ਜੀਸ਼ਾਨ ਨੇ ਈਸ਼ਾਨ ਕਿਸ਼ਨ ਨੂੰ ਆਊਟ ਕਰਕੇ ਮੈਦਾਨ ਤੋਂ ਬਾਹਰ ਜਾਣ ਦਾ ਕੀਤਾ ਇਸ਼ਾਰਾ 
Published : Mar 22, 2026, 12:55 pm IST
Updated : Mar 22, 2026, 12:55 pm IST
SHARE ARTICLE
Zeeshan signals to get Ishan Kishan out and leave the field.
Zeeshan signals to get Ishan Kishan out and leave the field.

4 ਗੇਂਦਾਂ ’ਚ 20 ਦੌੜਾਂ ਦੇਣ ਤੋਂ ਬਾਅਦ 5ਵੀਂ ਗੇਂਦ ’ਤੇ ਜੀਸ਼ਾਨ ਨੂੰ ਮਿਲੀ ਵਿਕਟ, ਈਸ਼ਾਨ ਹੱਸਦੇ ਹੋਏ ਮੈਦਾਨ ’ਚੋਂ ਚਲੇ ਗਏ ਬਾਹਰ

ਹੈਦਰਾਬਾਦ : ਆਈ.ਪੀ.ਐਲ. 2026 ਦੀ ਸ਼ੁਰੂਆਤ 28 ਮਾਰਚ ਨੂੰ ਰਾਇਲ ਚੈਲੰਜਰਜ਼ ਬੰਗਲੌਰ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਓਪਨਿੰਗ ਮੈਚ ਨਾਲ ਹੋਣ ਵਾਲੀ ਹੈ । ਇਸ ਤੋਂ ਪਹਿਲਾਂ ਲੰਘੇ ਸ਼ਨੀਵਾਰ 21 ਮਾਰਚ ਨੂੰ ਹੈਦਰਾਬਾਦ ਨੇ ਇੱਕ ਪ੍ਰੈਕਟਿਸ ਮੈਚ ਵੀ ਖੇਡਿਆ ਸੀ। ਇਸ ਮੈਚ ਵਿੱਚ ਗੇਂਦਬਾਜ਼ ਜੀਸ਼ਾਨ ਅੰਸਾਰੀ ਨੇ ਆਪਣੇ ਸਟੈਂਡ-ਇਨ ਕਪਤਾਨ ਈਸ਼ਾਨ ਕਿਸ਼ਨ ਨੂੰ ਆਊਟ ਕਰਕੇ ਉਂਗਲੀ ਉੱਠਾ ਕੇ ਉਨ੍ਹਾਂ ਨੂੰ ਬਾਹਰ ਜਾਣ ਦਾ ਇਸ਼ਾਰਾ ਕੀਤਾ ਜਦਕਿ ਈਸ਼ਾਨ ਕਿਸ਼ਨ ਹੱਸਦੇ ਹੋਏ ਬਾਹਰ ਚਲੇ ਗਏ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਦੂਜੀ ਪਾਰੀ ਦੇ 8ਵੇਂ ਓਵਰ ਵਿੱਚ ਜੀਸ਼ਾਨ ਅੰਸਾਰੀ ਗੇਂਦਬਾਜ਼ੀ ਕਰ ਰਹੇ ਸਨ। ਈਸ਼ਾਨ ਕਿਸ਼ਨ ਨੇ ਓਵਰ ਦੀਆਂ ਸ਼ੁਰੂਆਤੀ ਚਾਰ ਗੇਂਦਾਂ 'ਤੇ ਦੋ ਛੱਕੇ ਅਤੇ ਦੋ ਚੌਕੇ ਲਾ ਕੇ 20 ਰਨ ਬਣਾ ਲਏ । ਜਦਕਿ ਜੀਸ਼ਾਨ ਨੇ ਈਸ਼ਾਨ ਕਿਸ਼ਨ ਨੂੰ ਡੀਪ ਸਕੁਐਅਰ ਲੈੱਗ 'ਤੇ ਕੈਚ ਆਊਟ ਕਰਵਾ ਦਿੱਤਾ।
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement