ਮਹਿਲਾ ਹਾਕੀ: ਨਿਊਜ਼ੀਲੈਂਡ ਦੇ ਹੱਥੋਂ 1-2 ਨਾਲ ਹਾਰੀ ਭਾਰਤੀ ਟੀਮ
Published : Jan 27, 2020, 5:05 pm IST
Updated : Jan 27, 2020, 5:05 pm IST
SHARE ARTICLE
India Team
India Team

ਭਾਰਤ ਦੀ ਸੀਨੀਅਰ ਮਹਿਲਾ ਹਾਕੀ ਟੀਮ ਨੂੰ ਨਿਊਜੀਲੈਂਡ ਦੌਰੇ ‘ਤੇ ਆਪਣੇ ਦੂਜੇ ਮੈਚ...

ਆਕਲੈਂਡ: ਭਾਰਤ ਦੀ ਸੀਨੀਅਰ ਮਹਿਲਾ ਹਾਕੀ ਟੀਮ ਨੂੰ ਨਿਊਜੀਲੈਂਡ ਦੌਰੇ ‘ਤੇ ਆਪਣੇ ਦੂਜੇ ਮੈਚ ‘ਚ ਸੋਮਵਾਰ ਨੂੰ ਨਿਊਜੀਲੈਂਡ ਵਲੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨਿਊਜੀਲੈਂਡ ਦੀ ਟੀਮ ਨੇ ਮੈਚ ਦੇ ਤੀਜੇ ਮਿੰਟ ਵਿੱਚ ਹੀ ਪੇਨਾਲਟੀ ‘ਤੇ ਗੋਲ ਕਰਕੇ 1-0 ਦਾ ਵਾਧਾ ਬਣਾ ਲਿਆ।

Team IndiaTeam India

ਮੇਜਬਾਨ ਟੀਮ ਲਈ ਇਹ ਗੋਲ ਮੇਗਨ ਹੁਲ ਨੇ ਕੀਤਾ ਲੇਕਿਨ ਭਾਰਤ ਨੇ ਜਲਦੀ ਹੀ ਮੈਚ ‘ਚ ਵਾਪਸੀ ਕਰ ਲਈ ਅਤੇ ਪਹਿਲੇ ਕੁਆਟਰ ਦੇ ਆਖਰੀ ਮਿੰਟਾਂ ਵਿੱਚ ਪੇਨਾਲਟੀ ਕਾਰਨਰ ‘ਤੇ ਗੋਲ ਕਰਕੇ ਸਕੋਰ ਨੂੰ 1-1 ਤੋਂ ਮੁਕਾਬਲਾ ‘ਤੇ ਲਿਆ ਦਿੱਤਾ।

Team IndiaTeam India

ਭਾਰਤ ਲਈ ਇਹ ਗੋਲ ਸਲੀਮਾ ਟੇਟੇ ਨੇ ਕੀਤਾ। ਇਸਤੋਂ ਬਾਅਦ ਦੂਜਾ ਅਤੇ ਤੀਜਾ ਕੁਆਟਰ ਗੋਲ ਰਹਿਤ ਰਹਿਣ  ਤੋਂ ਬਾਅਦ ਚੌਥੇ ਕੁਆਟਰ ‘ਚ ਨਿਊਜੀਲੈਂਡ ਨੇ ਇੱਕ ਵਾਰ ਫਿਰ ਤੋਂ ਗੋਲ ਮਾਰ ਕੇ 2-1 ਦਾ ਵਾਧਾ ਬਣਾ ਲਿਆ। ਹੁਲ ਨੇ ਇੱਥੇ ਵੀ ਨਿਊਜੀਲੈਂਡ ਲਈ ਗੋਲ ਕੀਤਾ, ਜੋਕਿ ਮੈਚ ਵਿੱਚ ਉਨ੍ਹਾਂ ਦਾ ਦੂਜਾ ਗੋਲ ਸੀ।

Team IndiaTeam India

ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ਵਿੱਚ ਸ਼ਨੀਵਾਰ ਨੂੰ ਨਿਊਜੀਲੈਂਡ ਡਿਵੈਲਪਮੈਂਟ ਸਕਾਡ ਨੂੰ 4-0 ਨਾਲ ਹਰਾਇਆ ਸੀ। ਭਾਰਤੀ ਮਹਿਲਾ ਹਾਕੀ ਟੀਮ 29 ਜਨਵਰੀ ਨੂੰ ਨਿਊਜੀਲੈਂਡ ਟੀਮ  ਦੇ ਖਿਲਾਫ ਮੁਕਾਬਲੇ ‘ਚ ਉਤਰੇਗੀ। ਇਸ ਤੋਂ ਬਾਅਦ ਉਹ ਚਾਰ ਫਰਵਰੀ ਨੂੰ ਬ੍ਰੀਟੇਨ ਨਾਲ ਅਤੇ ਫਿਰ ਅਗਲੇ ਦਿਨ ਮੇਜਬਾਨ ਨਿਊਜੀਲੈਂਡ ਨਾਲ ਭਿੜੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement