ਯੂਕੀ ਭਾਂਬਰੀ ਨੇ ਮਿਆਮੀ ਮਾਸਟਰਸ ਦੇ ਦੂਜੇ ਦੌਰ 'ਚ ਕੀਤਾ ਪ੍ਰਵੇਸ
Published : Mar 23, 2018, 8:02 pm IST
Updated : Mar 23, 2018, 8:02 pm IST
SHARE ARTICLE
Yuki Bhambri
Yuki Bhambri

ਯੂਕੀ ਭਾਂਬਰੀ ਨੇ ਅਪਣਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਜਾਰੀ ਰਖਦੇ ਹੋਏ ਅੱਜ ਇਥੇ ਬੋਸਨੀਆ ਦੇ ਮਿਰਜ਼ਾ ਬਾਸਿਕ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਮਿਆਮੀ ਟੈਨਿਸ ਟੂਰਨਾਮੈਂਟ ਦੇ...

ਮਿਆਮੀ : ਯੂਕੀ ਭਾਂਬਰੀ ਨੇ ਅਪਣਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਜਾਰੀ ਰਖਦੇ ਹੋਏ ਅੱਜ ਇਥੇ ਬੋਸਨੀਆ ਦੇ ਮਿਰਜ਼ਾ ਬਾਸਿਕ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਮਿਆਮੀ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ। ਯੂਕੀ ਨੇ ਕ੍ਰੇਂਡਨ ਪਾਰਕ ਟੈਨਿਸ ਸੈਂਟਰ 'ਚ ਬਾਸਿਕ ਨੂੰ 7-5, 6-3 ਨਾਲ ਹਰਾਇਆ। ਇਹ 25 ਸਾਲਾ ਭਾਰਤੀ ਖਿਡਾਰੀ ਅਤੇ ਵਿਸ਼ਵ 'ਚ 75ਵੇਂ ਨੰਬਰ ਦੇ ਬਾਸਿਕ ਵਿਚਾਲੇ ਦੂਜਾ ਮੁਕਾਬਲਾ ਸੀ। ਇਨ੍ਹਾਂ ਦੋਹਾਂ ਵਿਚਾਲੇ 2016 ਦੇ ਮੁਕਾਬਲੇ 'ਚ ਬਾਸਿਕ ਨੇ ਜਿੱਤ ਦਰਜ ਕੀਤੀ ਸੀ।

Yuki BhambriYuki Bhambri

ਭਾਰਤੀ ਡੇਵਿਸ ਕੱਪ ਖਿਡਾਰੀ ਦਾ ਸਾਹਮਣਾ ਦੂਜੇ ਦੌਰ 'ਚ ਵਿਸ਼ਵ 'ਚ 11ਵੇਂ ਨੰਬਰ ਦੇ ਅਠਵਾਂ ਦਰਜਾ ਪ੍ਰਾਪਤ ਅਮਰੀਕੀ ਜੈਕ ਸਾਕ ਨਾਲ ਹੋਵੇਗਾ। ਇਨ੍ਹਾਂ ਦੋਹਾਂ ਵਿਚਾਲੇ ਇਹ ਪਹਿਲਾ ਮੁਕਾਬਲਾ ਹੋਵੇਗਾ। ਵਿਸ਼ਵ ਕੱਪ 'ਚ 107ਵੀਂ ਰੈਂਕਿੰਗ ਦੇ ਯੂਕੀ ਨੇ ਕੁਆਲੀਫਾਇੰਗ ਦੇ ਦੂਜੇ ਦੌਰ 'ਚ ਸਵੀਡਨ ਦੇ ਇਲੀਆਸ ਯਮਰ ਨੂੰ 7-5, 6-2 ਨਾਲ ਹਰਾ ਕੇ ਇਸ ਏ.ਟੀ.ਪੀ. 1000 ਸੀਰੀਜ਼ ਦੇ ਮੁੱਖ ਡਰਾਅ 'ਚ ਜਗ੍ਹਾ ਬਣਾਈ ਸੀ। ਯੂਕੀ ਨੇ ਹਾਲ 'ਚ ਚੋਟੀ ਦੇ ਖਿਡਾਰੀਆਂ ਦੇ ਵਿਰੁਧ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਇੰਡੀਅਨ ਵੇਲਸ ਮਾਸਟਰਸ ਦੇ ਦੂਜੇ ਦੌਰ 'ਚ ਵਿਸ਼ਵ ਦੇ 12ਵੇਂ ਨੰਬਰ ਦੇ ਖਿਡਾਰੀ ਲੁਕਾਸ ਪੋਊਲੀ ਨੂੰ ਹਰਾਇਆ ਸੀ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement