ਬੋਲਟ ਦੀ ਨਹੀਂ ਹੋਈ ਗੋਲਡਨ ਵਿਦਾਈ, ਆਖਰੀ ਰੇਸ 'ਚ ਟ੍ਰੈਕ 'ਤੇ ਡਿੱਗ ਕੇ ਹੋਏ ਬਾਹਰ
Published : Aug 13, 2017, 8:27 am IST
Updated : Mar 25, 2018, 4:14 pm IST
SHARE ARTICLE
Usain Bolt
Usain Bolt

ਟ੍ਰੈਕ 'ਤੇ ਰਾਜ ਕਰਨ ਵਾਲੇ ਐਥਲੀਟ ਉਸੈਨ ਬੋਲਟ ਇੱਕ ਵਾਰ ਫਿਰ ਪਿੱਛੇ ਰਹਿ ਗਏ। ਉਨ੍ਹਾਂ ਦਾ ਗੋਲਡਨ ਵਿਦਾਈ ਦਾ ਸੁਫ਼ਨਾ ਧਰਿਆ ਧਰਾਇਆ ਰਹਿ ਗਿਆ। 30 ਦੇ ਬੋਲਟ ਵਰਲਡ..

ਟ੍ਰੈਕ 'ਤੇ ਰਾਜ ਕਰਨ ਵਾਲੇ ਐਥਲੀਟ ਉਸੈਨ ਬੋਲਟ ਇੱਕ ਵਾਰ ਫਿਰ ਪਿੱਛੇ ਰਹਿ ਗਏ। ਉਨ੍ਹਾਂ ਦਾ ਗੋਲਡਨ ਵਿਦਾਈ ਦਾ ਸੁਫ਼ਨਾ ਧਰਿਆ ਧਰਾਇਆ ਰਹਿ ਗਿਆ। 30 ਦੇ ਬੋਲਟ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਦੀ 4X100 ਮੀਟਰ ਰਿਲੇਅ ਰੇਸ ਪੂਰੀ ਨਹੀਂ ਕਰ ਸਕੇ। ਕਿਉਂਕਿ ਉਹ ਜ਼ਖ਼ਮੀ ਹੋ ਕੇ ਰੇਸ ਤੋਂ ਬਾਹਰ ਹੋ ਗਏ। ਇਸ ਤੋਂ ਪਹਿਲਾਂ ਐਥਲੈਟਿਕਸ ਚੈਂਪੀਅਨਸ਼ਿਪ 'ਚ ਐਤਵਾਰ ਨੂੰ ਬੋਲਟ ਅਸਫ਼ਲ ਰਹੇ ਸਨ। 

ਕਰੀਅਰ ਦੀ ਉਸ ਆਖਰੀ 100 ਮੀਟਰ ਫਰਰਾਤਾ ਰੇਸ 'ਚ ਉਨ੍ਹਾਂ ਨੂੰ ਤੀਸਰੇ ਸਥਾਨ 'ਤੇ ਰਹਿਣਾ ਪਿਆ ਸੀ। ਅਮਰੀਕੀ ਐਥਲੀਟ ਜਸਟਿਨ ਗੈਟਲਿਨ ਉਹ ਬਾਜੀ ਜਿੱਤ ਗਏ ਸਨ ਅਤੇ ਗੋਲਡ ਮੈਡਲ ਦੇ ਹੱਕਦਾਰ ਬਣੇ ਸਨ। ਉਸਦੇ ਬਾਅਦ ਬੋਲਟ ਦੇ ਫੈਂਨਸ ਉਨ੍ਹਾਂ ਦੇ ਕਰੀਅਰ ਦੀ ਆਖਰੀ ਚਾਰ ਗੁਣਾ ਸੌ ਮੀਟਰ ਰੇਸ 'ਚ ਸੋਨੇ ਦੇ ਮੈਡਲ ਦੀ ਆਸ ਲਗਾਈ ਬੈਠੇ ਸਨ। 

11 ਵਰਲਡ ਅਤੇ 8 ਵਾਰ ਦੇ ਓਲੰਪਿਕ ਗੋਲਡ ਮੈਡਲ ਜੇਤੂ ਬੋਲਟ ਜਮੈਕਾ ਦੀ 4X100 ਮੀਟਰ ਰੇਸ 'ਚ ਆਪਣੀ ਟੀਮ ਦੇ ਨਾਲ ਆਖਰੀ ਲੈਪ 'ਚ ਰੇਸ ਲਈ ਤਿਆਰ ਸਨ। ਜਮੈਕਾ ਦੇ ਤਿੰਨ ਰਨਰਸ ਨੇ ਆਪਣਾ ਕੰਮ 300 ਮੀਟਰ ਤੱਕ ਪੂਰਾ ਕਰ ਦਿੱਤਾ ਸੀ, ਪਰ ਅੰਤਿਮ ਦੌਰ 'ਚ ਬੋਲਟ ਜ਼ਖਮੀ ਹੋ ਕੇ ਮੈਦਾਨ 'ਤੇ ਡਿੱਗ ਪਏ ਅਤੇ ਰੇਸ ਪੂਰੀ ਨਾ ਕਰ ਸਕੇ। ਇਸ ਰੇਸ ਦਾ ਗੋਲਡ ਮੈਡਲ ਬ੍ਰਿਟੇਨ ਦੇ ਨਾਂ ਰਿਹਾ। ਸਿਲਵਰ ਮੈਡਲ ਅਮਰੀਕਾ ਅਤੇ ਬਰਾਊਂਜ ਜਪਾਨ ਦੇ ਹਿੱਸੇ 'ਚ ਆਇਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement