ਦੋ ਭਾਰਤੀ ਸਾਇਕਲ ‘ਤੇ ਸਵਾਰ ਹੋ ਪਹੁੰਚੇ UAE, ਹੁਣ ਜਾਣਗੇ ਮੱਕਾ
Published : May 24, 2019, 1:23 pm IST
Updated : May 24, 2019, 1:23 pm IST
SHARE ARTICLE
 Mohammad Saleem Rizwan Ahmed
Mohammad Saleem Rizwan Ahmed

ਤਿੰਨ ਮਹੀਨੇ ਪਹਿਲਾਂ ਭਾਰਤ ਦੇ ਬੰਗਲੌਰ ਦੇ ਦੋ ਪੁਰਸ਼ਾਂ ਨੇ ਸਾਊਦੀ ਅਰਬ ਦੇ ਮੱਕਾ ਜਾਣ ਦਾ ਇਰਾਦਾ ਬਣਾਇਆ...

ਆਬੂ-ਧਾਬੀ: ਤਿੰਨ ਮਹੀਨੇ ਪਹਿਲਾਂ ਭਾਰਤ ਦੇ ਬੰਗਲੌਰ ਦੇ ਦੋ ਪੁਰਸ਼ਾਂ ਨੇ ਸਾਊਦੀ ਅਰਬ ਦੇ ਮੱਕਾ ਜਾਣ ਦਾ ਇਰਾਦਾ ਬਣਾਇਆ। ਦੋਹਾਂ ਨੇ ਸਾਇਕਲ ਜ਼ਰੀਏ 6 ਮਹੀਨੇ ਵਿਚ ਇਹ ਕੰਮ ਕਰਨ ਦੀ ਯੋਜਨਾ ਬਣਾਈ। ਦੋਵੇਂ ਭਾਰਤੀ 53 ਸਾਲਾ ਮੁਹੰਮਦ ਸਲੀਮ ਅਤੇ 42 ਸਾਲਾ ਰਿਜ਼ਵਾਨ ਅਹਿਮਦ ਖ਼ਾਨ ਯੂਏਈ ਵਿਚ ਮੱਕਾ ਦੀ ਯਾਤਰਾ ‘ਤੇ ਪਹੁੰਚੇ ਹਨ। ਦੋਹਾਂ ਨੇ ਯੂਏਈ ਪਹੁੰਚਣ ਲਈ ਤਿੰਨ ਦੇਸ਼ਾਂ ਵਿਚ 3800 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ। ਮਹੱਤਪੂਰਨ ਗੱਲ ਇਹ ਹੈ ਕਿ ਰਮਜ਼ਾਨ ਮਹੀਨਾ ਹੋਣ ਕਾਰਨ ਦੋਹਾਂ ਨੇ ਰੋਜ਼ਾ ਰੱਖਿਆ ਹੋਇਆ ਹੈ। ਇਸ ਦੇ ਬਾਵਜੂਦ ਦੋਹਾਂ ਨੇ ਇਹ ਯਾਤਰਾ ਜਾਰੀ ਰੱਖੀ। ਦੋਹਾਂ ਲਈ ਇਹ ਯਾਤਰਾ ਆਸਾਨ ਨਹੀਂ ਰਹੀ।

ਰੋਜ਼ਾ ਰੱਖਣ ਦੌਰਾਨ ਉਨ੍ਹਾਂ ਨੂੰ ਤੇਜ਼ ਧੁੱਪ ਵਿਚ ਚੱਲਣਾ ਪਿਆ। ਇਕ ਵਾਰ ਤਾਂ ਉਨ੍ਹਾਂ ਦੀਆਂ ਸਾਈਕਲਾਂ ਗੁੰਮ ਹੋ ਗਈਆਂ। ਸਲੀਮ ਨੇ ਦੱਸਿਆ ਕਿ ਸਾਡੀਆਂ ਸਾਇਕਲਾਂ ਬੰਡਾਰ ਅੱਬਾਸ ਤੋਂ ਯੂਏਈ ਲਈ ਕਿਸ਼ਤੀ ਸਵਾਰੀ ਦੌਰਾਨ ਗੁੰਮ ਹੋ ਗਈਆਂ। ਉਦੋਂ ਮੈਂ ਥੋੜ੍ਹਾ ਨਿਰਾਸ਼ ਸੀ ਕਿਉਂਕਿ ਇਹ ਰੋਜ਼ੇ ਦਾ ਪਹਿਲਾ ਦਿਨ ਸੀ ਅਤੇ ਗਰਮੀ ਬਹੁਤ ਜ਼ਿਆਦਾ ਸੀ। ਪਰ ਸ਼ਾਰਜਾਹ ਬੰਦਰਗਾਰ ਦੇ ਲੋਕਾਂ ਸਾਡੀਆਂ ਸਾਇਕਲਾਂ ਲੱਭਣ ਵਿਚ ਮੱਦਦ ਕੀਤੀ। ਸਲੀਮ ਨੇ ਅੱਗੇ ਦੱਸਿਆ ਕਿ ਯਾਤਰਾ ਦੌਰਾਨੀ ਉਹ ਕਾਫ਼ੀ ਦਿਆਲੂ ਅਤੇ ਉਦਾਰ ਲੋਕਾਂ ਮਿਲੇ।

ਉਸ ਨੇ ਦੱਸਿਆ ਕਿ ਯਾਤਰਾ ਦੌਰਾਨ ਉਨ੍ਹਾਂ ਨੇ ਵੱਖ-ਵੱਖ ਸੱਭਿਆਚਾਰਾਂ ਦਾ ਅਨੁਭਵ ਕੀਤਾ, ਵੱਖ-ਵੱਖ ਤਰ੍ਹਾਂ ਦਾ ਭੋਜਨ ਕੀਤਾ ਅਤੇ ਕਾਫ਼ੀ ਧਾਰਮਿਕ ਥਾਵਾਂ ‘ਤੇ ਪ੍ਰਾਰਥਨਾ ਕੀਤੀ। ਜਾਣਕਾਰੀ ਮੁਤਾਬਿਕ ਦੋਨਾਂ ਨੇ ਉਕਤ ਯਾਤਰਾ ਦੌਰਾਨ ਭਾਰਤ ਤੋਂ ਪਾਕਿਸਤਾਨ ਹੁੰਦੇ ਹੋਏ ਇਰਾਕ, ਈਰਾਨ ਅਤੇ ਕੁਵੈਤ ਦੇ ਰਸਤੇ ਸਾਊਦੀ ਅਰਬ ਵੱਲ ਜਾਣਾ ਸੀ ਪਰ ਉਨ੍ਹਾਂ ਨੂੰ ਵੀਜ਼ਾ ਸਬੰਧੀ ਪ੍ਰੇਸ਼ਾਨੀਆਂ ਦਾ ਸਹਾਮਣਾ ਕਰਨਾ ਪਿਆ।

ਜਿਸ ਤੋਂ ਬਾਅਦ ਦੋਨਾਂ ਨੇ ਅਪਣਾ ਯਾਤਰਾ ਮਾਰਗ ਬਦਲ ਦਿੱਤਾ। ਫਿਰ ਉਹ ਓਮਾਨ, ਈਰਾਨ ਅਤੇ ਯੂਏਈ ਵੱਲ ਨਿਕਲ ਗਏ। ਹੁਣ ਇਹ ਦੋਵੇਂ ਜੁਲਾਈ ਦੇ ਅਖੀਰ ਵਿਚ ਮੱਕਾ ਜਾਣਗੇ। ਜ਼ਿਕਰਯੋਗ ਹੈ ਕਿ ਭਾਰਤ ਤੋਂ ਖਾੜ ਦੇਸ਼ਾਂ ਦੀ ਸਾਇਕਲ ਯਾਤਰਾ ਕਾਫ਼ੀ ਮੁਸ਼ਕਿਲ ਹੈ। ਰਸਤੇ ਵਿਚ ਮੁਸ਼ਕਿਲ ਖੇਤਰ ਵੀ ਹਨ ਜਿੱਥੋਂ ਦੀ ਲੰਘਣਾ ਕਾਫ਼ੀ ਮੁਸ਼ਕਿਲ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement