ICC World Cup 2023: ਕੀ ਹੋ ਸਕਦੇ ਨੇ ਵਿਸ਼ਵ ਕੱਪ 2023 ਵਿਚ ਭਾਰਤ ਦੀ ਹਾਰ ਦੇ ਅਹਿਮ ਕਾਰਨ! ਟੁੱਟਿਆ ਭਾਰਤ ਦਾ ਸੁਪਨਾ
Published : Nov 20, 2023, 11:34 am IST
Updated : Nov 20, 2023, 11:34 am IST
SHARE ARTICLE
ICC World Cup 2023: Top 5 factors of India's defeat in final
ICC World Cup 2023: Top 5 factors of India's defeat in final

ਫਾਈਨਲ 'ਚ ਭਾਰਤ ਦੀ ਹਾਰ ਦੇ 5 ਅਹਿਮ ਕਾਰਨ ਮੰਨੇ ਜਾ ਰਹੇ ਹਨ।

ICC World Cup 2023 Final, IND vs AUS: ਟੀਮ ਇੰਡੀਆ ਨੂੰ ਐਤਵਾਰ ਨੂੰ ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਆਸਟ੍ਰੇਲੀਆ ਤੋਂ 6 ਵਿਕਟਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਨੇ ਪੂਰੇ ਟੂਰਨਾਮੈਂਟ ਵਿਚ ਜਿਸ ਦਬਦਬੇ ਨਾਲ ਪ੍ਰਦਰਸ਼ਨ ਕੀਤਾ, ਉਹ ਖ਼ਿਤਾਬੀ ਮੈਚ ਵਿਚ ਕਾਇਮ ਨਹੀਂ ਰਹਿ ਸਕਿਆ।

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਆਸਟਰੇਲੀਆਈ ਬੱਲੇਬਾਜ਼ਾਂ ਨੇ 43 ਓਵਰਾਂ 'ਚ 4 ਵਿਕਟਾਂ ਗੁਆ ਕੇ 241 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਟ੍ਰੈਵਿਸ ਹੈੱਡ ਨੇ 120 ਗੇਂਦਾਂ 'ਤੇ 137 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਮਾਰਨਸ ਲੈਬੁਸ਼ਗਨ ਨੇ 110 ਗੇਂਦਾਂ 'ਤੇ 58 ਦੌੜਾਂ ਦੀ ਅਜੇਤੂ ਪਾਰੀ ਖੇਡੀ। ਫਾਈਨਲ 'ਚ ਭਾਰਤ ਦੀ ਹਾਰ ਦੇ 5 ਅਹਿਮ ਕਾਰਨ ਮੰਨੇ ਜਾ ਰਹੇ ਹਨ। ਆਓ ਇਨ੍ਹਾਂ ਨੂੰ ਇਕ-ਇਕ ਕਰਕੇ ਜਾਣੀਏ:

1. ਰੋਹਿਤ ਸ਼ਰਮਾ ਦੀ ਬੱਲੇਬਾਜ਼ੀ

ਕਿਹਾ ਜਾ ਰਿਹਾ ਹੈ ਕਿ ਰੋਹਿਤ ਸ਼ਰਮਾ ਨੇ ਉਸੇ ਤਰ੍ਹਾਂ ਦੀ ਬੱਲੇਬਾਜ਼ੀ ਕੀਤੀ ਜਿਸ ਤਰ੍ਹਾਂ ਉਹ ਇਸ ਵਿਸ਼ਵ ਕੱਪ 'ਚ ਪਹਿਲਾਂ ਕਰਦਾ ਆਇਆ ਸੀ। ਸ਼ਾਟ ਖੇਡਣ ਤੋਂ ਬਾਅਦ ਉਹ ਜਿਸ ਤਰ੍ਹਾਂ ਆਊਟ ਹੋਇਆ, ਉਸ ਨੂੰ ਲਾਪਰਵਾਹੀ ਕਿਹਾ ਜਾ ਰਿਹਾ ਹੈ। ਪਾਵਰ-ਪਲੇ ਦੇ 9 ਓਵਰਾਂ ਵਿਚ ਭਾਰਤ ਦਾ ਸਕੋਰ 66/1 ਸੀ।
ਗਲੇਨ ਮੈਕਸਵੈੱਲ 10ਵਾਂ ਓਵਰ ਲੈ ਕੇ ਆਏ। ਰੋਹਿਤ ਨੇ ਅਪਣੀਆਂ ਪਹਿਲੀਆਂ ਤਿੰਨ ਗੇਂਦਾਂ 'ਤੇ 10 ਦੌੜਾਂ ਬਣਾਈਆਂ ਸਨ। ਇਸ ਦੇ ਬਾਵਜੂਦ ਉਸ ਨੇ ਚੌਥੀ ਗੇਂਦ 'ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਅਤੇ ਕੈਚ ਆਊਟ ਹੋ ਗਏ। ਇਸ ਨਾਲ ਭਾਰਤੀ ਪਾਰੀ ਦੀ ਰਫ਼ਤਾਰ ਟੁੱਟ ਗਈ।

2. ਵਿਰਾਟ ਦਾ ਗਲਤ ਸਮੇਂ 'ਤੇ ਆਊਟ ਹੋਣਾ

ਰੋਹਿਤ ਦੇ ਆਊਟ ਹੋਣ ਤੋਂ ਬਾਅਦ ਅਈਅਰ 4 ਦੌੜਾਂ ਬਣਾ ਕੇ ਆਊਟ ਹੋ ਗਏ। ਫਿਰ ਵਿਰਾਟ ਨੇ ਰਾਹੁਲ ਨਾਲ 67 ਦੌੜਾਂ ਦੀ ਸਾਂਝੇਦਾਰੀ ਕੀਤੀ। ਇਹ ਦੋਵੇਂ ਟੀਮ ਨੂੰ ਵੱਡੇ ਸਕੋਰ ਵੱਲ ਲੈ ਜਾ ਰਹੇ ਸਨ, ਜਦੋਂ ਵਿਰਾਟ ਪੈਟ ਕਮਿੰਸ ਦੀ ਗੇਂਦ 'ਤੇ ਪਲੇਅ-ਆਨ ਹੋ ਗਏ। ਇਥੋਂ ਭਾਰਤੀ ਪਾਰੀ ਰੁਕ ਗਈ ਅਤੇ ਬਾਅਦ ਵਿਚ ਆਏ ਬੱਲੇਬਾਜ਼ ਖੁੱਲ੍ਹ ਕੇ ਨਹੀਂ ਖੇਡ ਸਕੇ।

3. ਰਾਹੁਲ ਦੀ ਬੱਲੇਬਾਜ਼ੀ

ਕੋਹਲੀ ਦੇ ਵਿਕਟ ਡਿੱਗਣ ਕਾਰਨ ਕੇਐਲ ਰਾਹੁਲ ਦਬਾਅ ਵਿਚ ਆ ਗਏ ਅਤੇ ਵਿਕਟ ਬਚਾਉਣ ਲਈ ਹੌਲੀ-ਹੌਲੀ ਖੇਡਣਾ ਸ਼ੁਰੂ ਕਰ ਦਿਤਾ। ਵਿਚਕਾਰਲੇ ਓਵਰਾਂ ਵਿਚ 97 ਗੇਂਦਾਂ ਤਕ ਕੋਈ ਚੌਕਾ ਨਹੀਂ ਆਇਆ। ਕੇਐਲ ਰਾਹੁਲ ਨੇ 107 ਗੇਂਦਾਂ ਵਿਚ 61.68 ਦੀ ਸਟ੍ਰਾਈਕ ਰੇਟ ਨਾਲ 66 ਦੌੜਾਂ ਬਣਾਈਆਂ। ਉਸ ਨੇ ਸਿਰਫ਼ ਇਕ ਚੌਕਾ ਲਾਇਆ।

4. ਗੇਂਦਬਾਜ਼ੀ ਅਤੇ ਫੀਲਡਿੰਗ

241 ਦੌੜਾਂ ਦੇ ਛੋਟੇ ਸਕੋਰ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਪਾਵਰਪਲੇ 'ਚ ਹਾਵੀ ਰਹੀ। ਸ਼ਮੀ ਨੇ ਅਪਣੇ ਪਹਿਲੇ ਹੀ ਓਵਰ ਵਿਚ ਡੇਵਿਡ ਵਾਰਨਰ ਦਾ ਵਿਕਟ ਲਿਆ। ਫਿਰ ਬੁਮਰਾਹ ਨੇ ਪਾਵਰਪਲੇ 'ਚ ਮਿਸ਼ੇਲ ਮਾਰਸ਼ ਅਤੇ ਸਟੀਵ ਸਮਿਥ ਨੂੰ ਆਊਟ ਕੀਤਾ। ਪਾਵਰਪਲੇ 'ਚ ਆਸਟਰੇਲੀਆਈ ਟੀਮ ਨੇ 60 ਦੌੜਾਂ 'ਤੇ 3 ਵਿਕਟਾਂ ਗੁਆ ਦਿਤੀਆਂ। ਇਥੋਂ ਰੋਹਿਤ ਸ਼ਰਮਾ ਨੇ ਗੇਂਦਬਾਜ਼ੀ ਅਤੇ ਫੀਲਡਿੰਗ ਵਿਚ ਹਮਲਾ ਘੱਟ ਕਰ ਦਿਤਾ।

5. ਤ੍ਰੇਲ ਡਿੱਗਣਾ

ਆਸਟਰੇਲੀਆਈ ਪਾਰੀ ਦੇ 20 ਓਵਰਾਂ ਤੋਂ ਬਾਅਦ ਤ੍ਰੇਲ ਡਿੱਗਣੀ ਸ਼ੁਰੂ ਹੋ ਗਈ। ਇਸ ਨਾਲ ਗੇਂਦ ਗਿੱਲੀ ਹੋ ਗਈ ਅਤੇ ਸਾਡੇ ਸਪਿਨਰ ਬੇਅਸਰ ਹੋ ਗਏ। ਜਡੇਜਾ ਅਤੇ ਕੁਲਦੀਪ ਕੋਈ ਵਿਕਟ ਨਹੀਂ ਲੈ ਸਕੇ। ਤੇਜ਼ ਗੇਂਦਬਾਜ਼ਾਂ ਵਿਰੁਧ ਵੀ ਬੱਲੇਬਾਜ਼ੀ ਆਸਾਨ ਹੋ ਗਈ।

(For more news apart from ICC World Cup 2023: Top 5 factors of India's defeat in final, stay tuned to Rozana Spokesman)

Location: India, Gujarat, Ahmedabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement