UN resolution : ਭਾਰਤ ਨੇ ਖੇਡਾਂ ਰਾਹੀਂ ਸ਼ਾਂਤੀਪੂਰਨ ਵਿਸ਼ਵ ਬਣਾਉਣ ਦੇ ਮਤੇ ’ਤੇ ਸੰਯੁਕਤ ਰਾਸ਼ਟਰ ’ਚ ਹੋਈ ਵੋਟਿੰਗ ’ਚ ਹਿੱਸਾ ਨਹੀਂ ਲਿਆ
Published : Nov 22, 2023, 9:57 pm IST
Updated : Nov 22, 2023, 9:57 pm IST
SHARE ARTICLE
UN resolution
UN resolution

ਸੰਯੁਕਤ ਰਾਸ਼ਟਰ ਦੇ 193 ਮੈਂਬਰ ਦੇਸ਼ਾਂ ’ਚੋਂ 120 ਨੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਮਤੇ ’ਤੇ ਵੋਟ ਦਿਤੀ

UN resolution : ਭਾਰਤ ਨੇ ਖੇਡਾਂ ਜ਼ਰੀਏ ਸ਼ਾਂਤਮਈ ਅਤੇ ਬਿਹਤਰ ਦੁਨੀਆਂ ਦੇ ਨਿਰਮਾਣ, ਅਤਿਵਾਦ ਅਤੇ ਹਿੰਸਕ ਅਤਿਵਾਦੀ ਨੂੰ ਰੋਕਣ ਅਤੇ ਇਸ ਦਾ ਮੁਕਾਬਲਾ ਕਰਨ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ’ਚ ਖੇਡਾਂ ਦੀ ਭੂਮਿਕਾ ਨੂੰ ਮਨਜ਼ੂਰ ਕਰਨ ਬਾਰੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਇਕ ਮਤੇ ’ਤੇ ਵੋਟਿੰਗ ’ਚ ਹਿੱਸਾ ਨਹੀਂ ਲਿਆ।

193 ਮੈਂਬਰੀ ਸੰਯੁਕਤ ਰਾਸ਼ਟਰ ਮਹਾਸਭਾ ਨੇ ਮੰਗਲਵਾਰ ਨੂੰ ਫਰਾਂਸ ਵਲੋਂ ਪੇਸ਼ ਕੀਤੇ ਗਏ ‘ਖੇਡਾਂ ਅਤੇ ਓਲੰਪਿਕ ਜ਼ਰੀਏ ਸ਼ਾਂਤੀਪੂਰਨ ਅਤੇ ਬਿਹਤਰ ਸੰਸਾਰ ਦਾ ਨਿਰਮਾਣ’ ਦੇ ਖਰੜੇ ਦੇ ਮਤੇ ਨੂੰ ਅਪਣਾਇਆ।

ਮਤਾ ਰਵਾਇਤੀ ਤੌਰ ’ਤੇ ਸਰਬਸੰਮਤੀ ਨਾਲ ਪਾਸ ਕੀਤਾ ਜਾਂਦਾ ਹੈ, ਪਰ ਇਸ ਸਾਲ ਰੂਸ ਨੇ ਇਸ ਦੇ ਪਾਠ ’ਤੇ ਰੀਕਾਰਡ ਵੋਟ ਦੀ ਮੰਗ ਕੀਤੀ। ਸੰਯੁਕਤ ਰਾਸ਼ਟਰ ਦੇ 193 ਮੈਂਬਰ ਦੇਸ਼ਾਂ ’ਚੋਂ 120 ਨੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਮਤੇ ’ਤੇ ਵੋਟ ਦਿਤੀ। ਇਸ ਦੇ ਪੱਖ ’ਚ 118 ਵੋਟਾਂ ਪਈਆਂ, ਜਦਕਿ ਇਸ ਵਿਰੁਧ ਕੋਈ ਵੋਟ ਨਹੀਂ ਪਿਆ। ਰੂਸ ਅਤੇ ਸੀਰੀਆ ਗੈਰ-ਹਾਜ਼ਰ ਰਹੇ। ਭਾਰਤ ਉਨ੍ਹਾਂ 73 ਦੇਸ਼ਾਂ ’ਚ ਸ਼ਾਮਲ ਸੀ ਜੋ ਮਤੇ ’ਤੇ ਵੋਟਿੰਗ ਤੋਂ ਦੂਰ ਰਹੇ।

ਮਤੇ ’ਚ ਲੋਕਾਂ ਅਤੇ ਦੇਸ਼ਾਂ ਦਰਮਿਆਨ ਸਹਿਣਸ਼ੀਲਤਾ ਅਤੇ ਸਮਝ ਦਾ ਮਾਹੌਲ ਬਣਾਉਣ ’ਚ ਖੇਡ ਦੇ ਯੋਗਦਾਨ, ਅਤਿਵਾਦ ਅਤੇ ਹਿੰਸਕ ਕੱਟੜਵਾਦ ਨੂੰ ਰੋਕਣ ਅਤੇ ਇਸ ਦਾ ਮੁਕਾਬਲਾ ਕਰਨ ’ਚ ਇਸ ਦੀ ਭੂਮਿਕਾ ਅਤੇ ਹਿੰਸਾ ਅਤੇ ਅਤਿਵਾਦੀਆਂ ਦੀ ਭਰਤੀ ਵਿਰੁਧ ਇਸ ਦੇ ਯੋਗਦਾਨ ਨੂੰ ਮਾਨਤਾ ਦਿਤੀ ਗਈ।

(For more news apart from UN resolution, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement