ਦੱਖਣੀ ਅਫ਼ਰੀਕਾ ਖਿਲਾਫ਼ ਆਖਰੀ ਮੈਚ ‘ਚ ਭਾਰਤੀ ਟੀਮ ਆਈ ਸੁਰਖੀਆਂ ‘ਚ
Published : Sep 23, 2019, 6:32 pm IST
Updated : Sep 23, 2019, 6:32 pm IST
SHARE ARTICLE
India with Sauth Africa
India with Sauth Africa

ਦੱਖਣੀ ਅਫਰੀਕਾ ਨੇ ਐਤਵਾਰ ਨੂੰ ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਟੀ-20 ਸੀਰੀਜ਼...

ਬੰਗਲੁਰੂ: ਦੱਖਣੀ ਅਫਰੀਕਾ ਨੇ ਐਤਵਾਰ ਨੂੰ ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਟੀ-20 ਸੀਰੀਜ਼ ਦੇ ਆਖਰੀ ਮੈਚ ‘ਚ ਭਾਰਤ ਨੂੰ ਹਰਾ ਦਿੱਤਾ। ਇਸ ਜਿੱਤ ਦੇ ਨਾਲ ਭਾਰਤ ਤੇ ਦੱਖਣੀ ਅਫਰੀਕਾ ‘ਚ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਬਰਾਬਰੀ ‘ਤੇ ਖ਼ਤਮ ਹੋਈ। ਕੱਲ੍ਹ ਦਾ ਮੈਚ ਕਈ ਕਾਰਨਾਂ ਕਰਕੇ ਸੁਰਖੀਆਂ ‘ਚ ਹੈ। ਇਸ ਮੈਚ ‘ਚ ਦੂਜੇ ਵਿਕਟ ‘ਤੇ ਸ਼ਿਖਰ ਧਵਨ ਆਉਟ ਹੋਏ ਤਾਂ ਚੌਥੇ ਨੰਬਰ ਦੇ ਬੱਲੇਬਾਜ਼ ਵਜੋਂ ਭਾਰਤੀ ਖਿਡਾਰੀ ਰਿਸ਼ਭ ਪੰਤ ਤੇ ਸ਼੍ਰੇਅਸ ਅਇਅਰ ਦੋਵੇਂ ਉੱਠ ਖੜ੍ਹੇ ਹੋਏ।

ਮੈਚ ਦੌਰਾਨ ਇਸ ਅਜੀਬੋ-ਗਰੀਬ ਸਥਿਤੀ ‘ਤੇ ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਆਪਸੀ ਗਲਤਫਹਿਮੀ ਕਰਕੇ ਦੋਵੇਂ ਖਿਡਾਰੀ ਮੈਦਾਨ ‘ਚ ਜਾਉਣ ਲੱਗੇ ਸੀ। ਕਾਂਨਫਰੰਸ ‘ਚ ਭਾਰਤੀ ਕਪਤਾਨ ਕੋਹਲੀ ਨੇ ਕਿਹਾ, ਬੱਲੇਬਾਜ਼ ਕੋਚ ਵਿਕਰਮੀ ਰਾਠੌੜ ਨੇ ਦੋਵਾਂ ਬੈਟਸਮੈਨ ਨਾਲ ਗੱਲ ਕੀਤੀ ਸੀ। ਕਿਹੜੇ ਹਾਲਾਤ ‘ਚ ਕੌਣ ਖਿਡਾਰੀ ਬੱਲੇਬਾਜ਼ੀ ਕਰਨ ਉੱਤਰੇਗਾ।

ਅਸੀਂ ਇਹ ਫੈਸਲਾ ਕਰ ਲਿਆ ਸੀ। ਚੰਗੀ ਗੱਲ ਹੈ ਕਿ ਦੋਵੇਂ ਖਿਡਾਰੀ ਚਾਰ ਨੰਬਰ ‘ਤੇ ਬੱਲੇਬਾਜ਼ੀ ਕਰਨਾ ਚਾਹੁੰਦੇ ਹਨ। ਕੱਲ੍ਹ ਦੇ ਮੈਚ ‘ਚ ਭਾਰਤੀ ਟੀਮ ਦਾ ਪ੍ਰਦਰਸ਼ਨ ਠੀਕ ਨਹੀਂ ਸੀ ਤੇ ਪੂਰੀ ਟੀਮ ਸਿਰਫ 134 ਦੌੜਾਂ ‘ਤੇ ਹੀ ਸਿਮਟ ਗਈ। ਧਵਨ ਨੇ ਸਭ ਤੋਂ ਜ਼ਿਆਦਾ 36 ਦੌੜਾਂ ਬਣਾਈਆਂ। ਜਦਕਿ ਕੋਹਲੀ ਤੇ ਰੋਹਿਤ ਨੇ 9 ਦੌੜਾਂ ਤੇ ਸ਼੍ਰੇਅਸ ਅਇਅਰ ਨੇ ਸਿਰਫ 5 ਦੌੜਾਂ ਹੀ ਬਣਾਈਆਂ। ਉਧਰ ਦੂਜੇ ਪਾਸੇ ਵਿਰੋਧੀ ਟੀਮ ਸਾਉਥ ਅਫਰੀਕਾ ਦੇ ਕਪਤਾਨ ਨੇ 79 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement