੜ੍ਹੇ ਸਮੇਂ ਲਈ ਜੰਗ ਲੜੀ ਸੀ। ਸਾਲੁਕਵਾਜੇ ਨੇ ਕਾਂਸੀ ਦਾ ਤਗਮਾ ਜਿੱਤਿਆ ਅਤੇ ਚਾਂਦੀ ਤਮਗਾ ਜੇਤੂ ਰੂਸ ਦੀ ਨਤਾਲੀਆ ਪੇਡਰੀਨਾ ਨੂੰ ਪੋਡੀਅਮ ’ਤੇ ਜੱਫੀ ਪਾਈ। 
2016 ਦੇ ਰੀਓ ਓਲੰਪਿਕ ’ਚ, ਸਲੁਕਵਾਜੇ ਅਤੇ ਉਸ ਦਾ ਪੁੱਤਰ ਓਲੰਪਿਕ ਦੇ ਇਤਿਹਾਸ ’ਚ ਇਕੋ ਸਮੇਂ ਖੇਡਣ ਵਾਲੀ ਮਾਂ-ਪੁੱਤਰ ਨਿਸ਼ਾਨੇਬਾਜ਼ਾਂ ਦੀ ਪਹਿਲੀ ਜੋੜੀ ਬਣ ਗਏ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement