ਇੰਗਲੈਂਡ ਨੇ ਪਨਾਮਾ ਨੂੰ 6-1 ਨਾਲ ਹਰਾਇਆ
Published : Jun 25, 2018, 2:23 pm IST
Updated : Jun 25, 2018, 2:23 pm IST
SHARE ARTICLE
England beat Panama
England beat Panama

ਰੂਸ 'ਚ ਖੇਡੇ ਜਾ ਰਹੇ 21ਵੇਂ ਫ਼ੀਫ਼ਾ ਵਿਸ਼ਵ ਕੱਪ 'ਚ ਅੱਜ ਗਰੁਪ-ਜੀ ਦੇ ਮੁਕਾਬਲੇ 'ਚ ਇੰਗਲੈਂਡ ਨੇ ਪਨਾਮਾ ਨੂੰ ਵੱਡੇ ਫ਼ਾਸਲੇ ਨਾਲ ਹਰਾਇਆ। ਇੰਗਲਿਸ਼ ਖਿਡਾਰੀਆਂ...

ਨਿਝਨੀ ਨੋਵਗੋਗ੍ਰਾਡ, ਰੂਸ 'ਚ ਖੇਡੇ ਜਾ ਰਹੇ 21ਵੇਂ ਫ਼ੀਫ਼ਾ ਵਿਸ਼ਵ ਕੱਪ 'ਚ ਅੱਜ ਗਰੁਪ-ਜੀ ਦੇ ਮੁਕਾਬਲੇ 'ਚ ਇੰਗਲੈਂਡ ਨੇ ਪਨਾਮਾ ਨੂੰ ਵੱਡੇ ਫ਼ਾਸਲੇ ਨਾਲ ਹਰਾਇਆ। ਇੰਗਲਿਸ਼ ਖਿਡਾਰੀਆਂ ਨੇ ਇਕ ਸਮੇਂ ਇਕ ਤੋਂ ਬਾਅਦ ਇਕ ਗੋਲ ਦਾਗਦਿਆਂ ਇਸ ਟੀਮ ਵਿਰੁਧ 6-0 ਦਾ ਵਾਧਾ ਦਰਜ ਕਰ ਲਿਆ ਸੀ। ਇਸ 'ਚ ਤਿੰਨ ਗੋਲ ਐਚ ਕੇਲ ਨੇ ਕੀਤੇ। 

ਪਹਿਲਾ ਗੋਲ ਖੇਡ ਦੇ ਅੱਠਵੇਂ ਮਿੰਟ 'ਚ ਜਾਨ ਸਟੋਨਸ ਅਤੇ ਦੂਜਾ ਗੋਲ 22ਵੇਂ ਮਿੰਟ 'ਚ ਪੈਨਲਟੀ ਕਿੱਕ ਰਾਹੀਂ ਐਚ ਕੇਨ ਨੇ ਕੀਤਾ। ਇਸ ਤੋਂ ਇਲਾਵਾ ਇੰਗਲੈਂਡ ਲਈ ਤੀਜਾ ਗੋਲ ਖੇਡ ਦੇ 36ਵੇਂ ਮਿੰਟ 'ਚ ਜੇ ਲਿੰਗਾਈ, ਚੌਥਾ ਅਤੇ ਅਪਣਾ ਦੂਜਾ ਗੋਲ ਜੇ ਸਟੋਨਸ ਨੇ 40ਵੇਂ ਮਿੰਟ 'ਚ, ਜਦੋਂ ਕਿ ਪੰਜਵਾਂ ਅਤੇ ਛੇਵਾਂ ਗੋਲ ਐਚ ਕੇਨ ਨੇ ਹੀ ਖੇਡ ਦੇ 45ਵੇਂ ਅਤੇ 62ਵੇਂ ਮਿੰਟ 'ਚ ਕੀਤਾ। 

ਉਥੇ ਹੀ ਪਨਾਮਾ ਨੇ ਵੀ ਕਿਸੇ ਤਰ੍ਹਾ ਖਾਤਾ ਖੋਲ੍ਹਦਿਆ ਇੰਗਲੈਂਡ 'ਤੇ ਪਹਿਲਾ ਗੋਲ ਕਰ ਦਿਤਾ। ਇਹ ਗੋਲ ਐਫ਼. ਬੈਲੋਯ ਨੇ ਖੇਡ ਦੇ 78ਵੇਂ ਮਿੰਟ 'ਚ ਕੀਤਾ। ਪਿਛਲੇ 12 ਸਾਲ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇੰਗਲੈਂਡ ਨੇ ਜਿੱਤ ਨਾਲ ਵਿਸ਼ਵ ਕੱਪ ਟੂਰਨਾਮੈਂਟ ਦਾ ਆਗ਼ਾਜ ਕੀਤਾ। ਟੀਮ ਦੇ ਕਪਤਾਨ ਹੈਰੀ ਕੇਨ ਚੰਗੀ ਲੈਅ 'ਚ ਚੱਲ ਰਹੇ ਹਨ। ਉਨ੍ਹਾਂ ਦੇ ਦੋ ਗੋਲਾਂ ਦੇ ਦਮ 'ਤੇ ਟੀਮ ਨੇ ਟਿਉਨੇਸ਼ੀਆ ਵਿਰੁਧ ਜਿੱਤ ਹਾਸਲ ਕੀਤੀ ਸੀ।

ਹਾਲਾਂ ਕਿ ਇਸ ਮੈਚ 'ਚ ਵੀ ਟੀਮ ਨੂੰ ਸੰਘਰਸ਼ ਕਰਦਿਆਂ ਦੇਖਿਆ ਗਿਆ ਸੀ। ਅਪਣੇ ਆਖ਼ਰੀ-16 ਦੌਰ 'ਚ ਪਹੁੰਚਣ ਦੇ ਟੀਚੇ ਸਬੰਧੀ ਉਤਰ ਰਹੀ ਇੰਗਲੈਂਡ ਦੀ ਟੀਮ ਦੇ ਕੋਚ ਗਾਰੇਥ ਆਊਥਗੇਟ ਨੇ ਖਿਡਾਰੀਆਂ ਨੂੰ ਅਗਲੇ ਮੈਚ 'ਚ ਮਿਲਣ ਵਾਲੀ ਚੁਨੌਤੀ ਲਈ ਚੇਤਾਇਆ ਅਤੇ ਟੀਮ ਦੇ ਖਿਡਾਰਆਂ ਤੋਂ ਇਸ ਮੈਚ ਵਾਂਗ ਹੀ ਅਗਲੇ ਮੈਚ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ। ਇੰਗਲੈਂਡ ਨੇ ਇਸ ਜਿੱਤ ਨਾਲ ਵਿਸ਼ਵ ਕੱਪ 'ਚ ਅਪਣੀ ਸੱਭ ਤੋਂ ਵੱਡੀ ਜਿੱਤ 3-0 ਦੇ ਰੀਕਾਰਡ ਨੂੰ ਵੀ ਤੋੜ ਦਿਤਾ ਹੈ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement