ਸਿੰਧੂ ਤੇ ਸ਼੍ਰੀਕਾਂਤ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫ਼ਾਈਨਲ 'ਚ ਪੁੱਜੇ
Published : Sep 21, 2018, 1:35 pm IST
Updated : Sep 21, 2018, 1:35 pm IST
SHARE ARTICLE
P. V. Sindhu
P. V. Sindhu

ਭਾਰਤ ਦੀ ਪੀ. ਵੀ. ਸਿੰਧੂ ਤੇ ਸੱਤਵਾਂ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਨੇ ਵੀਰਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ.........

ਚਾਂਗਝਾਓ  : ਭਾਰਤ ਦੀ ਪੀ. ਵੀ. ਸਿੰਧੂ ਤੇ ਸੱਤਵਾਂ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਨੇ ਵੀਰਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਨੇ ਪ੍ਰੀ-ਕੁਆਰਟਰ ਫਾਈਨਲ ਵਿਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੂੰਗਫਨ ਨੂੰ ਇਕ ਘੰਟੇ 9 ਮਿੰਟ 21-23, 21-13, 21-18 ਨਾਲ ਹਰਾਇਆ। ਬੁਸਾਨਨ ਨੇ ਪਹਿਲਾ ਸੈੱਟ ਜਿਤਿਆ ਪਰ ਸਿੰਧੂ ਨੇ ਅਗਲੇ ਦੋ ਸੈੱਟ ਜਿੱਤ ਕੇ ਆਖਰੀ ਅੱਠ ਵਿਚ ਸਥਾਨ ਬਣਾ ਲਿਆ।

ਸ਼੍ਰੀਕਾਂਤ ਨੇ ਪ੍ਰੀ-ਕੁਆਰਟਰ ਫਾਈਨਲ ਵਿਚ ਥਾਈਲੈਂਡ ਦੇ ਸੁਪਨਯੂ ਅਵਿਹਿੰਗ ਸੇਨਨ ਨੂੰ ਇਕ ਘੰਟਾ ਤਿੰਨ ਮਿੰਟ ਵਿਚ 21-12, 15-21, 24-22 ਨਾਲ ਹਰਾ ਕੇ ਥਾਈਲੈਂਡ ਖਿਡਾਰੀ ਵਿਰੁਧ ਆਪਣਾ ਰਿਕਰਾਡ 3-0 ਕਰ ਲਿਆ। ਸ਼੍ਰੀਕਾਂਤ ਦੇ ਸਾਹਮਣੇ ਕੁਆਰਟਰ-ਫਾਈਨਲ ਵਿਚ ਜਾਪਾਨ ਦੇ ਕੇਂਤੋ ਮੋਮੋਤਾ ਦੀ ਚੁਣੌਤੀ ਹੋਵੇਗੀ, ਜਿਸ ਵਿਰੁੱਧ ਭਾਰਤੀ ਖਿਡਾਰੀ ਦਾ 3-7 ਦਾ ਰਿਕਰਾਡ ਹੈ। ਇਸ ਵਿਚਾਲੇ ਮਿਕਸਡ ਡਬਲਜ਼ ਵਿਚ ਸਾਤਿਵਕਸੈਰਾਜ ਰੈਂਕੀਰੈੱਡੀ ਤੇ ਅਸ਼ਵਿਨੀ ਪੋਨੱਪਾ ਨੂੰ ਪ੍ਰੀ-ਕੁਆਰਟਰ ਫਾਈਨਲ ਹਾਰ ਦਾ ਸਾਹਮਣਾ ਕਰਨਾ ਪਿਆ।  (ਏਜੰਸੀ)

Location: China, Jiangsu, Changzhou

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement