ਪਿੱਠ 'ਤੇ ਸੱਟ ਦੇ ਬਾਵਜੂਦ ਫ਼ੀਫ਼ਾ ਵਿਸ਼ਵ ਕੱਪ ਫ਼ਾਈਨਲ 'ਚ ਖੇਡਿਆ ਐਂਬਾਪੇ
Published : Jul 27, 2018, 3:41 am IST
Updated : Jul 27, 2018, 3:41 am IST
SHARE ARTICLE
Kylian Mbappé
Kylian Mbappé

ਫ਼ਰਾਂਸ ਦੇ ਸ਼ਾਨਦਾਰ ਸਟ੍ਰਾਈਕਰ ਕੀਲੀਅਨ ਐਂਬਾਪੇ ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਪਿੱਠ 'ਤੇ ਸੱਟ ਨਾਲ ਵਿਸ਼ਵ ਕੱਪ ਸੈਮੀਫ਼ਾਈਨਲ ਅਤੇ ਫ਼ਾਈਨਲ 'ਚ ਖੇਡਿਆ ਸੀ............

ਪੈਰਿਸ : ਫ਼ਰਾਂਸ ਦੇ ਸ਼ਾਨਦਾਰ ਸਟ੍ਰਾਈਕਰ ਕੀਲੀਅਨ ਐਂਬਾਪੇ ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਪਿੱਠ 'ਤੇ ਸੱਟ ਨਾਲ ਵਿਸ਼ਵ ਕੱਪ ਸੈਮੀਫ਼ਾਈਨਲ ਅਤੇ ਫ਼ਾਈਨਲ 'ਚ ਖੇਡਿਆ ਸੀ। ਫ਼ਰਾਂਸ ਦੀ ਫ਼ੁਟਬਾਲ ਪੱਤ੍ਰਿਕਾ ਨੂੰ ਦਿਤੇ ਗਏ ਇਕ ਇੰਟਰਵਿਊ 'ਚ 19 ਸਾਲਾ ਐਂਬਾਪੇ ਨੇ ਕਿਹਾ ਕਿ ਰੂਸ 'ਚ ਟੂਰਨਾਮੈਂਟ ਦੇ ਸੈਮੀਫ਼ਾਈਨਲ ਤੋਂ ਤਿੰਨ ਦਿਨ ਪਹਿਲਾਂ ਉਨ੍ਹਾਂ ਦੀ ਰੀੜ ਦੀਆਂ ਹੱਡੀਆਂ 'ਚੋਂ ਤਿੰਨ ਖਿਸਕ ਗਈਆਂ ਸਨ।  ਫ਼ਰਾਂਸ ਨੇ ਕਰੋਏਸ਼ੀਆ ਨੂੰ 4-2 ਨਾਲ ਹਰਾ ਕੇ ਖ਼ਿਤਾਬ ਜਿੱਤਿਆ।

ਉਨ੍ਹਾਂ ਕਿਹਾ ਕਿ ਮੈਂ ਵਿਰੋਧੀਆਂ ਨੂੰ ਇਸ ਦੀ ਭਾਫ਼ ਵੀ ਨਹੀਂ ਕੱਢਣੀ ਚਾਹੁੰਦਾ ਸੀ, ਕਿਉਂ ਕਿ ਮੇਰੀ ਪਿੱਠ ਨੂੰ ਨਿਸ਼ਾਨਾ ਬਣਾ ਸਕਦੇ ਸੀ।  ਐਂਬਾਪੇ ਨੇ ਕਿਹਾ ਕਿ ਅਸੀਂ ਫ਼ਾਈਨਲ 'ਚ ਵੀ ਇਸ ਨੂੰ ਲੁਕਾ ਕੇ ਰਖਿਆ। ਐਂਬਾਪੇ ਨੇ ਫ਼ਾਈਨਲ 'ਚ ਇਕ ਗੋਲ ਸਮੇਤ ਟੂਰਨਾਮੈਂਟ 'ਚ ਚਾਰ ਗੋਲ ਕਰ ਕੇ ਵਿਸ਼ਵ ਕੱਪ 'ਚ ਸਰਬੋਤਮ ਨੌਜਵਾਨ ਖਿਡਾਰੀ ਦਾ ਪੁਰਸਕਾਰ ਜਿੱਤਿਆ। ਉਹ ਪੇਲੇ ਤੋਂ ਬਾਅਦ ਵਿਸ਼ਵ ਕੱਪ 'ਚ ਦੋ ਜਾਂ ਜ਼ਿਆਦਾ ਗੋਲ ਕਰਨ ਵਾਲਾ ਦੂਜਾ ਨੌਜਵਾਨ ਖਿਡਾਰੀ ਬਣਾ ਗਿਆ ਹੈ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement