ਹਰਮਨਪ੍ਰੀਤ ਦੀ ਹੈਟਰਿਕ ਨਾਲ ਭਾਰਤ ਨੇ ਦੱਖਣੀ ਕੋਰੀਆ ਨੂੰ ਹਰਾਇਆ
Published : Oct 25, 2018, 4:41 pm IST
Updated : Oct 25, 2018, 4:41 pm IST
SHARE ARTICLE
India defeated South Korea by Harmanpreet's hat-trick
India defeated South Korea by Harmanpreet's hat-trick

ਹਰਮਨਪ੍ਰੀਤ ਨੇ ਬੁੱਧਵਾਰ ਲੇਟ ਰਾਤ ਹੋਏ ਮੁਕਾਬਲੇ ਵਿਚ ਭਾਰਤ ਲਈ ਪੰਜਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ 47ਵੇਂ ਅਤੇ 59ਵੇਂ ਮਿੰਟ ਵਿਚ...

ਮਸਕੈਟ (ਭਾਸ਼ਾ) : ਹਰਮਨਪ੍ਰੀਤ ਸਿੰਘ ਦੀ ਹੈਟਰਿਕ ਦੀ ਮਦਦ ਨਾਲ ਭਾਰਤ ਨੇ ਦੱਖਣੀ ਕੋਰੀਆ ਨੂੰ 4 - 1 ਨਾਲ ਹਰਾਇਆ। ਇਸ ਦੇ ਨਾਲ ਹੀ ਉਸ ਨੇ ਏਸ਼ੀਆਈ ਚੈਂਪੀਅੰਸ ਟਰਾਫ਼ੀ ਦੇ ਰਾਉਂਡ ਰਾਬਿਨ ਦੌਰ ਵਿਚ ਅਪਣੀ ਬੇਮਿਸਾਲ ਮੁਹਿੰਮ ਬਰਕਰਾਰ ਰੱਖੀ। ਹਰਮਨਪ੍ਰੀਤ ਨੇ ਬੁੱਧਵਾਰ ਲੇਟ ਰਾਤ ਹੋਏ ਮੁਕਾਬਲੇ ਵਿਚ ਭਾਰਤ ਲਈ ਪੰਜਵੇਂ ਮਿੰਟ ਵਿਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ 47ਵੇਂ ਅਤੇ 59ਵੇਂ ਮਿੰਟ ਵਿਚ ਦੋ ਹੋਰ ਗੋਲ ਕਰਕੇ ਭਾਰਤ ਨੂੰ ਮਜ਼ਬੂਤ ਸਥਿਤੀ ਤੇ ਲਿਆਂਦਾ।

Harmanpreet SinghHarmanpreet Singhਉਨ੍ਹਾਂ ਨੇ ਟੂਰਨਾਮੈਂਟ ਦੀ ਤੀਜੀ ਹੈਟਰਿਕ ਲਗਾਈ। ਇਸ ਤੋਂ ਪਹਿਲਾਂ ਭਾਰਤ ਦੇ ਦਿਲਪ੍ਰੀਤ ਸਿੰਘ ਅਤੇ ਪਾਕਿਸਤਾਨ ਦੇ ਅਲੀਮ ਬਿਲਾਲ ਨੇ ਟੂਰਨਾਮੈਂਟ ਵਿਚ ਹੈਟਰਿਕ ਲਗਾਈ ਹੈ। ਭਾਰਤ ਲਈ ਗੁਰਜੰਟ ਸਿੰਘ ਨੇ ਵੀ 10ਵੇਂ ਮਿੰਟ ਵਿਚ ਗੋਲ ਦਾਗਿਆ। ਦੱਖਣੀ-ਕੋਰੀਆ ਲਈ ਲੀ ਸਿਉਨਜਿਲ ਨੇ 20ਵੇਂ ਮਿੰਟ ਵਿਚ ਫੀਲਡ ਗੋਲ ਕੀਤਾ। ਭਾਰਤ ਦੇ ਪੰਜ ਮੈਚਾਂ ਵਿਚ 13 ਅੰਕ ਰਹੇ ਅਤੇ ਗੋਲ ਅੰਤਰ 25 ਦਾ ਰਿਹਾ।

India defeated South KoreaIndia defeated South Korea ​ਮਲੇਸ਼ਿਆ ਚਾਰ ਮੈਚਾਂ ਵਿਚ ਦਸ ਅੰਕ ਲੈ ਕੇ ਦੂਜੇ ਅਤੇ ਪਾਕਿਸਤਾਨ ਤੀਸਰੇ ਸਥਾਨ ‘ਤੇ ਰਿਹਾ। ਜਾਪਾਨ ਦੇ ਚਾਰ ਮੈਚਾਂ ਵਿਚ ਚਾਰ ਅੰਕ ਰਹੇ। ਭਾਰਤ, ਮਲੇਸ਼ੀਆ, ਪਾਕਿਸਤਾਨ ਅਤੇ ਜਾਪਾਨ ਪਹਿਲਾਂ ਹੀ ਸੈਮੀਫਾਈਨਲ ਵਿਚ ਪਹੁੰਚ ਚੁੱਕੇ ਹਨ ਪਰ ਅੰਕ ਸੂਚੀ ਦਾ ਨਿਰਧਾਰਣ ਵੀਰਵਾਰ ਨੂੰ ਮਲੇਸ਼ੀਆ, ਪਾਕਿਸਤਾਨ ਅਤੇ ਜਾਪਾਨ ਦੇ ਆਖਰੀ ਮੈਚ ਤੋਂ ਬਾਅਦ ਹੋਵੇਗਾ।

Location: Oman, Masqat, Masqat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement