ਸੱਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੀ ਝੂਲਨ ਗੋਸਵਾਮੀ ਦੇ ਸਨਮਾਨ 'ਚ ਡਾਕ ਟਿਕਟ ਜਾਰੀ
Published : Apr 24, 2018, 3:18 am IST
Updated : Apr 24, 2018, 3:18 am IST
SHARE ARTICLE
Jhulan Goswami
Jhulan Goswami

ਪੰਜ ਰੁਪਏ ਮੁੱਲ ਵਾਲੀ ਹੈ ਟਿਕ

ਭਾਰਤ 'ਚ ਮਹਿਲਾ ਕ੍ਰਿਕਟ ਦੀ ਅਹਿਮੀਅਤ ਵਧ ਰਹੀ ਹੈ। ਖ਼ਾਸਤੌਰ 'ਤੇ ਪਿਛਲੇ ਸਾਲ ਹੋਏ ਮਹਿਲਾ ਕ੍ਰਿਕਟ ਵਿਸ਼ਵ ਕੱਪ 'ਚ ਜਦੋਂ ਤੋਂ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਭਾਰਤ 'ਚ ਮਹਿਲਾ ਕ੍ਰਿਕਟ ਦੀ ਕਦਰ ਤੇਜੀ ਨਾਲ ਵਧੀ ਹੈ। ਹਾਲਾਂ ਕਿ ਇਸ ਵਿਸ਼ਵ ਕੱਪ 'ਚ ਭਾਰਤ ਫ਼ਾਈਨਲ 'ਚ ਇੰਗਲੈਂਡ ਤੋਂ ਹਾਰ ਗਈ ਸੀ ਪਰ ਮਹਿਲਾ ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੱਭ ਦਾ ਦਿਲ ਜਿੱਤ ਲਿਆ ਸੀ।ਭਾਰਤੀ ਮਹਿਲਾ ਕ੍ਰਿਕਟਰਾਂ ਦੀ ਵਧਦੀ ਅਹਿਮੀਅਤ ਦਾ ਸੰਕੇਤ ਉਦੋਂ ਮਿਲਿਆ, ਜਦੋਂ ਇਕ ਦਿਨਾ ਕ੍ਰਿਕਟ 'ਚ ਸੱਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੀ ਭਾਰਤੀ ਮਹਿਲਾ ਤੇਜ ਗੇਂਦਬਾਜ਼ ਝੂਲਨ ਗੋਸਵਾਮੀ ਦੇ ਸਨਮਾਨ 'ਚ ਡਾਕ ਟਿਕਟ ਜਾਰੀ ਕੀਤੀ ਗਈ।

Jhulan Goswami Jhulan Goswami

ਆਈ.ਸੀ.ਸੀ. ਕ੍ਰਿਕਟ ਦੀ ਵੈਬਸਾਈਟ ਮੁਤਾਬਕ ਕਲਕੱਤਾ ਸਪੋਰਟਸ ਜਰਨਲਿਸਟ ਕਲੱਬ 'ਚ ਕਰਵਾਏ ਗਏ ਇਕ ਸਨਮਾਨ ਸਮਾਗਮ 'ਚ ਝੂਲਨ ਦੇ ਨਾਮ ਦਾ ਟਿਕਟ ਜਾਰੀ ਕੀਤਾ ਗਿਆ। ਝੂਲਨ ਦੇ ਨਾਮ ਇਸ ਟਿਕ ਦੇ ਜਾਰੀ ਹੋਣ ਮੌਕੇ ਝੂਲਨ ਅਤੇ ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਵੀ ਮੌਜੂਦ ਸਨ। ਪੰਜ ਰੁਪਏ ਦੇ ਮੁਲ ਵਾਲੇ ਇਸ ਟਿਕਟ 'ਤੇ ਝੂਲਨ ਨਾਲ ਵਿਕਟੋਰੀਆ ਮੈਮੋਰੀਅਲ ਦੀ ਤਸਵੀਰ ਵੀ ਹੈ। ਇਹ ਡਾਕ ਟਿਕਟ ਝੂਲਨ ਦੀਆਂ ਉਪਲਬਧੀਆਂ ਦੇ ਸਨਮਾਨ 'ਚ ਜਾਰੀ ਕੀਤੀ ਗਈ ਹੈ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement