ਹਰਿਆਣਾ ਵਿਚ ਖੋਲ੍ਹੀਆਂ ਜਾਣਗੀਆਂ 31 ਰਿਹਾਇਸ਼ੀ ਖੇਡ ਅਕੈਡਮੀਆਂ, 31 ਮਾਰਚ ਤੋਂ ਟਰਾਇਲ ਸ਼ੁਰੂ
Published : Mar 25, 2023, 10:10 am IST
Updated : Mar 25, 2023, 10:10 am IST
SHARE ARTICLE
Image: For representation purpose only
Image: For representation purpose only

ਸਰਕਾਰ ਖਿਡਾਰੀਆਂ ਨੂੰ ਕੋਚ ਮੁਹੱਈਆ ਕਰਵਾਏਗੀ

 

ਚੰਡੀਗੜ੍ਹ: ਸੂਬੇ ਭਰ ਵਿਚ 31 ਰਿਹਾਇਸ਼ੀ ਖੇਡ ਅਕੈਡਮੀਆਂ ਖੋਲ੍ਹੀਆਂ ਜਾਣਗੀਆਂ। ਕਰਨਾਲ ਅਤੇ ਅੰਬਾਲਾ ਵਿਚ ਵੱਧ ਤੋਂ ਵੱਧ ਤਿੰਨ-ਤਿੰਨ ਅਕੈਡਮੀਆਂ ਹੋਣਗੀਆਂ। ਸਰਕਾਰ ਖਿਡਾਰੀਆਂ ਨੂੰ ਕੋਚ ਮੁਹੱਈਆ ਕਰਵਾਏਗੀ। ਪਹਿਲਾਂ ਤੋਂ ਚੱਲ ਰਹੀਆਂ ਡੇ ਬੋਰਡਿੰਗ ਅਕੈਡਮੀਆਂ ਵੀ ਰਿਹਾਇਸ਼ੀ ਅਕੈਡਮੀਆਂ ਵਿਚ ਤਬਦੀਲ ਹੋ ਗਈਆਂ ਹਨ।

ਖੇਡ ਨਿਰਦੇਸ਼ਕ ਪੰਕਜ ਨੈਨ ਨੇ ਦੱਸਿਆ ਕਿ ਪੰਚਕੂਲਾ ਵਿਚ ਤਿੰਨ ਖੇਡਾਂ ਲਈ ਇਕ ਸਟੇਟ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕੀਤਾ ਜਾਵੇਗਾ। ਇਹਨਾਂ ਵਿਚ ਪ੍ਰਾਈਵੇਟ ਕੋਚ, ਫਿਜ਼ੀਓਥੈਰੇਪਿਸਟ, ਡਾਕਟਰ ਆਦਿ ਸ਼ਾਮਲ ਹੋਣਗੇ। ਹਰ ਪਿੰਡ ਅਤੇ ਬਲਾਕ ਪੱਧਰ ’ਤੇ ਨਰਸਰੀਆਂ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾਂ ਰਾਹੀਂ ਖਿਡਾਰੀਆਂ ਨੂੰ ਅਕੈਡਮੀ ਵਿਚ ਲਿਜਾਇਆ ਜਾਵੇਗਾ।

31 ਮਾਰਚ ਤੋਂ ਅਕੈਡਮੀ ਵਿਚ ਦਾਖ਼ਲੇ ਲਈ ਟਰਾਇਲ ਹੋਣਗੇ। ਹਾਕੀ ਲਈ 31 ਨੂੰ ਸ਼ਾਹਬਾਦ ਵਿਚ। ਭੂਨਾ 'ਚ ਫੁੱਟਬਾਲ, ਭਿਵਾਨੀ 'ਚ ਮੁੱਕੇਬਾਜ਼ੀ, ਅੰਬਾਲਾ 'ਚ ਤੈਰਾਕੀ, ਰੋਹਤਕ 'ਚ ਕੁਸ਼ਤੀ, ਗੁਰੂਗ੍ਰਾਮ 'ਚ ਵਾਲੀਬਾਲ, ਕਰਨਾਲ 'ਚ ਫੇਸਟਿੰਗ, ਜਦਕਿ ਪੰਚਕੂਲਾ 'ਚ ਤਾਈਕਵਾਂਡੋ ਅਤੇ ਟੀਟੀ, ਫਰੀਦਾਬਾਦ 'ਚ ਤੀਰਅੰਦਾਜ਼ੀ, ਝੱਜਰ 'ਚ ਜੂਡੋ, ਦਾਦਰੀ 'ਚ ਹੈਂਡਬਾਲ ਅਤੇ ਅੰਬਾਲਾ 'ਚ ਅਪ੍ਰੈਲ 1 ਨੂੰ ਟਰਾਇਲ ਹੋਣਗੇ। ਅਥਲੈਟਿਕਸ ਦੇ ਟਰਾਇਲ 3 ਅਪ੍ਰੈਲ ਨੂੰ ਜੀਂਦ 'ਚ ਅਤੇ 6 ਅਪ੍ਰੈਲ ਨੂੰ ਯਮੁਨਾਨਗਰ 'ਚ ਵੇਟਲਿਫਟਿੰਗ ਦੇ ਟਰਾਇਲ ਹੋਣਗੇ।

Tags: haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement