ਗੰਭੀਰ ਦਾ ਕਪਤਾਨੀ ਛਡਣਾ ਹਿੰਮਤ ਵਾਲਾ ਫ਼ੈਸਲਾ: ਪੌਂਟਿੰਗ
Published : May 22, 2018, 5:10 am IST
Updated : May 22, 2018, 11:01 am IST
SHARE ARTICLE
Rickey Ponting
Rickey Ponting

ਦਿੱਲੀ ਡੇਅਰਡੇਵਿਲਸ ਨੇ ਅਪਣੇ ਆਖ਼ਰੀ ਲੀਗ ਮੈਚ 'ਚ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਮੁੰਬਈ ਇੰਡੀਅਨ ਨੂੰ 11 ਦੌੜਾਂ ਨਾਲ ਹਰਾਇਆ। ਇਸ ਹਾਰ ਨਾਲ ਇੰਡੀਅਨ ...

ਨਵੀਂ ਦਿੱਲੀ, 21 ਮਈ: ਦਿੱਲੀ ਡੇਅਰਡੇਵਿਲਸ ਨੇ ਅਪਣੇ ਆਖ਼ਰੀ ਲੀਗ ਮੈਚ 'ਚ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਮੁੰਬਈ ਇੰਡੀਅਨ ਨੂੰ 11 ਦੌੜਾਂ ਨਾਲ ਹਰਾਇਆ। ਇਸ ਹਾਰ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) 2018 ਦੇ ਪਲੇਆਫ਼ 'ਚ ਥਾਂ ਨਹੀਂ ਬਣਾ ਪਾਏ। ਲੀਗ ਦੇ ਵਿਚਕਾਰ ਹੀ ਗੰਭੀਰ ਦੇ ਕਪਤਾਨੀ ਛੱਡਣ ਤੋਂ ਬਾਅਦ ਟੀਮ ਦੇ ਪ੍ਰਦਰਸ਼ਨ ਦੇ ਪ੍ਰਭਾਵਤ ਹੋਣ ਬਾਰੇ ਪੋਂਟਿੰਗ ਨੇ ਕਿਹਾ ''ਗੋਤਮ ਦੇ ਕਪਤਾਨੀ ਛੱਡਣ ਨਾਲ ਮੈਨੂੰ ਨਹੀਂ ਲੱਗਦਾ ਕਿ ਟੀਮ ਦੇ ਪ੍ਰਦਰਸ਼ਨ 'ਤੇ ਕੋਈ ਨਾਕਰਾਤਮਕ ਪ੍ਰਭਾਵ ਪਿਆ। ਮੈਂ ਇਹ ਕਹਿ ਸਕਦਾ ਹਾਂ ਕਿ ਮੇਰੇ ਨਾਲ-ਨਾਲ ਕਈ ਖਿਡਾਰੀਆਂ ਨੂੰ ਹੈਰਾਨੀ ਹੋਈ। ਕਪਤਾਨੀ ਛੱਡਣਾ ਇਕ ਹਿੰਮਤ ਵਾਲਾ ਫ਼ੈਸਲਾ ਸੀ

Gautam GambhirGautam Gambhir

ਕਿਉਂ ਕਿ ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਉਨ੍ਹਾਂ ਨੇ ਜੋ ਕੀਤਾ ਹੈ ਉਹ ਟੀਮ ਦੀ ਭਲਾਈ ਸੋਚ ਕੇ ਕੀਤਾ ਹੈ। ਇਹ ਇਕ ਇਨਸਾਨ ਦੇ ਰੂਪ 'ਚ ਉਸ ਦੇ ਵਿਅਕਤੀਤਵ ਬਾਰੇ ਕਈ ਚੀਜ਼ਾਂ ਦਰਸਾਉਂਦਾ ਹੈ। ਸ਼੍ਰੇਅਸ ਦੇ ਕਪਤਾਨ ਬਣ ਕੇ ਟੀਮ ਨੂੰ ਸੰਭਾਲਣ ਦੀ ਗੱਲ 'ਤੇ ਪੋਂਟਿੰਗ ਨੇ ਕਿਹਾ ਕਿ ਸ਼੍ਰੇਅਸ ਲਈ ਇਹ ਕਾਫ਼ੀ ਜ਼ਿੰਮੇਦਾਰੀ ਦੀ ਗੱਲ ਰਹੀ ਕਿਉਂਕਿ ਇਹ ਨੌਜਵਾਨ ਖਿਡਾਰੀ ਹੋਣ ਵਜੋਂ ਉਨ੍ਹਾਂ 'ਤੇ ਕਾਫ਼ੀ ਦਬਾਅ ਸੀ ਅਤੇ ਉਨ੍ਹਾਂ ਨੇ ਅਪਣੇ ਕਰੀਅਰ 'ਚ ਇਸ ਤਰ੍ਹਾਂ ਦੀ ਜਿੰਮੇਵਾਰੀ ਜ਼ਿਆਦਾ ਤੌਰ ਤੋਂ ਨਹੀਂ ਸੰਭਾਲੀ। ਉਨ੍ਹਾਂ ਨੇ ਇਸ ਚੁਨੌਤੀ ਨੂੰ ਚੰਗੀ ਤਰ੍ਹਾਂ ਸੰਭਾਲਿਆ। ਉਨ੍ਹਾਂ ਦਾ ਕਰੀਅਰ ਬਹੁਤ ਲੰਬਾ ਹੈ, ਨਾ ਸਿਰਫ਼ ਆਈਪੀਐਲ 'ਚ ਸਗੋਂ ਭਾਰਤੀ ਕ੍ਰਿਕਟ ਟੀਮ 'ਚ ਵੀ।   (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement